Breaking News
Home / ਪੰਜਾਬ / ਦੇਖੋ ਕਿਵੇਂ ਮਾਂ ਦੇ ਲਾਲਚ ਨੇ ਉਜਾੜਿਆ ਆਪਣੇ ਹੀ ਪੁੱਤ ਦਾ ਘਰ

ਦੇਖੋ ਕਿਵੇਂ ਮਾਂ ਦੇ ਲਾਲਚ ਨੇ ਉਜਾੜਿਆ ਆਪਣੇ ਹੀ ਪੁੱਤ ਦਾ ਘਰ

ਜਲੰਧਰ ਦੇ ਪਿੰਡ ਭਟਨੂਰਾ ਲੁਬਾਣਾ ‘ਚ ਇਕ ਨਵ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 26 ਸਾਲਾ ਮਨਦੀਪ ਕੌਰ ਦੇ ਰੂਪ ‘ਚ ਹੋਈ ਹੈ ਅਤੇ 6 ਮਹੀਨੇ ਪਹਿਲਾਂ ਹੀ ਉਕਤ ਲੜਕੀ ਦਾ ਵਿਆਹ ਹੋਇਆ ਸੀ। ਪੇਕੇ ਪਰਿਵਾਰ ਵੱਲੋਂ ਸਹੁਰੇ ਪਰਿਵਾਰ ‘ਤੇ ਦੋਸ਼ ਲਗਾਏ ਗਏ ਹਨ ਕਿ ਸਹੁਰਾ ਪਰਿਵਾਰ ਉਕਤ ਲੜਕੀ ਨੂੰ ਬੇਹੱਦ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਨ੍ਹਾਂ ਵੱਲੋਂ ਦਾਜ ਦੀ ਮੰਗ ਕੀਤੀ ਜਾ ਰਹੀ ਸੀ। ਸੂਚਨਾ ਪਾ ਕੇ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਸਹੁਰੇ ਪਰਿਵਾਰ ‘ਚੋਂ ਪਤੀ, ਸੱਸ ਅਤੇ ਨਨਾਣ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਮਨਦੀਪ ਦੀ ਮਾਂ ਨੇ ਦੱਸਿਆ ਕਿ ਮਨਦੀਪ ਕੌਰ ਦਾ 6 ਮਹੀਨੇ ਪਹਿਲਾਂ ਪਿੰਡ ਦੇ ਹੀ ਵਸਨੀਕ ਸੁਰਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਨਾਲ ਵਿਆਹ ਹੋਇਆ ਸੀ। ਵਿਆਹ ਦੇ ਇਕ ਹਫਤਾ ਬਾਅਦ ਹੀ ਸੁਰਿੰਦਰ ਸਿੰਘ ਪੁਰਤਗਾਲ ਚਲਾ ਗਿਆ। ਸੁਰਿੰਦਰ ਦੇ ਵਿਦੇਸ਼ ਜਾਣ ਤੋਂ ਬਾਅਦ ਮਨਦੀਪ ਦੀ ਸੱਸ ਅਮਰਜੀਤ ਕੌਰ ਅਤੇ ਨਨਾਣ ਹਰਜੀਤ ਕੌਰ ਨਾਲ ਅਪਣੇ ਸੁਹਰਾ ਘਰ ‘ਚ ਰਹਿ ਸੀ। ਮਨਦੀਪ ਦੀ ਸੱਸ ਅਤੇ ਨਨਾਣ ਨੇ ਉਸ ਨੂੰ ਸੁਹਰਾ ਘਰ ਤੋਂ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮਨਦੀਪ ਨੇ ਇਸ ਸਬੰਧੀ ਅਪਣੀ ਮਾਂ ਨੂੰ ਸਾਰੀ ਗੱਲ ਦੱਸੀ। ਮਨਦੀਪ ਦੇ ਪੇਕੇ ਪਰਿਵਾਰ ਵਾਲੇ ਮਨਦੀਪ ਦੀ ਸੱਸ ਅਤੇ ਨਨਾਣ ਨਾਲ ਗੱਲ ਕਰਨ ਲਈ ਉਨ੍ਹਾਂ ਦੇ ਘਰ ਗਏ ਤਾਂ ਸੱਸ ਅਤੇ ਨਨਾਣ ਨੇ ਦਾਜ ‘ਚ ਵੱਡੀ ਗੱਡੀ ਦੇਣ ਦੀ ਮੰਗ ਕੀਤੀ। ਉਸ ਸਮੇਂ ਮਨਦੀਪ ਦੇ ਪਤੀ ਦਾ ਵਿਦੇਸ਼ ਤੋਂ ਫੋਨ ਆਇਆ ਅਤੇ ਉਸ ਨੇ ਮਨਦੀਪ ਦੇ ਪਰਿਵਾਰ ਨੂੰ ਕਿਹਾ ਕਿ ਜੇਕਰ ਤੁਸੀ. ਵੱਡੀ ਗੱਡੀ ਨਹੀਂ ਦੇ ਸਕਦੇ ਤਾਂ ਅਪਣੀ ਲੜਕੀ ਨੂੰ ਵੀ ਨਾਲ ਲੈ ਜਾਓ।

ਇਸ ਤੋਂ ਬਾਅਦ ਮਨਦੀਪ ਦੇ ਪਰਿਵਾਰ ਨੇ ਕਈ ਵਾਰ ਉਸ ਦੇ ਸੁਹਰਾ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਪਰ ਸੱਸ ਅਤੇ ਨਨਾਣ ਵੱਲੋਂ ਮਨਦੀਪ ਨੂੰ ਤੰਗ-ਪਰੇਸ਼ਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਮੰਗਲਵਾਰ ਬਾਅਦ ਦੁਪਿਹਰ ਮਨਦੀਪ ਦੇ ਪਿਤਾ ਨੂੰ ਉਸ ਦੀ ਕੈਨੇਡਾ ‘ਚ ਰਹਿੰਦੀ ਬੇਟੀ ਦਾ ਫੋਟ ਆਇਆ ਅਤੇ ਉਸ ਨੇ ਦੱਸਿਆ ਕਿ ਮਨਦੀਪ ਨੇ ਜ਼ਹਿਰ ਖਾ ਲਿਆ ਹੈ। ਮਨਦੀਪ ਦੇ ਪਿਤਾ ਨੇ ਘਰ ਫੋਨ ਕਰਕੇ ਦੱਸਿਆ ਤਾਂ ਮਨਦੀਪ ਦੀ ਮਾਤਾ ਉਸ ਦੇ ਸੁਹਰੇ ਘਰ ਪੁੱਜੀ ਤਾਂ ਮਨਦੀਪ ਤੜਫ ਰਹੀ ਸੀ ਅਤੇ ਬਚਾਉਣ ਲਈ ਦੁਹਾਈ ਦੇ ਰਹੀ ਸੀ ਪਰ ਉਸ ਦੀ ਸੱਸ ਅਤੇ ਨਨਾਣ ਨੇ ਉਸ ਦੀ ਕੋਈ ਪ੍ਰਵਾਹ ਨਾ ਕੀਤੀ।

ਮਨਦੀਪ ਦੀ ਮਾਤਾ ਨੇ ਕਿਸੇ ਤਰ੍ਹਾਂ ਮਨਦੀਪ ਨੂੰ ਸਰਕਾਰੀ ਹਸਪਤਾਲ ਕਾਲਾ ਬੱਕਰਾ ਪੁੰਹਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਜਲੰਧਰ ਰੈਫਰ ਕਰ ਦਿੱਤਾ ਅਤੇ ਜਲੰਧਰ ਹਸਪਤਾਲ ‘ਚੋਂ ਉਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਇਥੇ ਇਲਾਜ ਦੌਰਾਨ ਦੇਰ ਰਾਤ ਮਨਦੀਪ ਨੇ ਦਮ ਤੋੜ ਦਿੱਤਾ। ਭੋਗਪੁਰ ਪੁਲਸ ਨੇ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਹੇਠ ਉਸ ਦੇ ਪਤੀ ਸੁਰਿੰਦਰ ਸਿੰਘ, ਸੱਸ ਅਮਰਜੀਤ ਕੌਰ ਅਤੇ ਨਾਨਣ ਹਰਜੀਤ ਕੌਰ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਪੁਲਸ ਵੱਲੋਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਮਨਦੀਪ ਦੇ ਸੁਹਰੇ ਘਰ ਰੇਡ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਮਨਦੀਪ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਉਸ ਦੀ ਸੱਸ ਅਤੇ ਨਨਾਣ ਫਰਾਰ ਹੋ ਗਈਆਂ ਹਨ ਅਤੇ ਉਸ ਦਾ ਪਤੀ ਵਿਦੇਸ਼ ‘ਚ ਹੈ।

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: