ਹੁਣ ਰੰਧਾਵਾ ਨੇ ਕੈਪਟਨ ਸਰਕਾਰ ਨੂੰ ਘੇਰਿਆ, ਕਿਹਾ- ਗੁਰੂ ਨੂੰ ਪਿੱਠ ਵਿਖਾਈ ਹੈ, ਮੁਆਫੀ ਨਹੀਂ ਮਿਲਣੀ…, ਲੋਕਾਂ ਨੇ ਥੁੱਕਣਾ ਵੀ ਨਹੀਂ ਸਾਡੇ ਉਤੇ, ਭਾਵੇਂ ਸਰਕਾਰ ਛੱਡਣੀ ਪਵੇ, ਮੈਂ ਹੁਣ ਚੁੱਪ ਨਹੀਂ ਬੈਠਾਂਗਾ, ਅਸੀਂ ਵੀ ਬਾਦਲਾਂ ਜਿੰਨੇ ਦੋਸ਼ੀ ਬਣਦੇ ਜਾ ਰਹੇ ਹਾਂ…ਲੋਕਾਂ ਨੂੰ ਜਵਾਬ ਸਾਨੂੰ ਦੇਣਾ ਪੈਂਦਾ ਹੈ, ਕੈਪਟਨ ਤਾਂ…
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੇਅਦਬੀ ਮਾਮਲਿਆਂ ਵਿਚ ਢਿੱਲੀ ਕਾਰਵਾਈ ਕਾਰਨ ਆਪਣੀ ਹੀ ਸਰਕਾਰ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੀ ਇਨ੍ਹਾਂ ਮਾਮਲਿਆਂ ਵਿਚ ਪੀੜਤਾਂ ਨੂੰ ਇਨਸਾਫ ਦੇਣ ਵਿਚ ਨਾਕਾਮ ਰਹੀ ਹੈ ਤੇ ਉਹ ਬਾਦਲ ਸਰਕਾਰ ਜਿੰਨੀ ਹੀ ਦੋਸ਼ੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਸਰਕਾਰ ਛੱਢਣੀ ਕਿਉਂ ਨਾ ਪਵੇ. ਪਰ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਸਹੁੰ ਖਾਧੀ ਸੀ ਪਰ ਹੁਣ ਇਸ ਤੋਂ ਪਿੱਛੇ ਹਟ ਗਈ ਹੈ। ਜੋ ਅਸੀਂ ਆਖ ਕੇ ਤੁਰੇ ਸੀ, ਉਸ ਉਤੇ ਪਹਿਰਾ ਨਹੀਂ ਦਿੱਤਾ। ਅਸੀਂ ਗੁਰੂ ਨੂੰ ਪਿੱਠ ਵਿਖਾਈ, ਇਸ ਦੀ ਸਜ਼ਾ ਜ਼ਰੂਰ ਮਿਲੇਗੀ।
