Breaking News
Home / ਮੁੱਖ ਖਬਰਾਂ / ਜਦੋਂ ਭਾਰਤੀ ਫਿਲਮਮੇਕਰ ਨੇ ਕਿਹਾ ਰੇਪ ਨੂੰ ਸਵੀਕਾਰ ਕਰੋ, ਤੇ ਕੰਡੋਮ ਬੈਗ ਚ ਪਾ ਕੇ ਲਿਜਾਵੋ

ਜਦੋਂ ਭਾਰਤੀ ਫਿਲਮਮੇਕਰ ਨੇ ਕਿਹਾ ਰੇਪ ਨੂੰ ਸਵੀਕਾਰ ਕਰੋ, ਤੇ ਕੰਡੋਮ ਬੈਗ ਚ ਪਾ ਕੇ ਲਿਜਾਵੋ

ਭਾਰਤ ‘ਚ ਇਸ ਵੇਲੇ ਘੱਟਗਿਣਤੀਆਂ, ਦਲਿਤਾਂ ਅਤੇ ਔਰਤਾਂ ‘ਤੇ ਜ਼ੁਲਮ ਸਿਖਰ ‘ਤੇ ਹਨ। ਸਰਕਾਰਾਂ ਦੀ ਕੀ ਨੀਤੀ ਹੈ, ਸਰਕਾਰਾਂ ਚਲਾਉਣ ਵਾਲਿਆਂ ਦੀ ਕੀ ਨੀਤੀ ਹੈ, ਇਹ ਗੱਲਾਂ ਏਨਾ ਤੰਗ ਨਹੀਂ ਕਰਦੀਆਂ। ਤੰਗੀ ਇਹ ਗੱਲ ਦੇ ਰਹੀ ਹੈ ਕਿ ਲੋਕਾਂ ਦੀ ਮਾਨਸਿਕਤਾ ਕੀ ਦਰਸਾ ਰਹੀ ਹੈ।

ਉਨਾਓ (ਯੂ. ਪੀ.) ‘ਚ ਬਲਾਤਕਾਰ ਪੀੜਤਾ ਅਦਾਲਤ ਜਾਂਦੀ ਹੈ, ਜਾਣ ਤੋਂ ਰੋਕਣ ਲਈ ਉਸ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ ਜਾਂਦੀ ਹੈ। ਬੁਰੀ ਤਰਾਂ ਸੜੀ ਹੋਈ ਉਹ ਜਾਨ ਬਚਾਉਣ ਲਈ ਭੱਜਦੀ ਹੈ ਤਾਂ ਕਈ ਉਸਨੂੰ ਡੈਣ ਕਹਿੰਦੇ ਹਨ ਤੇ ਕਹਿ ਰਹੇ ਹਨ ਕਿ ਕੁਹਾੜੀ ਲਿਆਓ ਮਾਰਨ ਲਈ।

ਦੂਜੇ ਪਾਸੇ ਪੜ੍ਹਿਆ ਲਿਖਿਆ ਅਤੇ ਹੋਰਾਂ ਨੂੰ ਜਾਗਰੂਕ ਕਰਨ ਦੇ ਮਾਧਿਅਮ ਸਿਨਮੇ ਨਾਲ ਜੁੜਿਆ ਇੱਕ ਹੋਰ ਸ਼ਖਸ ਕਹਿ ਰਿਹਾ ਕਿ ਬੱਚੀਆਂ ਨੂੰ ਰੇਪ ਕਰਵਾਉਣ ਦੀ ਟਰੇਨਿੰਗ ਦੇਣੀ ਚਾਹੀਦੀ ਹੈ। ਔਰਤਾਂ ਨੂੰ ਰੇਪ ਦੌਰਾਨ ਸਹਿਮਤ ਹੋ ਕੇ ਆਰਾਮ ਨਾਲ ਰੇਪ ਕਰਵਾਉਣਾ ਚਾਹੀਦਾ ਅਤੇ ਖੁਦ ਕੌਂਡੋਮ ਕੋਲ ਰੱਖਣੇ ਚਾਹੀਦੇ ਹਨ ਤਾਂ ਕਿ ਅਜਿਹੇ ਮੌਕੇ ਵਰਤੇ ਜਾ ਸਕਣ।

ਅਜਿਹਾ ਤਾਂ ਸ਼ਾਇਦ ਪੱਥਰ-ਯੁੱਗ ‘ਚ ਵੀ ਨਾ ਹੁੰਦਾ ਹੋਵੇ। ਮਿਥਿਹਾਸ ਵਿੱਚ ਅਜਿਹਾ ਕੀਤਾ ਜਾਂਦਾ ਸੁਣਿਆ ਸੀ, ਪੜ੍ਹਿਆ ਸੀ, ਅੱਜ ਉਹੀ ਹਾਲਾਤ ਫਿਰ ਬਣਾ ਦਿੱਤੇ ਗਏ ਹਨ।

ਦੁੱਖ ਦੀ ਗੱਲ ਇਹ ਹੈ ਕਿ ਜਿਸ ਸਮਾਜ ‘ਚ ਇਹ ਸਭ ਕੁਝ ਹੋ ਰਿਹਾ, ਬਹੁਗਿਣਤੀ ਲੋਕ ਇਸ ਵਿਰੁੱਧ ਬੋਲ ਨਹੀਂ ਰਹੇ। ਬਲਾਤਪਾਰ ਪੀੜਤ ਬੱਚੀ ਨੂੰ ਅੱਗ ਲਾਉਣ ਵਾਲੇ ਲਈ ਕੋਈ ਕੁਹਾੜੀ ਨਹੀਂ ਲੱਭ ਰਿਹਾ, ਬੱਚੀਆਂ ਨੂੰ ਰੇਪ ਲਈ ਤਿਆਰ ਰਹਿਣ ਦਾ ਹੋਕਾ ਦੇਣ ਵਾਲੇ ਦੀ ਕੋਈ ਜੀਭ ਨਹੀਂ ਖਿੱਚ ਰਿਹਾ।

ਅਸੀਂ ਦੂਰ ਬੈਠੇ ਸਿਰਫ ਹਾਅ ਦਾ ਨਾਅਰਾ ਹੀ ਮਾਰ ਸਕਦੇ ਹਾਂ। ਪੜ੍ਹ-ਸੁਣ ਕੇ ਤੜਫ ਹੀ ਸਕਦੇ ਹਾਂ, ਕਰੀਏ ਕੀ, ਇਹ ਸੁੱਝ ਨਹੀਂ ਰਿਹਾ।

– ਗੁਰਪ੍ਰੀਤ ਸਿੰਘ ਸਹੋਤਾ

Check Also

ਭਾਰਤੀ ਮੀਡੀਆ ਦੇ ਪੇਸ਼ਕਾਰੀ ਵੇਖ ਕੇ ਤੁਹਾਨੂੰ ਹਾਸਾ ਵੀ ਆਵੇਗਾ ਤੇ ਗੁੱਸਾ ਵੀ।

ਭਾਰਤੀ ਮੀਡੀਆ ਨੇ ਕਿਸਾਨ ਮੋਰਚੇ ਨੂੰ ਲੈ ਕੇ ਟਵਿਟਰ ਖਿਲਾਫ ਉਗਲਿਆ ਜਹਿਰ, ਕਿਹਾ ਭਾਰਤ ਖਿਲਾਫ …

%d bloggers like this: