Breaking News
Home / ਰਾਸ਼ਟਰੀ / ਜਿਸ ਦਿਨ ਬਾਂਦਰਾਂ ਨੂੰ ਇਸ ਕੁੱਤੇ ਦੀ ਅਸਲੀਅਤ ਪਤਾ ਲੱਗੂ ਫਿਰ…

ਜਿਸ ਦਿਨ ਬਾਂਦਰਾਂ ਨੂੰ ਇਸ ਕੁੱਤੇ ਦੀ ਅਸਲੀਅਤ ਪਤਾ ਲੱਗੂ ਫਿਰ…

ਦੋ ਹਜਾਰ ਦੋ ਦੀ ਗੱਲ ਏ..ਆਪਣੇ ਆਪ ਨੂੰ ਮਹਾਰਾਸ਼ਟਰ ਕਾਡਰ ਦਾ ਆਈ.ਪੀ.ਐੱਸ ਦੱਸਦਾ ਇੱਕ ਆਕਰਸ਼ਿਤ ਮੁੰਡਾ ਹੋਟਲ ਠਹਿਰਿਆ!ਲੋਕਲ ਪੁਲਸ ਨੇ ਕਿੰਨੀ ਸਾਰੀ ਸਿਕਿਓਰਿਟੀ ਲਾ ਦਿੱਤੀ..ਜਿਥੇ ਵੀ ਜਾਂਦਾ ਸਲਿਊਟ,ਬੱਤੀ ਵਾਲੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਕੁਝ!ਮਗਰੋਂ ਇੱਕ ਦਿਨ ਬਿਲ ਲੈਣ ਕਮਰੇ ਵਿਚ ਬੰਦਾ ਭੇਜਿਆ ਤਾਂ ਅੰਦਰ ਇੱਕ ਖਾਲੀ ਅਟੈਚੀ ਅਤੇ ਅੰਗਰੇਜੀ ਦੀਆਂ ਅਖਬਾਰਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ..ਮਗਰੋਂ ਪਤਾ ਲੱਗਾ ਨਕਲੀ ਵਰਦੀ ਵਾਲਾ ਇਹ ਨਕਲੀ ਪੁਲਸ ਅਫਸਰ ਹੋਰ ਵੀ ਬਹੁਤ ਸਾਰੇ ਚੰਨ ਚਾੜ ਕੇ ਗਿਆ ਸੀ..!

ਇੰਝ ਹੀ ਕਾਫੀ ਅਰਸਾ ਪਹਿਲਾਂ ਕਨੇਡਾ ਤੋਂ ਆਇਆ ਇੱਕ ਨਕਲੀ ਐੱਨ.ਆਰ ਆਈ ਕਿੰਨੀ ਦੇਰ ਤਕ ਪਿੰਡਾਂ ਥਾਵਾਂ ਵਿਚ ਭੋਲੇ ਭਾਲੇ ਲੋਕਾਂ ਨੂੰ ਕੁੜੀਆਂ ਵੇਖਣ ਦੀ ਬਹਾਨੇ ਬੇਵਕੂਫ ਬਣਾਉਂਦਾ ਰਿਹਾ..ਅਖੀਰ ਮੇਂਹਗੀ ਕਾਰ ਕਿਰਾਏ ਦੀ ਨਿਕਲੀ..ਨਾਲ ਲਿਜਾਏ ਜਾਂਦੇ ਮਾਂ ਪਿਓ ਭੂਆ ਫੁੱਫੜ ਕਨੇਡਾ ਦਾ ਐਡਰੈੱਸ ਸਭ ਕੁਝ ਨਕਲੀ ਨਿੱਕਲੇ ਤੇ ਅਖੀਰ ਨੱਕ ਨਾਲ ਲਕੀਰਾਂ ਕੱਢ ਖਲਾਸੀ ਹੋਈ!ਦੋਸਤੋ ਇਹ ਇੱਕ ਐਸੀ ਮਾਨਸਿਕਤਾ ਏ..ਜਿਹੜੀ ਆਪਣੇ ਸ਼ਿਕਾਰ ਨੂੰ ਵਕਤੀ ਤੌਰ ਤੇ ਮਸ਼ਹੂਰ ਹੋਣ ਅਤੇ ਦੂਜਿਆਂ ਤੋਂ ਵੱਡੇ ਦਿਸਣ ਦੀ ਜੱਦੋ-ਜਹਿਦ ਵਿਚ ਕਿਸੇ ਹੱਦ ਤੱਕ ਵੀ ਲੈ ਜਾਣ ਤੋਂ ਗੁਰੇਜ ਨਹੀਂ ਕਰਦੀ..!ਬੱਲੇ ਬੱਲੇ ਕਰਵਾਉਣ ਅਤੇ ਦੂਜਿਆਂ ਤੋਂ ਮਹਾਨ ਅਤੇ ਉਚਾ ਦਿਸਣ ਦੀ ਇਹ ਅਜੀਬ ਪ੍ਰਿਵੀਰਤੀ ਅਜੋਕੇ ਆਲੇ ਦਵਾਲੇ ਵਿਚ ਏਨੀ ਪ੍ਰਬਲ ਹੋ ਗਈ ਏ ਕੇ ਚੰਗਾ ਭਲਾ ਦਿਸਦਾ ਇਨਸਾਨ ਪਾਗਲਪਨ ਦੀ ਕਿਸੇ ਵੀ ਹੱਦ ਨੂੰ ਪਾਰ ਕਰਨ ਲਈ ਲੱਖਾਂ ਪਾਪੜ ਵੇਲਦਾ ਹੋਇਆ ਅਕਸਰ ਨਜਰ ਆ ਹੀ ਜਾਂਦਾ ਏ..!

ਕਾਫੀ ਸਾਲ ਪਹਿਲਾਂ ਜਗਾਧਰੀ ਤੋਂ ਗੁਰੂ ਰਾਮਦਾਸ ਦੀ ਨਗਰੀ ਆਉਂਦੇ ਇੱਕ ਆਮ ਜਿਹੇ ਬਜ਼ੁਰਗ ਸ੍ਰਦਾਰਜੀ ਬਾਰੇ ਇੱਕ ਦਿਨ ਓਹਨਾ ਦੇ ਡਰਾਈਵਰ ਤੋਂ ਪਤਾ ਲੱਗਾ ਕੇ ਜਗਾਧਰੀ,ਨੋਇਡਾ ਫਰੀਦਾਬਾਦ ਅਤੇ ਹੋਰ ਕਿੰਨੀਆਂ ਥਾਵਾਂ ਤੇ ਕਿੰਨੇ ਸਾਰੇ ਕਾਰੋਬਾਰਾਂ ਦੇ ਮਾਲਕ ਹੱਨ..ਪੁੱਛਣ ਤੇ ਹੱਸਦੇ ਹੋਏ ਆਖਣ ਲੱਗੇ ਕੇ ਜੇ ਮੈਂ ਆਪਣੇ ਬਾਰੇ ਸਾਰਾ ਕੁਝ ਦੱਸ ਦਿੰਦਾ ਤਾਂ ਪਹਿਲੀ ਗੱਲ ਤੁਹਾਡਾ ਮੇਰੇ ਨਾਲ ਗੱਲ ਕਰਨ ਦਾ ਲਹਿਜਾ ਬਦਲ ਜਾਣਾ ਸੀ ਤੇ ਦੂਜਾ ਜਿਸ ਗੁਰੂ ਦੇ ਦਰਸ਼ਨ ਕਰਨ ਆਇਆ ਹਾਂ ਉਸਦੇ ਹਰ ਵੇਲੇ “ਸਹਿਜ” ਵਿਚ ਰਹਿਣ ਵਾਲੇ ਹੁਕਮ ਦੀ ਹੁਕਮ ਅਦੂਲੀ ਹੋ ਜਾਣੀ ਸੀ..!ਜੰਗਲੀ ਬਾਂਦਰਾਂ ਤੋਂ ਸਤਾਏ ਹੋਏ ਆਂਧਰਾ ਪ੍ਰਦੇਸ਼ ਦੇ ਇੱਕ ਕਿਰਸਾਨ ਨੇ ਆਪਣੇ ਕੁੱਤੇ ਉੱਤੇ ਸ਼ੇਰ ਦੀ ਖੱਲ ਵਾਲੀਆਂ ਕਿੰਨੀਆਂ ਸਾਰੀਆਂ ਧਾਰੀਆਂ ਵਾਹ ਦਿੱਤੀਆਂ..ਫੋਰਮੁੱਲਾ ਕਾਮਯਾਬ ਰਿਹਾ..ਹੁਣ ਕੋਈ ਬਾਂਦਰ ਡਰਦਾ ਮਾਰਾ ਲਾਗੇ ਨਹੀਂ ਲੱਗਦਾ..ਪਰ “ਕੰਨਨ” ਨਾਮ ਦਾ ਇਹ ਕੁੱਤਾ ਅੱਜਕੱਲ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਰਹਿੰਦਾ ਹੈ ਸ਼ਾਇਦ ਸੋਚਦਾ ਹੋਵੇਗਾ ਕੇ ਜਿਸ ਦਿਨ ਬਾਂਦਰਾਂ ਨੂੰ ਮੇਰੀ ਅਸਲੀਅਤ ਪਤਾ ਲੱਗੀ ਪਤਾ ਨਹੀਂ ਕੀ ਹਾਲ ਕਰਨਗੇ!

ਹਰਪ੍ਰੀਤ ਸਿੰਘ ਜਵੰਦਾ

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: