Breaking News
Home / ਸਾਹਿਤ / 10 ਸਾਲ ਸਿੱਖਾਂ ਤੋਂ ਖਾਲਿਸਤਾਨ ਦੇ ਨਾਮ ਤੇ ਪੈਸੇ ਇੱਕਠੇ ਕਰਨ ਵਾਲੇ ਇੰਡੀਆਂ ਨਾਲ ਰਲ ਗਏ

10 ਸਾਲ ਸਿੱਖਾਂ ਤੋਂ ਖਾਲਿਸਤਾਨ ਦੇ ਨਾਮ ਤੇ ਪੈਸੇ ਇੱਕਠੇ ਕਰਨ ਵਾਲੇ ਇੰਡੀਆਂ ਨਾਲ ਰਲ ਗਏ

ਹਿੰਦੂ ਸਵਾਮੀ ਨਿਤਿਆਨੰਦ ਨੇ ISLAND ਖਰੀਦ ਕੇ ਆਪਣੇ ਦੇਸ਼ ਦਾ ਐਲਾਨ ਕਰ ਦਿੱਤਾ ਕਹਿੰਦਾ ਆਜੋ ਸਾਰੇ ਹਿੰਦੂ ਇੱਥੇ ਜਿੰਨੇ ਭਗੋੜੇ ਜਾਂ ਸਤਾਏ ਹੋਏ। ਉਧਰ ਗਲ੍ਹ ਕਰੀਏ ਸਿੱਖਾਂ ਦੀ। ਇਸ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਦੇ ਰਹੇ। ਹਰ ਕਿਸੇ ਦੀ ਮਦੱਦ ਲਈ ਖੜੇ ਹੋ ਜਾਂਦੇ। ਕਦੀ ਲੰਗਰ ਲਾਂਉਂਦੇ ਕਦੇ ਕੁਛ। ਕਦੀ ਇਨਸਾਫ ਦੀ ਭੀਖ ਮੰਗਦੇ। ਪਰ ਕਦੀ ਖਾਲਿਸਤਾਨ ਮੰਗਣ ਦਾ ਡਰਾਮਾ ਕਰਦੇ। ਕਦੀ ਖਾਲਿਸਤਾਨ ਦੇ ਸਿਰਫ ਡਰਾਮੇ ਲਈ ਪੈਸੇ ਇੱਕਠੇ ਕਰਨ ਲੱਗ ਜਾਂਦੇ। ਬਣਦਾ ਕੁਛ ਵੀ ਨਹੀਂ। ਨਾਂ ਹੀ ਬਣ ਸਕਦੇ। ਬਣ ਸਕਦਾ ਜੇ ਤੁਸੀਂ ਤਾਕਤਵਰ ਹੋਵੇ। ਤੁਹਾਡੇ ਕੋਲ ਵੀ ਦੇਸ਼ ਹੋਵੇ। ਉਸ ਦੇਸ਼ ਤੋਂ ਤੁਸੀਂ ਖਾਲਿਸਤਾਨ ਲਈ ਲੜਾਈ ਲੜ ਸਕਦੇ। ਕੀ ਸਿੱਖ ਨਹੀ ਆਪਣੇ ਦੇਸ਼ ਦਾ ਐਲਾਨ ਕਰ ਸਕਦੇ? ਮੰਨਦੇ ਹਾਂ ਕਿ ਪੰਜਾਬ ਦੀ ਧਰਤੀ ਨੂੰ ਨਹੀਂ ਛੱਡ ਸਕਦੇ। ਪਰ ਤੁਸੀਂ ਬਿਨਾ ਆਪਣੇ ਦੇਸ਼ ਅਤੇ ਤਾਕਤ ਤੋਂ ਕਿਸੇ ਹੋਰ ਦੇਸ਼ ਨਾਲ ਨਹੀਂ ਲੜ ਸਕਦੇ। ਸਿਰਫ ਭੀਖ ਮੰਗ ਸਕਦੇ। ਤੁਸੀ ਜਿੰਨੇ ਮਰਜ਼ੀ ਚੰਗੇ ਕੰਮ ਕਰ ਲਉ ਰਹਿਣਾ ਗੁਲਾਮ ਹੀ ਹੈ।

ਕੁਛ ਸਿੱਖਾਂ ਨੇ ਮੋਦੀ ਸਰਕਾਰ ਨਾਲ ਹੱਥ ਮਿਲਾ ਲਿਆ ਡਰਾਮਾ ਲਾ ਲਿਆ ਕਿ ਜੀ ਸਿੱਖਾਂ ਦੀ ਸਜ਼ਾ ਮਾਫ ਹੋ ਗਈ। ਮੋਦੀ ਨਾਲ ਡਿੰਨਰ ਵੀ ਕਰ ਲਏ। ਸਿੱਖਾਂ ਤੋਂ ਪੈਸੇ ਵੀ ਇੱਕਠੇ ਕਰ ਲਈ । ਡਰਾਮਾ ਪੂਰਾ ਰੱਖਿਆ। ਨਿਕਲਿਆ ਕੀ ਭੁੱਲਰ ਵੀ ਦੁਬਾਰਾ ਜੇਲ ਵਿਚ ਤੇ ਰਾਜੋਆਣਾ ਦੀ ਫਾਸ਼ੀ ਦੀ ਸਜ਼ਾ ਮੁਆਫ ਵੀ ਨਹੀਂ ਹੋਈ।

ਮੈਂ ਇਹ ਨਹੀਂ ਕਹਿੰਦਾ ਖਾਲਿਸਤਾਨ ਨਾਂ ਲਉ ਜਾਂ ਉਸੇ ਧਰਤੀ ਤੇ ਨਾਂ ਲਉ। ਖਾਲਿਸਤਾਨ ਦੀ ਜਿਹੜੀ ਧਰਤੀ ਹੈ ਉਹੀ ਰਹਿਣੀ । ਮੈਂ ਇਹ ਵੀ ਨਹੀਂ ਕਹਿੰਦਾ ਖਾਲਿਸਤਾਨ ਦੀ ਗਲ ਨਾਂ ਕਰੋ। ਜ਼ਰੂਰ ਕਰਨੀ ਚਾਹੀਦੀ। ਹਰ ਬੰਦੇ ਨੂੰ ਆਪਣੀ ਆਜ਼ਾਦੀ ਦੀ ਗਲ ਕਰਨੀ ਚਾਹੀਦੀ। ਪਰ ਕੋਈ ਢੰਗ ਤਰੀਕਾ ਤਾਂ ਹੋਣਾ ਚਾਹੀਦਾ। ਆਪਣੇ ਠਿਕਾਣੇ ਤੋਂ ਬਿਨਾ, ਆਪਣੀ ਤਾਕਤ ਤੋਂ ਬਿਨ੍ਹਾ ਜਾਂ ਆਪਣੇ ਦੇਸ਼ ਤੋਂ ਬਿਨ੍ਹਾਂ ਤੁਸੀਂ ਹੋਰ ਦੇਸ਼ ਨਾਲ ਕਿਵੇਂ ਲੜ ਸਕਦੇ?

ਖਾਲਿਸਤਾਨ ਦੀ ਗਲ੍ਹ ਕਰਨਾ ਸਿਰਫ ਪੈਸੇ ਇੱਕਠੇ ਕਰਨ ਤੱਕ ਸੀਮਿਤ ਹੈ। ਸਹੀ ਮਾਇਨੇ ਵਿਚ ਕੋਈ ਲੜ੍ਹਨ ਲਈ ਠਿਕਾਣਾ ਚਾਹੀਦਾ। ਤੁਸੀਂ ਵੀ ISLAND ਖਰੀਦੋ ਤੇ ਠਿਕਾਣਾ ਬਣਾਉ। ਸਿੱਖਾਂ ਤੋਂ ਇੱਕਠਾ ਕੀਤਾ ਪੈਸਾ ਕਿਸੇ ਚੰਗੇ ਕੰਮ ਤੇ ਲਾਉ। ਪਰ ਇਹ ਸੱਭ ਕਹਿਣ ਦੀਆਂ ਗੱਲਾਂ ਸਾਰਿਆਂ ਨੇ ਆਪਣੇ ਘਰ ਭਰਨੇ।ਅੱਜਕਲ ਇੰਗਲੈਂਡ ਦੀ ਇੱਕ ਸੰਸਥਾ ਚਰਚਾ ਵਿਚ ਹੈ । ਇਹ ਸੰਸਥਾ 10 ਸਾਲ ਖਾਲਿਸਤਾਨ ਅਤੇ ਬੰਦੀ ਸਿੰਘ ਦੇ ਨਾਮ ਤੇ ਸਿੱਖਾਂ ਨੂੰ ਬੇਵਕੂਫ ਬਣਾ ਕੇ ਪੈਸੇ ਇੱਕਠੇ ਕਰਦੀ ਰਹੀ । ਅੰਤ ਵਿਚ ਭਾਰਤ ਸਰਕਾਰ ਨਾਲ ਰਲ ਗਈ। ਕਦੀ ਬੰਦੀ ਸਿੰਘਾ ਦੇ ਨਾਮ ਤੇ ਪੈਸੇ ਇੱਕਠੇ ਕਰਦੇ ਕਦੇ ਕੋਈ ਹੋਰ ਨਵਾਂ ਡਰਾਮਾ ਲੱਭ ਲਿਆ ਜਾਂਦਾ। ਸਿੱਖਾਂ ਨੂੰ ਦਾਨ ਕਰਨ ਵੇਲੇ ਸੂਝ ਬੂਝ ਤੋਂ ਕੰਮ ਲੈਣਾ ਚਾਹੀਦਾ ਹੈ। ਇਹ ਵੀ ਚਰਚਾ ਹੈ ਕਿ 10 ਸਾਲ ਸਿੱਖਾਂ ਤੋਂ ਖਾਲਿਸਤਾਨ ਦੇ ਨਾਮ ਤੇ ਪੈਸੇ ਇੱਕਠੇ ਕਰਨ ਵਾਲੀ ਇੰਗਲੈਂਡ ਦੀ ਇਸ ਸੰਸਥਾ ਦੇ ਨੁਮਾਇੰਦਿਆਂ ਨੂੰ ਅਮਿਤ ਸ਼ਾਹ ਨੇ ਏਅਰਪੋਰਟ ਤੇ ਰਿਸੀਵ ਕੀਤਾ ਸੀ।
ਅਰਵਿੰਦਰ ਸਿੰਘ

ਬੈਂਸ, ਲੱਲੀ ਤੇ ਹੋਰ ਯੂਰਪੀਨ ਆਗੂ ਵੀ ਸਰਕਾਰੀ ਸਰਪ੍ਰਸਤੀ ਹੇਠ-ਪਤਾ ਲੱਗਾ ਹੈ ਕਿ ਪਿਛਲੇ ਕਰੀਬ ਦੋ ਮਹੀਨੇ ਤੋਂ ਭਾਰਤ ਸਰਕਾਰ ਵਲੋਂ ਭਗੌੜਾ ਕਰਾਰ ਦਿੱਤੇ ਇੰਗਲੈਂਡ ਨਿਵਾਸੀ ਸ: ਬਲਬੀਰ ਸਿੰਘ ਬੈਂਸ, ਕਿਸੇ ਸਮੇਂ ਖ਼ਾਲਿਸਤਾਨ ਸਰਕਾਰ ਦਾ ਰਾਸ਼ਟਰਪਤੀ ਕਹਾਉਂਦੇ ਸ: ਸੇਵਾ ਸਿੰਘ ਲੱਲੀ ਅਤੇ ਠੇਕੇਦਾਰ ਜਸਵੰਤ ਸਿੰਘ, ਜਰਮਨੀ ਤੋਂ ਹਰਦੇਵਿੰਦਰ ਸਿੰਘ ਬੱਬਰ, ਫਰਾਂਸ ਤੋਂ ਸ਼ਿੰਗਾਰਾ ਸਿੰਘ ਬੱਬਰ ਤੇ ਹੋਰ ਕਈ ਆਗੂ ਭਾਰਤ ਸਰਕਾਰ ਦੀ ਨੀਤੀ ਦਾ ਅੰਗ ਬਣ ਕੇ ਕਈ ਦਿਨ ਦਿੱਲੀ ਵਿਖੇ ਬਿਰਾਜਮਾਨ ਰਹੇ ਹਨ | ਇੰਗਲੈਂਡ ਰਹਿੰਦੇ ਅਖੰਡ ਕੀਰਤਨੀ ਜਥੇ ਦੇ ਆਗੂ ਠੇਕੇਦਾਰ ਜਸਵੰਤ ਸਿੰਘ ਤਾਂ ਇਕ ਟੀ. ਵੀ. ਚੈਨਲ ‘ਤੇ ਮੋਦੀ ਸਰਕਾਰ ਦਾ ਗੁਣਗਾਨ ਕਰਦੇ ਦੇਖੇ ਗਏ |
ਸਰਕਾਰੀ ਮੇਲ-ਮਿਲਾਪ ‘ਚ ਬੱਬਰ ਖ਼ਾਲਸਾ ਤੇ ਅਖੰਡ ਕੀਰਤਨ ਜਥਾ -ਕੈਨੇਡਾ ਦੇ ਖ਼ਾਲਿਸਤਾਨੀ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਤੋਂ ਲੈ ਕੇ ਜਰਮਨ, ਫਰਾਂਸ ਤੇ ਇੰਗਲੈਂਡ ਦੇ ਮੋਦੀ ਸਰਕਾਰ ਨਾਲ ਗੱਲਬਾਤ ‘ਚ ਸ਼ਾਮਿਲ ਹੋਣ ਵਾਲੇ ਲਗਪਗ ਸਾਰੇ ਹੀ ਆਗੂ ਬੱਬਰ ਖਾਲਸਾ ਤੇ ਅਖੰਡ ਕੀਰਤਨੀ ਜਥੇ ਦੇ ਇਕ ਧੜੇ ਨਾਲ ਸਬੰਧਿਤ ਦੱਸੇ ਜਾਂਦੇ ਹਨ | ਪਤਾ ਲੱਗਾ ਹੈ ਕਿ ਕਿਸੇ ਸਮੇਂ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਮੁਖੀ ਰਹੇ ਭਾਈ ਦਲਜੀਤ ਸਿੰਘ ਬਿੱਟੂ ਨਾਲ ਲਗਾਅ ਰੱਖਣ ਵਾਲੀ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ, ਸਿੱਖ ਫੈੱਡਰੇਸ਼ਨ ਯੂ. ਕੇ. ਅਤੇ ਸਿੱਖ ਯੂਥ ਆਫ ਅਮਰੀਕਾ ਦੇ ਆਗੂ ਸਰਕਾਰ ਦੀ ਇਸ ਰਣਨੀਤੀ ਵਿਚ ਸ਼ਾਮਿਲ ਨਹੀਂ ਹੋਏ |

Check Also

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

-ਸਨਦੀਪ ਸਿੰਘ ਤੇਜਾ ਇਨ੍ਹਾਂ ਕਿਸਾਨੀ ਕਾਨੂੰਨਾਂ ਦਾ ਸਿਰਫ਼ ਕਿਸਾਨਾਂ ਤੇ ਹੀ ਭਾਰ ਪਵੇਗਾ ਕਿ ਹੋਰ …

%d bloggers like this: