Breaking News
Home / ਅੰਤਰ ਰਾਸ਼ਟਰੀ / ਨਿਊਜ਼ੀਲੈਂਡ- ਕੈਬਨਿਟ ਮੰਤਰੀ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ ‘ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ

ਨਿਊਜ਼ੀਲੈਂਡ- ਕੈਬਨਿਟ ਮੰਤਰੀ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ ‘ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ

ਔਕਲੈਂਡ 6 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਬ੍ਰਾਡਕਾਸਟਿੰਗ, ਕਮਿਉਨੀਕੇਸ਼ਨ ਅਤੇ ਡਿਜ਼ੀਟਲ ਮੀਡੀਆ ਮੰਤਰੀ ਸ੍ਰੀ ਕ੍ਰਿਸ ਫਾਫੁਈ ਨੇ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੂੰ ਉਸ ਸਮੇਂ ਸ਼ਰਮਸ਼ਾਰ ਕੀਤਾ ਜਦੋਂ ਉਸਨੇ ਆਪਣੇ ਇਕ ਪੁਰਾਣੇ ਦੋਸਤ ਦੀ ਮਦਦ ਕਰਨ ਦੇ ਇਰਾਦੇ ਨਾਲ ਉਸਦੇ ਇਮੀਗ੍ਰੇਸ਼ਨ ਮਾਮਲੇ (ਰੈਜੀਡੈਂਸੀ) ਵਿਚ ਸਹਾਇਤਾ ਕਰਨ ਦੀ ਕੋਸ਼ਿਸ ਤੇ ਦਖਲ ਅੰਦਾਜ਼ੀ ਕੀਤੀ। ਮਾਮਲਾ ਅਕਤੂਬਰ ਮਹੀਨੇ ਦਾ ਹੈ। ਅੱਜ ਇਸ ਮੰਤਰੀ ਨੇ ਬਕਾਇਤਾ ਲਿਖਤੀ ਤੌਰ ‘ਤੇ ਪ੍ਰਧਾਨ ਮੰਤਰੀ ਕੋਲੋਂ ਮੁਆਫੀ ਮੰਗੀ ਹੈ ਅਤੇ ਪ੍ਰਧਾਨ ਮੰਤਰੀ ਨੇ ਵੀ ਇਸ ਮੰਤਰੀ ਦੀ ਖਿਚਾਈ ਕੀਤੀ ਹੈ ਕਿ ਉਸਨੇ ਬੜੇ ਘਟੀਆ ਤਰੀਕੇ ਨਾਲ ਆਪਣੇ ਕਿਸੇ ਦੋਸਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੰਤਰੀ ਨੇ ਕਿਹਾ ਹੈ ਕਿ ਅੱਗੇ ਤੋਂ ਉਹ ਅਜਿਹੀ ਗਲਤੀ ਨਹੀਂ ਕਰੇਗਾ ਅਤੇ ਉਸਨੇ ਆਪਣੀ ਇਸ ਹਰਕਤ ਨੂੰ ਬੇਵਕੂਫੀ ਭਰਿਆ ਕਦਮ ਆਖਿਆ ਹੈ। ਇਸ ਮੰਤਰੀ ਦੇ ਪਰਿਵਾਰ ਦਾ ਇਕ ਪੁਰਾਣਾ ਦੋਸਤ ਜੈਸਨ ਇਸਦੇ ਕੋਲ ਆਪਣੇ ਮਤਰੇਵੇਂ ਪਿਤਾ ਦੇ ਲਈ ਇਮੀਗ੍ਰੇਸ਼ਨ ਮਾਮਲੇ ਵਿਚ ਸਹਾਇਤਾ ਮੰਗਣ ਆਇਆ ਸੀ। ਇਸ ਨੇ ਉਸ ਸਮੇਂ ਕੋਰਾ ਜਵਾਬ ਦੇਣ ਦੀ ਬਜਾਏ ਇਹ ਕਹਿ ਦਿੱਤਾ ਸੀ ਕਿ ਇਕ ਮੈਂਬਰ ਪਾਰਲੀਮੈਂਟ(ਉਹ) ਇਸ ਮਾਮਲੇ ਵਿਚ ਸਹਾਇਤਾ ਕਰ ਸਕਦਾ ਹੈ ਅਤੇ ਉਹ ਕਰੇਗਾ। ਇਸ ਨੇ ਫਿਰ ਸਹਾਇਕ ਇਮੀਗ੍ਰੇਸ਼ਨ ਮੰਤਰੀ ਦੇ ਦਫਤਰ ਨਾਲ ਸੰਪਰਕ ਕੀਤਾ ਤੇ ਇਸ ਮਾਮਲੇ ਵਿਚ ਸਲਾਹ ਲਈ। ਦਫਤਰ ਨੇ ਇਸ ਨੂੰ ਸਲਾਹ ਦਿੱਤੀ ਤੇ ਕਿਹਾ ਕਿ ਇਹ ਮਾਮਲਾ ਅਰਜ਼ੀਦਾਤਾ ਦੇ ਸਥਾਨਕ ਸੰਸਦ ਮੈਂਬਰ ਦੇ ਧਿਆਨ ਵਿਚ ਲਿਆਓ। ਫਿਰ ਇਸਨੇ ਉਸ ਸਥਾਨਕ ਸੰਸਦ ਮੈਂਬਰ ਨਾਲ ਸੰਪਰਕ ਕਰ ਲਿਆ। ਫਿਰ ਇਸ ਮੰਤਰੀ ਨੂੰ ਇਕ ਸੁਪਰੋਟ ਖੱਤ ਲਿਖਣ ਵਾਸਤੇ ਕਿਹਾ ਗਿਆ ਪਰ ਇਸਨੇ ਅਜੇ ਲਿਖਿਆ ਨਹੀਂ ਸੀ। ਹੌਲੀ -ਹੌਲੀ ਮਾਮਲਾ ਖਿਲਰ ਗਿਆ। ਇਸ ਸਾਰੇ ਮਾਮਲੇ ਵਿਚ ਇਹ ਮੰਤਰੀ ਹੁਣ ਮਹਿਸੂਸ ਕਰਦਾ ਹੈ ਕਿ ਉਸਨੇ ਬਹੁਤ ਹੀ ਬੇਵਕੂਫੀ ਵਾਲਾ ਕੰਮ ਕੀਤਾ। ਇਸ ਸਾਰੇ ਵਰਤਾਰੇ ਦੇ ਵਿਚ ਹੋਏ ਟੈਕਸਟ ਮੈਸੇਜ ਵੀ ਚਰਚਾ ਵਿਚ ਆਏ ਹਨ ਭਾਵੇਂ ਇਸਨੇ ਕੁਝ ਗਲਤ ਕਰਨ ਵਾਸਤੇ ਨਹੀਂ ਕਿਹਾ ਸੀ ਪਰ ਫਿਰ ਵੀ ਮਾਮਲੇ ਵਿਚ ਦਖਲ ਅੰਦਾਜ਼ੀ ਇਸਨੂੰ ਮਹਿੰਗੀ ਪੈ ਗਈ।ਪ੍ਰਧਾਨ ਮੰਤਰੀ ਨੇ ਆਪਣਾ ਪੱਖ ਦਸਦਿਆਂ ਕਿਹਾ ਹੈ ਕਿ ਇਸ ਮੰਤਰੀ ਕੋਲ ਇਮੀਗ੍ਰੇਸ਼ਨ ਵਿਚ ਦਖਲ ਦੇਣ ਦਾ ਕੋਈ ਹੱਕ ਨਹੀਂ ਸੀ, ਇਸ ਕਰਕੇ ਇਸਨੂੰ ਇਹ ਮਾਮਲਾ ਸਥਾਨਕ ਸੰਸਦ ਮੈਂਬਰ ਤੱਕ ਭੇਜ ਕੇ ਕਹਾਣੀ ਖਤਮ ਕਰ ਦੇਣੀ ਚਾਹੀਦੀ ਸੀ। ਇਸ ਮੰਤਰੀ ਨੂੰ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਤੋਂ ਉਹ ਉਸ ਤੋਂ ਵਧੀਆ ਕੰਮਾਂ ਦੀ ਹੀ ਆਸ ਰੱਖੇਗੀ।ਸੋ ਕਾਨੂੰਨ ਤਾਂ ਫਿਰ ਕਾਨੂੰਨ ਹੀ ਹੈ ਮੰਤਰੀ ਹੋਣ ਦਾ ਮਤਲਬ ਇਹ ਨਹੀਂ ਕਿ ਜਿੱਥੇ ਮਰਜ਼ੀ ਸ਼ਿਫਾਰਸ ਜਾਂ ਦਖਲ ਅੰਦਾਜ਼ੀ ਕਰ ਦੇਵੇ ਅਗਲੇ ਕਹਿੰਦੇ ਮੰਤਰੀ ਤਾਂ ਠੀ ਪਰ ਸ਼ਿਫਾਰਸ਼ ਕਰਨੀ ਠੀਕ ਨਹੀਂ।

Check Also

ਕੀ ਮੋਦੀ ਸਰਕਾਰ ਫੇਸਬੁੱਕ ਤੇ ਟਵਿੱਟਰ ਨੂੰ ਬੰਦ ਕਰ ਦੇਵੇਗੀ?

ਭਾਰਤ ਸਰਕਾਰ ਵਲੋਂ ਸੋਸ਼ਲ ਮੀਡੀਆ ਮਾਲਕਾਂ ਨੂੰ ਕਿਹਾ ਗਿਆ ਹੈ ਕਿ ਜਦੋਂ ਕਹੀਏ ਸਾਨੂੰ ਉਹ …

%d bloggers like this: