Breaking News
Home / ਪੰਥਕ ਖਬਰਾਂ / ਗੁਰੂ ਗੋਬਿੰਦ ਸਿੰਘ ਜੀ ਨੂੰ ਦੁਰਗਾ ਦੇ ਪੁਜਾਰੀ ਦਿਖਾੳਣ ਦੀ ਕੋਝੀ ਸਾਜਿਸ਼, ਅੰਦਰਲੇ ਹੀ ਇੱਕ ਸਿੱਖ ਨੇ ਕੀਤੇ ਵੱਡੇ ਖੁਲਾਸੇ

ਗੁਰੂ ਗੋਬਿੰਦ ਸਿੰਘ ਜੀ ਨੂੰ ਦੁਰਗਾ ਦੇ ਪੁਜਾਰੀ ਦਿਖਾੳਣ ਦੀ ਕੋਝੀ ਸਾਜਿਸ਼, ਅੰਦਰਲੇ ਹੀ ਇੱਕ ਸਿੱਖ ਨੇ ਕੀਤੇ ਵੱਡੇ ਖੁਲਾਸੇ

ਭਾਰਤ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਬਾਦ ਆਰ ਐਸ ਐਸ ਨੇ ਇੱਕ ਯੋਜਨਾਬੱਧ ਤਰੀਕੇ ਨਾਲ ਆਪਣੀ ਵਿਚਾਰਧਾਰਾ ਦੇ ਪਰਚਾਰ ਤੇ ਪਸਾਰ ਲਈ ਕੰਮ ਕੀਤਾ ਹੈ, ਤੇ ਖਾਸ ਕਰ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਜੂਨ ੧੯੮੪ ਤੋਂ ਬਾਦ ਆਰ ਐਸ ਐਸ ਦੀਆਂ ਇਹਨਾਂ ਕੋਸ਼ਿਸ਼ਾਂ ਵਿੱਚ ਬਹੁਤ ਤੇਜ਼ੀ ਲਿਆਂਦੀ ਗਈ ਹੈ । ਇਸੀ ਕੋਸ਼ਿਸ਼ ਨੂੰ ਹੋਰ ਵੀ ਜ਼ਿਆਦਾ ਅਸਰ ਦਾਇਕ ਬਣਾਉਣ ਲਈ ਉਹਨਾਂ ਨੇ ‘ਰਾਸ਼ਟਰੀ ਸਿੱਖ ਸੰਗਤ’ ਵਰਗੀ ਜੱਥੇਬੰਦੀ ਦਾ ਗੱਠਨ ਕੀਤਾ ਹੈ । ਭਾਰਤ ਦੀਆਂ ਖੁਫੀਆ ਏਜੰਸੀਆਂ ਇਹਨਾਂ ਕੋਸ਼ਿਸ਼ਾਂ ਵਿੱਚ ਆਰ ਐਸ ਐਸ ਦੀ ਪੂਰੀ ਹਮਾਇਤ ਕਰਦੀਆਂ ਹਨ । ਆਰ ਐਸ ਐਸ ਦੀ ਅਸਲ ਮਨਸ਼ਾ ਸਾਹਮਣੇ ਆਈ ਹੈ ਕਿ ਗੁਰਬਾਣੀ ਦੇ ਪਰਚਾਰ ਰਾਹੀਂ ਉਹ ਸਿੱਖ ਧਰਮ ਦਾ ਪਰਚਾਰ ਤੇ ਪਸਾਰ ਨਹੀਂ, ‘ਰਾਮ ਰਾਜ’ ਕਾਇਮ ਕਰਨਾ ਚਾਹੁੰਦੇ ਹਨ ।

ਆਗਮਨ ਪੁਰਬ ਮੌਕੇ ਤੇ ਮੁਖ ਤੌਰ ਤੇ ਅਸੀ ਇਹ ਗਲਤੀਆਂ ਕਰਾਂਗੇ:-(ਸਰਬਜੀਤ ਸਿੰਘ ਘੁਮਾਣ)

੧.ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮਨਾਂਉਦਿਆਂ ,,,ਉਨਾਂ ਦੇ ਪ੍ਰਗਟ ਹੋਣ ਲਈ “ਅਵਤਾਰ ਧਾਰਿਆਂ” ਸ਼ਬਦ ਵਰਤਾਂਗੇ ਜੋਕਿ ਹਿੰਦੂ ਅਵਤਾਰਵਾਦ ਦੀ ਲੜੀ ਵਿਚ ਵਿਸ਼ਨੂੰ ਦੇ (ਅਯੁਧਿਆ ਦੇ ਰਾਜੇ ਰਾਮ ਚੰਦਰ,ਦੁਆਰਕਾ ਦੇ ਰਾਜੇ ਕ੍ਰਿਸ਼ਨ ਆਦਿਕ ਰੂਪਾਂ ਦੇ ਅਵਤਾਰਾਂ ਕਿਹਾ ਜਾਂਦਾ ਹੈ ।ਗੁਰੂ ਨਾਨਕ ਸਾਹਿਬ ਉਸ ਅਵਤਾਰਵਾਦ ਦੀ ਲੜੀ ਵਿਚ ਨਹੀ ਹਨ।ਸਾਰੇ ਅਵਤਾਰ ਦੁਨਿਆਵੀ ਰਸਾਂ-ਕਸਾਂ ਤੇ ਰਾਜ-ਭਾਗ ਦੇ ਝਗੜੇ-ਝਮੇਲਿਆਂ ਵਿਚ ਉਲਝੇ ਰਹੇ ਜਦਕਿ ਗੁਰੁ ਨਾਨਕ ਸਾਹਿਬ ਤਾਂ ਅਕਾਲ ਪੁਰਖ ਦਾ ਸੰਦੇਸ਼ ਦੇਣ ਤੇ ਜਗਤ ਜਲੰਦੇ ਨੂੰ ਠਾਰਨ ਤੇ ਤਾਰਨ ਆਏ ਸਨ।ਪਰ ਅਸੀਂ ਉਨਾਂ ਨੂੰ “ਅਵਤਾਰ ਧਾਰਿਆ- ਅਵਤਾਰ ਪੁਰਬ” ਕਹਿਕੇ ਇਹ ਗਲਤੀ ਕਰੀ ਜਾਣੀ ਹੈ।ਸਾਨੂੰ ਕੋਈ ਸਮਝਾਵੇ ਵੀ ਕਿ ਹਿੰਦੂ ਅਵਤਾਰਵਾਦ ਦਾ ਸਿਖ ਵਿਚਾਰਧਾਰਾ ਨਾਲ ਕੋਈ ਸਬੰਧ ਨਹੀ ਤਾਂ ਅਸੀ ਉਸ ਸਮਝਾਉਣ ਵਾਲੇ ਨੂੰ ਕੌੜਾ ਕੌੜਾ ਦੇਖਣਾ ਹੈ ਪਰ ਗਲਤੀ ਨਹੀ ਸੁਧਾਰਨੀ।੨.ਗੁਰੂ ਨਾਨਕ ਸਾਹਿਬ ਦੇ ਨਾਂ ਨਾਲ “ਦੇਵ” ਸ਼ਬਦ ਨਹੀ ਲੱਗਦਾ ਪਰ ਅਸੀ ਧੱਕੇ ਨਾਲ ‘ਗੁਰੂ ਨਾਨਕ ਦੇਵ’ ਕਹੀ ਜਾਂਵਾਂਗੇ।ਜੇ ਕੋਈ ਦੱਸੇ,ਟੋਕੇ ਜਾਂ ਸਮਝਾਵੇ ਕਿ ਗੁਰਬਾਣੀ ਤੇ ਸਿੱਖ ਇਤਿਹਾਸ ਵਿਚ ਗੁਰੂ ਸਾਹਿਬ ਲਈ ‘ਦੇਵ ‘ਸ਼ਬਦ ਕਿਤੇ ਨਹੀ ਜੋਕਿ ਦੇਵਤਾਵਾਦ ਦਾ ਪ੍ਰਤੀਕ ਹੈ ਤਾਂ ਅਸੀਂ ਉਸਦੀ ਸੁਣਨੀ ਹੀ ਨਹੀ।ਜੇ ਕੋਈ ਕਹੇ ਕਿ ਵਲਾਇਤ ਵਾਲੀ ਜਨਮਸਾਖੀ,ਮਿਹਰਬਾਨ ਵਾਲੀ ਜਨਮਸਾਖੀ.ਭਾਈ ਬਾਲੇ ਵਾਲੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਕਿਤੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਨਹੀ ਲਿਖਿਆ ਤਾਂ ਅਸੀਂ ਮੰਨਣਾ ਹੀ ਨਹੀ।ਅਰਦਾਸ ਕਰਦਿਆਂ ਅਰੰਭ ਵਿਚ ਅਸੀ ਦਸ ਸਤਿਗੁਰਾਂ ਦੇ ਨਾਮ ਲੈਂਦੇ ਹਾਂ ਤੇ ਹਰ ਰੋਜ ਵੁਖਦੇ-ਸੁਣਦੇ ਹਾਂ ਕਿ ਅਰਦਾਸ ਵਿਚ ਵੀ ਗਰੂ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ ਸ਼ਬਦ ਨਹੀ ਹੈ,ਸਿਧਾਂ ਕਹਿੰਦੇ ਹਾਂ- “ਪ੍ਰਿਥਮ ਭਗੌਤੀ ਸਿਮਰਕੇ ਗੁਰੁ ਨਾਨਕ ਲਈਂ ਧਿਆਏ-। ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਜਿੰਨੀਆਂ ਪੁਰਾਣੀਆਂ ਭੱਟਾਂ ਦੀਆਂ ਵਹੀਆਂ ਹਨ ,ਕਿਤੇ ਗੁਰੁ ਸਾਹਿਬ ਦੇ ਨਾਂ ਦੇ ਨਾਲ ‘ਦੇਵ’ ਨਹੀ ਸ਼ਬਦ ਨਹੀ ਲਿਖਿਆ।ਸੈਨਾਪਤਿ,ਕੋਇਰ ਸਿੰਘ,ਕੇਸਰ ਸਿੰਘ ਛਿੱਬਰ,ਸਰੂਪ ਸਿੰਘ ਕੋਸ਼ਿਸ਼,ਰਤਨ ਸਿੰਘ ਭੰਗੂ,ਸੁਖਬਾਸੀ ਰਾਮ ਬੇਦੀ,ਤੇ ਹੋਰ ਲਿਖਾਰੀਆਂ ਦੇ ਗੰ੍ਰਥਾਂ ਵਿਚ ਵੀ ਕਿਤੇ ਦੇਵ ਨਹੀ ਲਿਖਿਆ.ਫਿਰ ਇਹ ਸ਼ਬਦ ਕਿਥੋਂ ਆ ਗਿਆ ? ਇਹ ਬਿਮਾਰੀ ਭਾਈ ਵੀਰ ਸਿੰਘ ਜੀ ਤੋਂ ਸ਼ੁਰੂ ਹੋਈ,,ਸ਼ਾਇਦ ਸਿੰਘ ਸਭਾ ਲਹਿਰ ਤੋਂ ਪਹਿਲਾਂ ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਸਿਖਾਂ ਨੇ ਮੂੰਹੋ-ਮੰ੍ਹੁਹ ‘ਗੁਰੂ ਨਾਨਕ ਸਾਹਿਬ’ ਨੂੰ ਗੁਰੂ ਨਾਨਕ ਦੇਵ ਕਹਿਣਾ ਸ਼ੁਰੂ ਕਰ ਦਿਤਾ ਹੋਵੇ ਜੋ ਸ਼ਰਧਾ ਵਿਚ ਹੀ ਭਾਈ ਵੀਰ ਸਿੰਘ ਨੇ ਲ਼ਿਖਣਾ ਸ਼ੁਰੂ ਕਰ ਦਿਤਾ,,ਪਰ ਜਿਆਦਾ ਇਹ ਕੰਮ ੧੯੭੦ ਤੋਂ ਬਾਦ ਵਧਿਆ ,, ਅੰਮ੍ਰਿਤਸਰ ਵਿਚ ਗੁਰੁ ਨਾਨਕ ਸਾਹਿਬ ਦੇ ਨਾਂ ਤੇ ਯੂਨੀਵਰਸਿਟੀ ਬਣੀ ਤਾਂ ਬ੍ਰਾਹਮਣਵਾਦੀਆਂ ਨੇ ਜਿਦਕੇ-ਧੱਕੇ ਨਾਲ ਇਸਦੇ ਨਾਂ ਵਿਚ ‘ਦੇਵ’ ਸ਼ਬਦ ਪਵਾਇਆਂ ਸੀ ਜਦਕਿ ਸੋਝੀਵਾਨ ਸਿੱਖ ਕਲਪਦੇ ਰਹੇ-ਅੱਜ ਕਿਸੇ ਨੂੰ ਉਨਾਂ ਸਿਖਾਂ ਦਾ ਪਤਾ ਈ ਨਹੀ ਜਿਹੜੇ ਯੂਨੀਵਰਸਿਟੀ ਦੇ ਨਾਂ ਨਾਲ’ਦੇਵ’ ਸ਼ਬਦ ਲਿਖਣ ਦਾ ਵਿਰੋਧ ਕਰਦੇ ਰਹੇ ਤੇ ਇੰਝ ਪੜ੍ਹੇ ਲਿਖੇ ਤਬਕੇ ਵਿਚ ਇਹ ਦੇਵਤਾਵਾਦ ਦਾ ਪ੍ਰਤੀਕ ਸ਼ਬਦ ਪੱਕਾ ਹੋਗਿਆ। ਹੁਣ ਵੀ ਜਦ ਕੋਈ ਮਰਜ਼ੀ ਵਾਚ ਲਵੇ ਕਿ ੧੯੭੦ ਤੋਂ ਪਹਿਲਾਂ ਗੁਰੂ ਨਾਨਕ ਦੇਵ ਬਹੁਤ ਘੱਟ ਲਿਖਿਆ ਮਿਲੇਗਾ ਪਰ ਮਗਰੋਂ ਇਹ ਕੰਮ ਜੋਰਾਂ ਤੇ ਚੱਲਿਆ।ਜਿਵੇਂ ੧੯੭੦ ਤੋਂ ਪਹਿਲਾਂ ਦੀਆਂ ਫੋਟੋਆਂ ਧਿਆਨ ਨਾਲ ਵੇਖੋ,,ਤਾਂ ‘ਦਰਬਾਰ ਸਾਹਿਬ,ਅਮ੍ਰਿਤਸਰ’ ਲਿਖਿਆ ਹੁੰਦਾ ਹੈ ਜਦਕਿ ਹੁਣ ‘ਹਰਿਮੰਦਰ ਸਾਹਿਬ’ ਲ਼ਿਖਦੇ ਹਨ ਜਿਸਨੂੰ ਅੰਗਰੇਜੀ ਵਿਚ ਬੜਾ ਲਿਸ਼ਕਾਕੇ ਗੋਲਡਨ “ਟੈਂਪਲ਼” ਲਿਖਦੇ ਹਨ ਕਿ ‘ਇਹ ਇਕ ਮੰਦਰ ਹੈ’।ਗੁਰੁ ਨਾਨਕ ਸਾਹਿਬ ਦੇ ਨਾਂ ਨਾਲ ‘ਦੇਵ’ਮੜ੍ਹਕੇ,ਦਰਬਾਰ ਸਾਹਿਬ ਦੇ ਨਾਂ ਨੂੰ ਹਰਿਮੰਦਰ ਸਾਹਿਬ-ਗੋਲਡਨ ਟੈਂਪਲ ਕਹਿਕੇ,ਹਿੰਦੂਕਰਨ ਵੱਲ ਤੁਰਨ-ਤੁਰਾਉਣ ਦੇ ਇਛੁਕ ਬੜੀ ਮਸੂਮੀਅਤ ਨਾਲ ਆਪਣਾ ਏਜੰਡਾ ਲਾਗੂ ਕਰ ਰਹੇ ਨੇ ਭੋਲ਼ੇ ਸਿੱਖ ਸਮਝਦੇ ਨੇ ਕਿ ਇਸ ਨਾਲ ਕੀ ਫਰਕ ਪੈਂਦਾ ਹੈ?ਇਹੋ ਜਿਹੇ ਭੋਲ਼ੂ-ਪ੍ਰਸ਼ਾਦ ਹੀ ਕਹਿੰਦੇ ਨੇ ਆਰ.ਐਸ.ਐਸ ਵਾਲੇ ਆਪਣੇ ਕੈਲੰਡਰਾਂ ਵਿਚ ਗੁਰੁ ਨਾਨਕ ਸਾਹਿਬ ਨੂੰ ਰਾਮ ਚੰਦਰ,ਕ੍ਰਿਸ਼ਨ ਦੇ ਬਰਾਬਰ ਰੱਖੇ ਸਤਿਕਾਰ ਹੀ ਵਧਾ ਰਹੇ ਨੇ ਗੁਰੁ ਗੋਬਿੰਦ ਸਿੰਘ ਨੂੰ ਮਹਰਾਣਾ ਪਰਤਾਪ ਤੇ ਸ਼ਿਵਾ ਜੀ ਮਟਰੱਹੇ ਦੇ ਬਰਾਬਰ ਰਖ ਰਹੇ ਨੇ-ਇਨਾਂ ਭੋਲੂ ਸਿਖਾਂ ਨੂੰ ਸੋਝੀ ਈ ਨਹੀ ਕਿ ਅਗਲੇ ਤਾਂ ਤੁਹਾਡੇ ਧਰਮ ਨੂੰ ਖਾ ਜਾਣ ਲਈ ਇਹ ਡਰਾਮੇ ਕਰਦੇ ਨੇ ਕਿ ਆਪੇ ਹਿੰਦੂ ਸਮੁੰਦਰ ਵਿਚ ਇਕ ਦਿਨ ਜ਼ਜ਼ਬ ਹੋ ਜਾਣਗੇ ਤੇ ਖਾਲਸੇ ਦੀ ਵੱਖਰੀ ਪਛਾਣ ਮਿਟ ਕਾਵੇਗੀ-ਸਿਖੀ ਦੇ ਵੱਖਰੇਪਣ ਦੀ ਹਰ ਨਿਸ਼ਾਨੀ ਮੇਟਣ ਤੁਰੇ ਹਿੰਦੂਆਂ ਦੇ ਨੀਚ ਮਨਸੂਬੇ ਸਮਝਣ ਦੀ ਸਿਖ ਲੋੜ ਈ ਨਹੀ ਸਮਝਦੇ।ਕਈ ਸਿੱਖ ਪਰਚਾਰਕ ਤਾਂ ਸਿਰੇ ਈ ਲਾਈ ਜਾਂਦੇ ਹਨ।ਉਹ ਹਿੰਦੂ ਤੇ ਸਿੱਖ ਫਲਸਫੇ ਦਾ ਫਰਕ ਹੀ ਮੇਟੀ ਜਾਂਦੇ ਹਨ। ਇਹ ‘ਮੰਦਰ ਤੇ ਦੇਵ’ ਕਹਿਕੇ ਗੁਰੂਆਂ ਨੂੰ ਹਿੰਦੂ ਅਵਤਾਰਾਂ ਦੀ ਲੜੀ ਵਿਚ ਦਰਸਾਕੇ,ਗੁਰੂ ਗੰਥ ਸਾਹਿਬ ਨੂੰ ਪੰਜਵਾਂ ਵੇਦ ਕਹਿਕੇ,ਜਪੁਜੀ ਸਾਹਿਬ ਨੂੰ ਗੀਤਾ ਦਾ ਛੋਟਾ ਰੂਪ ਕਹਿਕੇ ਅਸੀ ਕੀਹਦਾ ਕੰਮ ਸੌਖਾ ਕੰਮ ਕਰ ਰਹੇ ਹਾਂ ? ਕੀ ਆਰ.ਐਸ. ਐਸ. ਨੂੰ ਇਹੋ ਜਿਹੇ “ਹੀਰੇ’ ਲੱਭਣੇ ਨੇ ਜੋ ਗੁਰੁ-ਘਰਾਂ ਵਿਚ ਆਈ ਸ਼ਰਧਾਲੂ ਸਿੱਖ ਸੰਗਤ ਦਾ ਹਿੰਦੂਕਰਨ ਕਰੀ ਜਾਂਦੇ ਹਨ।ਧੰਨ ਗੁਰੂ ਕੇ ਸਿਖ ਅਕਲ ਕੇ ਪੱਕੇ ਵੈਰੀ।ਸਾਨੂੰ ਕੋਈ ਜਿੰਨਾ,ਮਰਜ਼ੀ ਸਮਝਾਈ ਜਾਵੇ ਅਸੀ ਗੁਰੂ ਸਾਹਿਬ ਨੂੰ ‘ਦੇਵ’ ਵੀ ਕਹਾਂਗੇ,ਮੂਹਰੇ ‘ਸ਼੍ਰੀ’ ਵੀ ਲਾਂਵਾਂਗੇ,ਉਨਾਂ ਨੂੰ ‘ਅਵਤਾਰ ਧਾਰਿਆ’ ਵੀ ਕਹਾਂਗੇ॥ਜੇ ਕੋਈ ਬਾਹਲੀ ਤਿੜ-ਫਿੜ ਕਰੂ ਕਹਾਂਗੇ “ਤੈਨੂੰ ਬਾਹਲਾ ਪਤਾ?ਤੈਨੂੰ ਜਿਆਦਾ ਅਕਲ ਆਂ?ਅਸੀਂ ਬੇਵਕੂਫ ਹਾਂ?ਤੂੰ ਤਾਂ ਕੱਟੜ ਐ”ਜੇ ਸਿੱਖੀ ਦਾ ਹੋਕਾ ਦੇਣਾ ਕੱਟੜਪੁਣਾ ਹੈ ਤਾ ਦਸ ਗੁਰੂ ਤੇ ਸਾਰੇ ਗੁਰਸਿਖ, ਸ਼ਹੀਦ ਕੱਟੜ ਹੀ ਸਨ।ਸਿਖ ਵਿਚਾਰਧਾਰਾ ਉਤੇ ਹੋ ਰਹੇ ਹੱਲੇ ਰੋਕਣਾ ਧਰਮ ਦੀ ਸੇਵਾ ਹੈ ਨਾ ਕਿ ਕੱਟੜਪੁਣਾ! ਭੋਲੇ ਸਿੱਖ ਕਹਿੰਦੇ ਜੀ ਐਨਾ ਕੱਟੜਪੁਣਾ ਚੰਗਾ ਨਹੀ।ਵਾਹ ਜੇ ਸਿੱਖੀ ਸਿਧਾਂਤਾਂ ਦਾ ਹੋਕਾ ਦੇਵੋ ਤਾਂ ਅਸੀ ਕੱਟੜ ਜੇ ਅਸੀਂ ਸਿਖੀ ਤੋਂ ਪਰੇ ਜਾਕੇ ਬਰਾਹਣਵਾਦੀ ਲੀਹਾਂ ਤੇ ਆਾਪ ਵੀ ਚੱਲੀਏੇ ਤੇ ਹੋਰਾਂ ਨੂੰ ਵੀ ਚਲਾਈਏ ਤਾਂ “ਮਹਾਨ ਸਿੱਖ”???…ਇਹੋ ਜਿਹੇ ਉਦੋਂ ਹੁੰਦੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣਾ ਸੀ ਜੀ “ਪਾ ਲੋ ਜਨੇਊ,,ਐਨਾ ਕੱਟੜਪੁਣਾ ਚੰਗਾ ਨਹੀ ਹੁੰਦਾ” ਵਾਹ ਓਏ ਸਿਖੋ,,,ਮਾਰਕੇ ਹਟਿਓ ਸਿਖੀ,,ਜੇ ਕੋਈ ਚੰਗੀ ਗੱਲ ਕਰੇ ਉਸਦੇ ਮਗਰ ਕੱਟੜ ਕੱਟੜ ਕਹਿਕੇ ਪੈਜਿਓ।ਹਿੰਦੂ ਲੋਕ ਆਪਣੇ ਨਾਇਕਾਂ ਨੂੰ ਰੱਬ ਦੇ ਅਵਤਾਰ ਕਹਿੰਦੇ ਨੇ ਤਾਂ ਇਹ ਉਨਾਂ ਦਾ ਫਲਸਫਾ ਹੈ।ਸਾਡੇ ਧਰਮ ਦੇ ਫਲਸਫਾ ਵੱਖਰਾ ਹੈ।ਗੁਰਬਾਣੀ ਵਿਚੋਂ ਸਾਨੂੰ ਸੇਧ ਮਿਲਦੀ ਹੈ ਕਿ ਗੁਰੁ ਸਾਹਿਬ ਸਾਨੂੰ ਰਸਤਾ ਦਿਖਾਉਣ ਵਾਲੇ ਹਨ-ਉਹ ਸਾਡੀ ਮੰਜਿਲ ਦਾ ਰਾਹ ਦੱਸਦੇ ਹਨ-ਆਤਮਾ ਦਾ ਮੇਲ ਪਰਮਾਤਮਾ ਨਾਲ ਕਰਵਾਉਣ ਦਾ ਰਾਹ ਦੱਸਦੇ ਹਨ-।ਭਾਂਵੇ ਭੱਟਾਂ ਦੇ ਸਵਈਆਂ ਵਿਚ ਗੁਰੂ ਸਾਹਿਬ ਨੂੰ ਅਕਾਲ ਪੁਰਖ ਦੇ ਥਾਂ ਰੱਖਿਆ ਹੋਇਆ ਹੈ ਜਿਵੇਂ ਭਾਈ ਗੁਰਦਾਸ ਜੀ ਨੇ ਇਕ “ਬਾਬਾ ਅਕਾਲ ਰੂਪ” ਕਿਹਾ ਹੈ।ਸਿਧਾਂਤਕ ਤੌਰ ਤੇ ਕਿਸੇ ਵੀ ਗੁਰੂ ਸਾਹਿਬ ਨੈ ਖੁਦ ਨੂੰ ਅਕਾਲ ਪੁਰਖ ਦੱਸਕੇ ਆਪਣੀ ਪੂਜਾ ਨਹੀ ਕਰਵਾਈ ਪਰ ਖਾਲਸਾ ਪੰਥ ਤੇ ਭੱਟਾਂ ਦੇ ਸਵਈਆਂ ਸਮੇਤ ਹੋਰ ਕਈ ਲਿਖਤਾਂ ਵਿਚ ਗੁਰੂ ਸਾਹਿਬ ਨੂੰ ਅਸੀਂ ਅਕਾਲ ਪੁਰਖ ਦੇ ਰੂਪ ਵਜੋਂ ਵੀ ਸ਼ਰਧਾ ਪੇਸ਼ ਕਰਦੇ ਹਾਂ।ਭੱਟ ਲਿਖਦੇ ਨੇ-ਸਤਗੁਰ ਨਾਨਕ ਦੇਉ ਹੈ ਗੁਰ ਅੰਗਦ ਅੰਗਹੁਂ ਉਪਜਾਇਆ। ਕਿ ਸਤਿਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਹੀ ਹਨ ਜਿੰਂਨਾਂ ਨੇ ਆਪਣੇ ਅੰਗਾਂ ਤੋਂ ਗੁਰੂ ਅੰਗਦ ਸਾਹਿਬ ਨੂੰ ਪ੍ਰਗਟ ਕੀਤਾ, ਇਥੇ ਵੀ ਸਤਿਗੁਰ ਨਾਨਕ ਤੋਂ ਬਾਦ ਵਿਸ਼ਰਾਮ ਹੈ ਜਿਸਦਾ ਅਰਥ ਵਾਹਿਗੁਰੂ ਅਕਾਲ ਪੁਰਖ ਹੈ,,ਨਾਕਿ ਗੁਰੂ ਨਾਨਕ’ਦੇਵ’..।ਗੁਰਬਾਣੀ ਵਿਚ ਦਰਜ਼ ਹੈ,ਜਪਉ ਜਿਨ ਅਰਜਨ,ਦੇਵ ਗੁਰੂ,ਫਿਰਿ ਸੰਕਟ ਜੋਨਿ ਗਰਭ ਨ ਆਯਉ॥ ੧੪੦੯ ਪੰਨੇ ਤੇ ਦਰਜ਼ ਇਸ ਸ਼ਬਦ ਨੂੰ ਉਚਾਰਨ ਕਰਨ ਲੱਗਿਆ ਬਹੁਤੇ ਵੀਰ ਅਰਜਨ ਤੇ ਦੇਵ ਨੂੰ ਇੱਕਠਾ ਬੋਲਦੇ ਹਨ ਤਾਂ ਅਰਜਨ ਦੇਵ ਬਣ ਜਾਂਦਾ ਹੈ ਜਦਕਿ ਇਥੇ ਦੇਵ ਸ਼ਬਦ ਤਾਂ ਗੁਰੂ ਸ਼ਬਦ ਦਾ ਹਿਸਾ ਹੈ ਤੇ ਅਰਜਨ ਸ਼ਬਦ ਤੇ ਵਿਸ਼ਰਾਮ ਲੈਕੇ ਅੱਗੇ ‘ਦੇਵ ਗੁਰੂ’ਇਕੱਠੇ ਬੋਲਕੇ ਫਿਰ ਵਿਸ਼ਰਾਮ ਲੈਣਾ ਹੈ। ਇਸ ਤਰਾਂ ਅਰਥ ਵੀ ਸਪੱਸ਼ਟ ਹੂੰਦੇ ਹਨ ਕਿ ਜਿੰਨਾਂ ਨੇ ਅਰਜਨ ਸਾਹਿਬ ਦੀ ਸਿਖਿਆ ਲੈਕੇ ਗੁਰਦੇਵ{ਵਾਹਿਗੁਰ) ਦਾ ਨਾਂ ਜਪਿਆ ਹੈ ,ਉਹ ਗਰਭ ਜੂਨ ਦੇ ਦੁਖਾਂਂ ਦੇ ਡਰਾਂ ਵਿਚ ਨਹੀ ਆਂਉਦੇ। ਪਰ ਜੇ ਅਰਜਨ ਦੇਵ ਇਕੱਠਾ ਬੋਲੀਏ ਤਾਂ ਅਰਥ ਹੋਣਗੇ ਕਿ..ਜਿੰਨਾਂ ਨੇ ਅਰਜਨ ਗੁਰੂ ਦਾ ਨਾਂ ਸਿਮਰਿਆ ਹੈ ਉਹ ਗਰਭ ਜੂਨ ਦੇ ਦੁਖਾਂ ਦੇ ਡਰ ਵਿਚ ਨਹੀ ਆਉਦੇ..ਇਹ ਹਰ ਸਿੱਖ ਜਾਣਦਾ ਹੈ ਗੁਰੂ ਸਾਹਿਬਾਨ ਨੇ ਆਪਣੀ ਨਹੀ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨ ਦਾ ਹੁਕਮ ਕੀਤਾ ਹੈ,{ਪੂਜਾ ਅਕਾਲ ਕੀ,ਪਰਚਾ ਸ਼ਬਦ ਕਾ,ਦੀਦਾਰ ਖਾਲਸੇ ਕਾ},ਕਿਤੇ ਵੀ ਗੁਰੂ ਸਾਹਿਬਾਨ ਨੇ ਆਪਣੇ ਸਰੀਰਾਂ ਜਾਂ ਨਾਵਾਂ ਨੂੰ ਸਿਮਰਨ ਦਾ ਸੰਦੇਸ਼ ਨਹੀ ਦਿਤਾ,, ਵਾਹਿਗੁਰੂ ਨੂੰ ਸਿਮਰਨ ਦਾ ਹੀ ਸੰਦੇਸ਼ ਦਿਤਾ ਹੈ,{ਇਥੇ ਇਹ ਵੀ ਯਾਦ ਰੱਖਣ ਯੋਗ ਹੈ ਕਿ ਖਾਲਸਾ ਪੰਥ ਗੁਰੂ ਤੇ ਪ੍ਰਮੇਸ਼ਰ ਵਿਚ ਭੇਦ ਨ੍ਹੀ ਕਰਦਾ},ਇਸ ਤੁਕ ਤੋਂ ਵੀ ਇਹੀ ਸੰਦੇਸ਼ ਮਿਲਦਾ ਹੈ ਕਿ ਭਾਈ ਅਰਜਨ ਸਾਹਿਬ ਦੇ ਹੁਕਮ ਅਨੁਸਾਰ ਵਾਹਿਗਰੂ ਨੂ ਜਪਿਆਂ ਹੀ ਗਰਭ ਜੂਨ ਦਾ ਡਰ ਕੱਟਿਆਂ ਜਾਂਦਾ ਹੈ। ਸਾਫ ਗੱਲ ਹੈ ਕਿ ਜੇ ਕੋਈ ਇਸ ਤੁਕ ਦੇ ਅਰਥ ਇਹ ਕਰਨਾ ਚਾਹੁੰਦਾ ਹੈ ਕਿ ” ਗੁਰੂ ਅਰਜਨ ਸਾਹਿਬ ਦੇ ਹੁਕਮ ਅਨੁਸਾਰ ਗੁਰਦੇਵ ਵਾਹਿਗ੍ਰੁਰੂ ਦਾ ਨਾਮ ਜਪਣ ਵਾਲਾ ਗਰਭ-ਜੂੰਨ ਦੇ ਦੁਖਾਂ ਦੇ ਡਰਾਂ ਵਿਚ ਨਹੀ ਆਂਉਦਾ,ਉਹ ਅਰਜਨ ਸ਼ਬਦ ਤੋਂ ਬਾਦ ਵਿਸ਼ਰਾਮ ਲਵੇਗਾ ਤੇ ਆਪੇ ਹੀ ਦੇਵ ਸ਼ਬਦ ਉਸ ਗੁਰੂ ਸ਼ਬਦ ਨਾਲ ਜਾ ਮਿਲੇਗਾ ਜਿਸਦਾ ਅਰਥ ਅਕਾਲ ਪੁਰਖ ਹੈ।।ਪਰ ਜੇ ਅਸੀਂ ਅਰਜਨ ਸ਼ਬਦ ਤੋਂ ਬਾਦ ਦੇਵ ਸ਼ਬਦ ਤੇ ਵਿਸ਼ਰਾਮ ਨਹੀ ਦਿੰਦੇ ਥਾਂ ਫਿਰ ਇਹ ਅਰਜਨ ਦੇਵ ਹੋਵੇਗਾ ਜਿਸਦੇ ਅਰਥ ਵੀ ਹੋਰ ਹੋਣਗੇ।ਭੱਟਾਂ ਦੇ ਸਵਈਏ ਤੇ ਹੋਰ ਥਾ ਤੇ ਦੇਵ ਜਾਂ ਦੇਉ ਸ਼ਬਦ ਦੱਸੇ ਹਨ ਉਨਾਂ ਦੇ ਅਰਥ ਅੱਡ ਅੱਡ ਥਾਂ ਤੇ ਅੱਡ ਅੱਡ ਹੀ ਹਨ ..ਕਿਸੇ ਥਾਂ ਉਹ ਸ਼ਬਦ ਦੇਵਤਾ ਦੇ ਮਾਨਿਆਂ ਵਿਚ ਹ੍ਹੈ ਤੇ ਕਈ ਥਾਂ ਗੁਰਦੇਵ,ਵਾਹਿਗ੍ਰੁਰੂ ਵਜੋਂ,,ਪਰ ਕਿਤੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਹਿਸੇ ਵਜੋਂ ਨਹੀ ਹੈ,,ਜਦੋਂ ਇਂੰਨਾਂ ਤੁਕਾਂ ਦੇ ਅਰਥ ਸਮਝ ਜਾਵਾਂਗੇ ਤਾਂ ਸਾਨੂੰ ਬੋਲਣ ਦਾ ਪਤਾ ਲੱਗ ਜਾਏਗਾ ਕਿ ਉਚਾਰਨ ਸਹੀ ਕਰੀਏ ਤਾਂ ਜੋ ਅਨਰਥ ਨਾ ਹੋਣ… ਸੱਚ ਹੈ ਕਿ ਬਹੁਤ ਥਾਵਾਂ ਤੇ ਦੇਵ ਜਾਂ ਦੇaੇ ਸ਼ਬਦ ਗੁਰੂ ਸਾਹਿਬ ਜੀ ਦੇ ਨਾਂ ਦੇ ਕੋਲ ਲਿਖਿਆ ਮਿਲੇਗਾ ਪਰ ਉਸਦੇ ਅਰਥ ਵੱਖਰੇ ਕਰਕੇ ਹੀ ਸਪੱਸ਼ਟ ਹੂੰਦੇ ਹਨ..ਇਸ ਵਿਚ ਸਾਡੀ ਮੱਦਦ ਪਿੰਸੀਪਲ ਸਾਹਿਬ ਸਿੰਘ ਵਾਲਾ ਸਟੀਕ ਕਰ ਸਕਦਾ ਹੈ, ਪਰ ਉਚਾਰਨ ਦੀ ਗਲਤੀ ਕਰਕੇ ਭੁਲੇਖਾ ਬਣਿਆ ਰਹਿੰਦਾ ਹੈ ਕਿ ਗੁਰੂ ਸਾਹਿਬਾਨ ਦੇ ਨਾਂਵਾਂ ਨਾਲ ‘ਦੇਵ’ ਲਿਖਿਆ ਹੋਇਆ ਹੈ।ਗੁਰੁ ਸਾਹਿਬ ਕਿਸੇ “ਹੋਰ” ਦਾ ਅਵਤਾਰ ਨਹੀ ਹੋਏ।ਇਹ ਗੱਲ ਕਹਿਨੀ ਤਾਂ ਸਾਫ਼ ਅਤੇ ਸਿਧੇ ਤੋਰ ਤੇ ਮੂਰਖਤਾ ਅਤੇ ਅਗਿਆਨਤਾ ਦੀ ਹਦ ਹੋਵੇਗੀ ਜੀ ਕੇ ਗੁਰੁ ਨਾਨਕ ਸਾਹਿਬ ਜੀ ਕਿਸੇ ਹੋਰ ਦੇ “ਅਵਤਾਰ” ਸਨ।ਪਰ ਸਾਡੇ ਧਰਮ-ਪਰਚਾਰਕਾਂ ਨੇ ਗੁਰੁ ਸਾਹਿਬਾਨ ਨੂੰ ਤਾਂ ਕੀ ਪੰਜ ਪਿਆਰਿਆਂ ਤੇ ਹੋਰ ਸਿਖ ਨਾਇਕਾਂ ਨੂੰ ਵੀ ਨਹੀ ਬਖਸ਼ਿਆ।ਇਕ ਕਿਤਾਬ ਵਿਚ ਤਾਂ ਹਰ ਨਾਮਵਰ ਸਿਖ ਨੂੰ ਕਿਸੇ ਨਾ ਕਿਸੇ ਹਿੰਦੂ ਦਾ ਅਵਤਾਰ ਦਰਸਾਇਆ ਪਿਆ।੩.ਇਸ ਵਾਰ ਵੀ ਬਚਿਤਰ ਨਾਟਕ ਦੀ ਗੱਲ ਕਹਿਕੇ ਪ੍ਰਚਾਰਕ ਇਹੀ ਕਹਿਣਗੇ ਕਿ ਗੁਰੂ ਨਾਨਕ ਸਾਹਿਬ ਲਵ -ਕੁਸ਼ ਦੀ ਅੰਸ਼ ਵਿਚੋਂ ਸਨ ।ਇਉਂ ਸਾਨੂੰ ਉਸ ਰਾਮ ਚੰਦਰ ਦੀ ਔਲਾਦ ਬਣਾਇਆ ਜਾਵੇਗਾ ਜਿਹੜਾ ਆਪਣੀ ਜਨਾਨੀ ਦੀ ਰਾਖੀ ਵੀ ਨਾ ਕਰ ਸਕਿਆ।੪.ਸਾਨੂੰ ਇਹੀ ਦਸਿਆਂ ਜਾਵੇਗਾ ਕਿ ਗੁਰੂ ਜੀ ਨੇ ਕਿਸੇ ਕੋਲੋ ਅੱਖਰ ਵਿਦਿਆਂ ਨਹੀ ਲਈ ਤੇ ਹਰ ਅਧਿਆਪਕ ਨੂੰ ਪੜ੍ਹਨੇ ਪਾ ਆਏ,,ਕੋਈ ਨਹੀ ਹਕੀਕਤ ਕਹੇਗਾ ਕਿ ਉਹ ੧੪ ਸਾਲ ਦੀ ਉਮਰ ਵਿਚ ਆਪਣੇ ਇਲਾਕੇ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਸਨ,,ਜਿਹਨਾਂ ਨੇ ਫਾਰਸੀ,ਸੰਸਕ੍ਰਿਤ ਤੇ ਹੋਰ ਭਾਸ਼ਾਵਾਂ ਦਾ ਅਧਿਐਨ ਕੀਤਾ।੫.ਜਨੇਊ ਤੋਂ ਇਨਕਾਰ ਕਰਨ ਵਾਲੀ ਗੱਲ ਨੂੰ ਨਵੇਂ ਹੀ ਅਰਥ ਦੇਣਗੇ ਤੇ ਇਹ ਨਹੀ ਦੱਸਣਗੇ ਕਿ ਅਸਲ ਵਿਚ ਗੁਰੂ ਜੀ ਨੇ ਉਸ ਦਿਨ ਹਿੰਦੂ ਹੋਣ ਤੋਂ ਤੇ ਬ੍ਰਾਹਮਣਵਾਦੀ ਕਰਮਕਾਂਡਾਂ ਤੌਂ ਇਨਕਾਰ ਕੀਤਾ ਸੀ,,ਜਨੇਊ ਪਾਕੇ ਹੀ ਕੋਈ ਬੰਦਾ ਹਿੰਦੂ ਬਣਦਾ ਹੈ,,ਗੁਰੂ ਜੀ ਨੇ ਬ੍ਰਾਹਮਣਵਾਦ ਖਿਲਾਫ ਝੰਡਾ ਬੁਲੰਦ ਕੀਤਾ,,ਇਹ ਇਕ ਇਨਕਲਾਬ ਦਾ ਆਗਾਜ਼ ਹੈ ਜੋ ਸਦੀਆਂ ਤੋਂ ਲੋਕਾਂ ਨੂੰ ਲੁਟ ਰਹੇ ਬ੍ਰਾਹਮਣਵਾਦ ਖਿਲਾਫ ਜੰਗ ਦਾ ਬਿਗਲ ਸੀ। ਪਰ ਪਰਚਾਰਕ ਨਹੀ ਕਹਿਣਗੇ ਕਿ ਹੁਣ ਗੁਰੂ ਨਾਨਕ ਸਾਹਿਬ ਦਾ ਪੈਰੋਕਾਰ ਉਹੀ ਹੋ ਸਕਦਾ ਹੈ ਜੋ ਬ੍ਰਾਹਮਣ ਦੀ ਕੋਈ ਵੀ ਮਰਿਆਂਦਾ ਨਹੀ ਮੰਨਦਾ।੬,ਪਰਚਾਰਕ ਵੀਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀਆਂ ਸਿਖਿਆਦਾਇਕ ਘਟਨਾਵਾਂ ਨੂੰ ਕਰਾਮਾਤੀ ਘਟਨਾਵਾਂ ਵਾਂਗ ਸੁਣਾਈ ਜਾਣਗੇ ਤੇ ਅਸੀ ਨੋਟ ਚੜ੍ਹਾਈ ਜਾਵਾਗੇ।ਪਰਚਾਰਕ ਕੁਝ ਕੁ ਮਨੋਕਲਪਿਤ ਤੇ ਇਹੋ ਜਿਹੀਆਂ ਕਹਾਣੀਆਂ ਵੀ ਸੁਣਾਉਣਗੇ ਜੋ ਗੁਰੂ ਸਾਹਿਬ ਦੀ ਉਸ ਸਿਖਿਆ ਤੇ ਵਿਚਾਰਧਾਰਾ ਦੇ ਬਿਲਕੁਲ ਉਲਟ ਹੋਣਗੀਆਂ ਜੋ ਉਨਾਂ ਨੇ ਸਾਨੂੰ ਗੁਰੂ ਗੰ੍ਰਥ ਸਾਹਿਬ ਰਾਹੀ ਬਖਸ਼ੀ ਹੈ।ਪਰ ਅਸੀਂ ਕਿਸੇ ਨੂੰ ਵੀ ਟੋਕਾਂਗੇ ਨਹੀ ਤੇ ਝੂਠੇ ਪਰਚਾਰਕਾਂ ਮੂਹਰੇ ਰਾਮ ਗਾਂਵਾਂ ਬਣਕੇ ਬੈਠੇ ਰਹਾਂਗੇ।੭.ਸਾਨੂੰ ਯਕੀਨ ਹੈ ਕਿ ਪਰਚਾਰਕ ਗੁਰੂ ਸਾਹਿਬ ਦੀ ਕੋਈ ਵੀ ਇਹੋ ਜਿਹੀ ਗੱਲ ਨਹੀ ਪਰਚਾਰਨਗੇ ਜੋ ਉਸ ਗੁਰੂ ਘਰ ਦੇ ਪ੍ਰਬੰਧਕਾਂ ਨੇ ਪਖੰਡ ਕੀਤਾ ਹੋਵੇ ।ਉਹ ਉਨਾਂ ਹਿਸਾ ਹੀ ਛੱਡ ਜਾਣਗੇ।੮ ਪਰਚਾਰਕ ਨਹੀ ਦੱਸਣਗੇ ਕਿ ਗੁਰੂ ਨਾਨਕ ਸਾਹਿਬ ਦੇ ਪੁਤਰਾਂ ਨੇ ਗੁਰੂ ਸਾਹਿਬ ਦੀ ਕੋਈ ਗੱਲ ਨਹੀ ਸੀ ਮਂੰਨੀ ਤੇ ਸ਼੍ਰੀ ਚੰਦ ਤੇ ਲੱਖਮੀ ਦਾਸ ਨੇ ਗੁਰੂ ਘਰ ਦੇ ਮੁਕਾਬਲੇ ਤੇ ਗੱਦੀਆਂ ਚਲਾਈਆਂ .ਇਹੀ ਪਰਚਾਰਕ ਉਨਾਂ ਦੇ ਡੇਰਿਆਂ ਤੇ ਜਾਕੇ ਵਡਿਆਈ ਕਰ ਰਹੇ ਹੂੰਦੇ ਹਨ ਕਿ ਇਹ ਗੁਰੂਆਂ ਦੇ ਪੁਤ ਸੀ,ਆਹ ਸੀ ਔਹ ਸੀ,,,ਉਹ ਇਹ ਸਿਧਾਂਤ ਨਹੀ ਪਰਚਾਰਨਗੇ ਕਿ ਗੁਰੂ ਦਾ ਪੁਤ ,ਹੋਣਾ ਕੋਈ ਵੱਡੀ ਗੱਲ ਨਹੀ ਵਡੀ ਗੱਲ ਗੁਰੂ ਜੀ ਦੀ ਵਿਚਾਰਧਾਰਾ ਨੂੰ ਮੰਨਣਾ ਹੈ।ਦਰਅਸ਼ਲ ਸਿਖੀ ਹਰ ਇਕ ਨੂੰ ਖੁਦ ਕਮਾਕੇ ਦਿਖਾਉਣੀ ਪੈਣੀ ਹੈ,,ਅਸੀਂ ਐਵੇ ਕਰੀ ਜਾਂਵਾਂਗੇ ਕਿ ਲੈ ਗੱਲਾਂ ਮਾਰਦਾ,ਪਿਓ ਤੇਰਾ ਸ਼ਰਾਬੀ ਆਂ,ਭਰਾ ਮੂੰਹ ਸਿਰ ਮੁੰਨੀ ਫਿਰਦਾ,ਭੈਣ ਬਿਊਟੀ ਪਾਰਲਰ ਤੋਂ ਨਹੀ ਨਿਕਲਦੀ ਤੇ ਆਪ ਵੱਡਾ ਸਿੱਖ ਬਣਕੇ ਤੁਰਿਆਂ ਫਿਰਦਾ। ਪਰ ਜੇ ਗੁਰੂ ਪੁਤਰਾਂ ਨੇ ਸਿਖੀ ਨਹੀ ਧਾਰਨ ਕੀਤੀ ਤਾਂ ਲੱਖਾਂ ਹੋਰਾਂ ਨੇ ਗੁਰeੂ ਜੀ ਦੇ ਪੁਤ ਬਣਕੇ ਦਿਖਾ ਦਿਤਾ,,ਮਗਰੋਂ ਕਲਗੀਆਂ ਵਾਲੇ ਨੇ ਸਾਡੇ ਉਤੋਂ ਚਾਰ ਪੁਤ ਵਾਰਕੇ ਆਖਿਆਂ,,ਜੀਵਤ ਕਈ ਹਜਾਰ,,,ਵੀਰੋ,,ਗੁਰਬਾਣੀ ਦੇ ਸਟੀਕ ਲਵੋ,,ਅਰਥਾਂ ਨੂੰ ਸਮਝੌ,,ਅਸੀਂ ਗੁਲਾਮੀ ਦੇ ਮਹੌਲ਼ ਵਿਚ ਵਿਕਾਊ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਕਰਕੇ ਉਸੇ ਬ੍ਰਾਹਮਣਵਾਦ ਵਿਚ ਖਪਤ ਹੋ ਰਹੇ ਹਾਂ ਜਿਸ ਵਿਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਿਆ ਸੀ।ਪਤਾ ਹੈ ਕਿ ਲੰਮੇ ਸਮੇ ਤੋਂ ਬਣੇ ਹੋਏ ਗਲਤ ਵਿਸ਼ਵਾਸ਼ ਤੇ ਧਾਰਨਾਵਾਂ ਜਦ ਤਿੜਕਦੀਆਂ ਨੇ ਤਾਂ ਦਿਲ ਨੂੰ ਤਕਲ਼ੀਫ ਹੁੰਦੀ ਹੈ….ਵਿਚਾਰਾਂ ਤੋਂ ਜੇ ਕਿਸੇ ਵੀਰ ਨੂੰ ਠੇਸ ਪੁਜੀ ਹੋਵੇ ਤਾਂ ਮਾਫੀ ਮੰਗਦਾ ਹਾਂ ਜੀ…

Check Also

ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ ਕਹਿ ਕੇ ਸੰਬੋਧਨ ਕੀਤਾ ਤਾਂ ਪਿੰਕੀ ਕੈ ਟ ਹੋਇਆ ਨਾ ਰਾ ਜ਼

ਸਿੱਖ ਨੌਜਵਾਨਾਂ ਦੇ ਕਾ ਤ ਲ ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ …

%d bloggers like this: