Breaking News
Home / ਪੰਥਕ ਖਬਰਾਂ / ਕਨਿਸ਼ਕ ਕਾਂਡ ਵਾਲੇ ਰਿਪੁਦਮਨ ਸਿੰਘ ਮਲਿਕ ਦੇ ਕਰੀਬੀ ਰਿਸ਼ਤੇਦਾਰ ਨੇ ਕੀਤਾ ਸਭ ਕੁਝ ਨੰਗਾ

ਕਨਿਸ਼ਕ ਕਾਂਡ ਵਾਲੇ ਰਿਪੁਦਮਨ ਸਿੰਘ ਮਲਿਕ ਦੇ ਕਰੀਬੀ ਰਿਸ਼ਤੇਦਾਰ ਨੇ ਕੀਤਾ ਸਭ ਕੁਝ ਨੰਗਾ

ਇਹ ਵੀਡੀਓ ਅੱਜ ਵਟਸਐਪ ‘ਤੇ ਵਾਇਰਲ ਹੋਈ ਹੈ ਤੇ ਬੋਲਣ ਵਾਲਾ ਇਹ ਸ਼ਖਸ ਖ਼ੁਦ ਨੂੰ ਕੁਲਬੀਰ ਸਿੰਘ ਦੱਸਦਾ ਹੈ। ਇਹ ਆਪਣੇ ਆਪ ਨੂੰ ਰਿਪੁਦਮਨ ਸਿੰਘ ਮਲਿਕ ਦਾ ਨਜ਼ਦੀਕੀ ਵੀ ਸਿੱਧ ਕਰ ਰਿਹਾ ਹੈ, ਜਿਸ ‘ਤੇ ਏਅਰ ਇੰਡੀਆ ਹਾਦਸੇ ਸੰਬੰਧੀ ਮੁਕੱਦਮਾ ਚੱਲਿਆ ਸੀ।ਇਸ ਵੀਡੀਓ ‘ਚ ਇਹ ਵਿਅਕਤੀ ਦਾਅਵਾ ਕਰ ਰਿਹਾ ਹੈ ਕਿ ਇਹ 1995 ਵਿੱਚ ਰਿਪੁਦਮਨ ਸਿੰਘ ਮਲਿਕ ਦੇ ਨਾਲ ਦਿੱਲੀ ਦੇ ਸਾਊਥ ਬਲਾਕ ਵਿਖੇ ਗਿਆ ਸੀ, ਜੋ ਕਿ ਭਾਰਤ ਸਰਕਾਰ ਦੀਆਂ ਮੁੱਖ ਸਰਗਰਮੀਆਂ ਦਾ ਕੇਂਦਰ ਹੈ।

ਜੇਕਰ ਇਹ ਬੰਦਾ ਸੱਚ ਬੋਲ ਰਿਹਾ ਹੈ ਤਾਂ ਇਹ ਬਹੁਤ ਵੱਡਾ ਇੰਕਸ਼ਾਫ ਕਰ ਰਿਹਾ ਹੈ। 1995 ਵਿੱਚ ਤਾਂ ਕੈਨੇਡੀਅਨ ਅਤੇ ਭਾਰਤੀ ਏਜੰਸੀਆਂ ਬੜੀ ਤੀਬਰਤਾ ਨਾਲ ਮਲਿਕ ਅਤੇ ਹੋਰਾਂ ਕਥਿਤ ਦੋਸ਼ੀਆਂ ਮਗਰ ਪਈਆਂ ਹੋਈਆਂ ਸਨ ਅਤੇ ਸਬੂਤ ਇਕੱਤਰ ਕਰ ਰਹੀਆਂ ਸਨ।

ਮਲਿਕ ਅਜਿਹੇ ਮੌਕੇ ਇੰਡੀਆ ਜਾਣ ਦਾ ਖਤਰਾ ਕਿਵੇਂ ਸਹੇੜ ਸਕਦਾ ਹੈ, ਜਦਕਿ ਕੁਝ ਸਮਾਂ ਪਹਿਲਾਂ ਹੀ ਤਲਵਿੰਦਰ ਸਿੰਘ ਬੱਬਰ ਦਾ ਪੰਜਾਬ ‘ਚ ਮੁਕਾਬਲਾ ਬਣਾ ਦਿੱਤਾ ਗਿਆ ਸੀ? ਸਾਊਥ ਬਲਾਕ ‘ਚ ਜਾਣਾ ਤਾਂ ਸਭ ਤੋਂ ਵੱਡੇ ਅਚੰਭੇ ਵਾਲੀ ਗੱਲ ਹੈ।

ਤਸਵੀਰ ਦਾ ਦੂਜਾ ਪੱਖ ਇਹ ਹੈ ਕਿ ਯਕੀਨ ਕਿਵੇਂ ਕੀਤਾ ਜਾਵੇ ਕਿ ਇਹ ਬੰਦਾ ਸੱਚ ਬੋਲ ਰਿਹਾ ਹੈ?

ਕੁਝ ਵੀ ਹੋਵੇ, ਇਹ ਤਾਜ਼ਾ ਘਟਨਾਵਾਂ ਏਅਰ ਇੰਡੀਆ ਹਾਦਸੇ ਦੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ‘ਤੇ ਲੂਣ ਮਲ਼ਣ ਵਾਂਗ ਹਨ, ਜਿਨ੍ਹਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਤੇ ਨਾਲ ਹੀ ਸਿੱਖ ਕੌਮ ਲਈ ਵੀ ਚੁਣੌਤੀ ਹਨ, ਜਿਨ੍ਹਾਂ ਨੂੰ ਇਸ ਹਾਦਸੇ ਦੀ ਆੜ ‘ਚ ਭੰਡਿਆ ਜਾਂਦਾ ਰਿਹਾ ਹੈ।ਏਡੀ ਵੱਡੀ ਚਰਚਾ ਚੱਲ ਰਹੀ ਹੋਵੇ ਪਰ ਇਸ ਵਿਸ਼ੇ ਨਾਲ ਜੁੜਦੀ ਛੋਟੀ ਛੋਟੀ ਗੱਲ ‘ਤੇ ਵੱਡੀ ਰਿਪੋਰਟਿੰਗ ਕਰਨ ਵਾਲੇ ਕੈਨੇਡੀਅਨ ਪੱਤਰਕਾਰ ਕਿਮ ਬੋਲਨ, ਟੈਰੀ ਮਿਲੈਸਕੀ ਚੁੱਪ ਰਹਿਣ ਤੇ ਨਾ ਹੀ ਉੱਜਲ ਦੁਸਾਂਝ ਜਾਂ ਤਾਰੇਕ ਫ਼ਤਿਹ ਦਾ ਕੋਈ ਬਿਆਨ ਆਵੇ, ਕਮਾਲ ਹੈ।

– ਗੁਰਪ੍ਰੀਤ ਸਿੰਘ ਸਹੋਤਾ

Check Also

ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ ਕਹਿ ਕੇ ਸੰਬੋਧਨ ਕੀਤਾ ਤਾਂ ਪਿੰਕੀ ਕੈ ਟ ਹੋਇਆ ਨਾ ਰਾ ਜ਼

ਸਿੱਖ ਨੌਜਵਾਨਾਂ ਦੇ ਕਾ ਤ ਲ ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ …

%d bloggers like this: