Home / ਰਾਸ਼ਟਰੀ / ਭਾਰਤ ਵਿਚ ਗੂਗਲ ਵਰਤੋਂਕਾਰਾਂ ਤੇ ਸਰਕਾਰੀ ਹੱਲਾ- ਹੈਕ ਕਰਨ ਦੀ ਕੋਸ਼ਿਸ਼

ਭਾਰਤ ਵਿਚ ਗੂਗਲ ਵਰਤੋਂਕਾਰਾਂ ਤੇ ਸਰਕਾਰੀ ਹੱਲਾ- ਹੈਕ ਕਰਨ ਦੀ ਕੋਸ਼ਿਸ਼

ਵੱਟਸਐਪ ਤੋਂ ਬਾਅਦ ਹੁਣ ਗੂਗਲ ਨੇ ਵੀ ਦਾਅਵਾ ਕੀਤਾ ਹੈ ਕਿ ਉਸਦੇ ਪੰਜ ਸੌ ਤੋਂ ਵੱਧ ਭਾਰਤੀ ਵਰਤੋਂਕਾਰਾਂ ‘ਤੇ “ਸਰਕਾਰੀ ਹੱਲਾ” ਬੋਲਿਆ ਗਿਆ ਹੈ, ਮਤਲਬ ਜਾਣਕਾਰੀ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਬਾਰੇ ਵਰਤੋੰਕਾਰਾਂ ਨੂੰ ਦੱਸ ਦਿੱਤਾ ਗਿਆ ਹੈ।ਪੂਰੀ ਦੁਨੀਆ ਦੇ 149 ਮੁਲਕਾਂ ‘ਚ ਬਾਰਾਂ ਹਜ਼ਾਰ ਵਰਤੋਂਕਾਰਾਂ ਦੀ ਜਾਣਕਾਰੀ ਵੱਖ ਵੱਖ ਮੁਲਕਾਂ ਦੇ ਸਰਕਾਰੀ ਹੈਕਰਾਂ ਵਲੋਂ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ।
– ਗੁਰਪ੍ਰੀਤ ਸਿੰਘ ਸਹੋਤਾ

ਗੂਗਲ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਸਰਕਾਰ ਦੀਆਂ ਏਜੰਸੀਆਂ ਵੱਲੋਂ ਲੋਕਾਂ ਦੇ ਖਾਤਿਆਂ ਵਿੱਚ ਝਾਤ ਮਾਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਗੂਗਲ ਵੱਲੋਂ ਬੁੱਧਵਾਰ ਨੂੰ ਸਾਂਝੀ ਕੀਤੀ ਜਾਣਕਾਰੀ ਮੁਤਾਵਿਕ 500 ਦੇ ਕਰੀਬ ਭਾਰਤੀ ਖਾਤਿਆਂ ਵਿੱਚ ਝਾਤ ਮਾਰਨ ਦੀ ਕਾਰਵਾਈ ਪਿੱਛੇ ਸਰਕਾਰ ਦੀ ਮਦਦ ਪ੍ਰਾਪਤ ਏਜੰਸੀਆਂ ਦਾ ਹੱਥ ਹੋ ਸਕਦਾ ਹੈ।

ਇਹਨਾਂ ਖਾਤਿਆਂ ਵਿੱਚੋਂ 90 ਫੀਸਦੀ ਤੋਂ ਵੱਧ ਮਾਮਲਿਆਂ ‘ਚ ਈਮੇਲ ਭੇਜ ਕੇ ਉਸ ਰਾਹੀਂ ਪਾਸਵਰਡ ਚੋਰੀ ਕਰਨ ਅਤੇ ਖਾਤੇ ਦੀ ਹੋਰ ਜਾਣਕਾਰੀ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਗੂਗਲ ਦੇ ਥਰੈੱਟ ਅਨੈਲੇਸਿਸ ਗਰੁੱਪ ਦੇ ਮੁਖੀ ਸ਼ੇਨ ਹੰਟਲੇ ਨੇ ਕਿਹਾ ਕਿ ਜੁਲਾਈ ਤੋਂ ਸਤੰਬਰ ਮਹੀਨੇ ਤੱਕ ਉਹ 149 ਦੇਸ਼ਾਂ ਵਿੱਚ 12,000 ਖਾਤਿਆਂ ਨੂੰ ਅਜਿਹੀ ਕਾਰਵਾਈ ਤੋਂ ਸੁਚੇਤ ਕਰ ਚੁੱਕੇ ਹਨ ਜਿੱਥੇ ਸਰਕਾਰ ਦੀ ਮਦਦ ਪ੍ਰਾਪਤ ਏਜੰਸੀਆਂ ਵੱਲੋਂ ਉਹਨਾਂ ਦੇ ਖਾਤਿਆਂ ‘ਤੇ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਵਰਤਾਰਾ ਲਗਾਤਾਰ ਜਾਰੀ ਹੈ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: