Breaking News
Home / ਮੁੱਖ ਖਬਰਾਂ / ਕਨੇਡਾ ਵਿੱਚ ਭਾਰਤੀ ਵਿਦਿਆਰਥਣ ਤੋਂ ਪੱਕੇ ਕਰਾਉਣ ਲਈ 6000 ਡਾਲਰ ਲੈਂਦਾ ਫਰਜ਼ੀ ਪੰਡਿਤ ਕਾਬੂ

ਕਨੇਡਾ ਵਿੱਚ ਭਾਰਤੀ ਵਿਦਿਆਰਥਣ ਤੋਂ ਪੱਕੇ ਕਰਾਉਣ ਲਈ 6000 ਡਾਲਰ ਲੈਂਦਾ ਫਰਜ਼ੀ ਪੰਡਿਤ ਕਾਬੂ

ਕੇਨੈਡਾ ਚ ਇਕ ਟੀ ਵੀ ਅਧਾਰੇ ਵੱਲੋਂ ਸਟਿੰਗ ਅਪ੍ਰੇਸ਼ਨ ਕੀਤਾ ਗਿਆ ਜਿਸ ਤਹਿਤ ਉਹਨਾ ਨੇ ਇੱਕ ਫਰਜੀ ਪੰਡਿਤ ਕਾਬੂ ਕੀਤਾ ਉਸ ਪੰਡਿਤ ਕੋਲੋਂ ਮੌਕੇ ਤੇ 6000 ਡਾਲਰ ਪ੍ਰਾਪਤ ਕੀਤਾ ਗਿਆ । ਇਹ 6000 ਡਾਲਰ ਪੰਡਿਤ ਨੇ ਇਕ ਅੰਤਰਰਾਸ਼ਟਰੀ ਵਿਦਿਆਰਥਣ ਤੋਂ ਲਿਆ ਸੀ ।

ਵਿਦਿਆਰਥਣ ਨੂੰ ਪੰਡਤ ਨੇ ਕਿਹਾ ਸੀ ਕਿ ਉਸ ਵਿੱਚ ਭੂਤ ਪ੍ਰੇਤ ਹੈ ਤੇ ਉਹ ਇਸ ਤਰ੍ਹਾ ਇਸ ਦੇਸ਼ ਚ ਪੱਕੇ ਤੌਰ ਤੇ ਨਹੀ ਰਹਿ ਸਕਦੀ । ਉਸ ਵਿਦਿਆਰਥਣ ਅਨੁਸਾਰ ਪੰਡਤ ਨੇ 32000 ਡਾਲਰ ਮੰਗਿਆ ਸੀ ਪਰ ਉਸ ਨੇ ਪੰਡਤ ਨੂੰ 6000 ਡਾਲਰ ਹੀ ਦਿੱਤਾ ।

ਕੁੜੀ ਨੇ ਕਿਹਾ ਉਹ ਕਾਫੀ ਡਰ ਗਈ ਸੀ ਕਿਉਂਕਿ ਪੰਡਤ ਨੇ ਕੁੜੀ ਦਾ ਪੈਰ ਵੀ ਜਲਾ ਦਿੱਤਾ ਸੀ । ਤੇ ਕੁੜੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਾਣਕਾਰੀ ਦਿੱਤੀ ਕਿ ਉਸ ਨੂੰ ਸਮਝ ਆ ਗਈ ਸੀ ਕਿ ਜੇਕਰ ਉਸ ਨੇ 32000 ਡਾਲਰ ਦੇ ਵੀ ਦਿੱਤਾ ਤਾਂ ਵੀ ਉਸ ਨੂੰ ਪੰਡਤ ਨਵੀਂਆ ਤਕਲੀਫਾਂ ਦੱਸਦਾ ਰਹੇਗਾ । ਪੰਡਿਤ ਕੋਲੋ ਮੌਕੇ ਤੇ ਪੱਤਰਕਾਰਾਂ ਨੇ ਉਸ ਦੇ ਕੰਮ ਦਾ ਲਾਈਸੈਂਸ ਵੀ ਮੰਗਿਆ ਪਰ ਪੰਡਿਤ ਉਹ ਨਹੀ ਦੇ ਸਕਿਆ ।

Check Also

ਕਿਸਾਨੀ ਅੰਦੋਲਨ ਅਤੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦਾ ਭਵਿੱਖ

ਹਰ ਵਾਰ ਚੋਣਾਂ ਤੋਂ ਪਹਿਲਾ ਦਾ ਸਾਲ ਰਾਜਨੀਤਕ ਪਾਰਟੀਆਂ ਲਈ ਉੱਥਲ ਪੁੱਥਲ ਵਾਲਾ ਹੁੰਦਾ ਹੈ …

%d bloggers like this: