Home / ਰਾਸ਼ਟਰੀ / ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਲਈ ਮੈਂ ਤੜਪ ਰਹੀ ਹਾਂ : ਰਾਖੀ ਸਾਵੰਤ

ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਲਈ ਮੈਂ ਤੜਪ ਰਹੀ ਹਾਂ : ਰਾਖੀ ਸਾਵੰਤ

ਅੱਜ ਸ਼ਾਮ ਮਹਾਰਾਸ਼ਟਰ ਨੂੰ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ। ਸ਼ਿਵਸੈਨਾ ਮੁਖੀ ਊਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਅਜਿਹਾ ਪਹਿਲੀ ਵਾਰ ਹੋ ਰਿਹਾ ਜਦੋਂ ਕੋਈ ਠਾਕਰੇ ਪਰਿਵਾਰ ਤੋਂ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣ ਰਿਹਾ ਹੈ। ਇਸ ਖ਼ਬਰ ‘ਤੇ ਬਾਲੀਵੁਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਦੀ ਵੀ ਪ੍ਰਤੀਕਿਰਿਆ ਆਈ ਹੈ। ਰਾਖੀ ਨੇ ਕਿਹਾ ਕਿ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਲਈ ਤੜਪ ਰਹੀ ਹੈ।

ਰਾਖੀ ਸਾਵੰਤ ਨੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਮਹਾਰਾਸ਼ਟਰ ਦੀ ਸਿਆਸਤ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਰਾਖੀ ਨੇ ਕਿਹਾ, “ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਲਈ ਤੜਪ ਰਹੀ ਹਾਂ। ਮੈਂ ਪਰਮਾਤਮਾ ਅੱਗੇ ਰੋਜ਼ਾਨਾ ਪ੍ਰਾਥਨਾ ਕਰਦੀ ਸੀ ਕਿ ਊਧਵ ਠਾਕਰੇ ਮੁੱਖ ਮੰਤਰੀ ਬਣਨ। ਊਧਵ ਠਾਕਰੇ ਮੁੱਖ ਮੰਤਰੀ ਬਣਦੇ ਹਨ ਤਾਂ ਸਾਡੇ ਲਈ ਬਹੁਤ ਵਧੀਆ ਹੋਵੇਗਾ ਅਤੇ ਸਾਰੇ ਮਰਾਠੀਆਂ ਲਈ ਵੀ ਵਧੀਆ ਹੋਵੇਗਾ। ਊਧਵ, ਬਾਲਾ ਸਾਹਿਬ ਦੇ ਪੁੱਤਰ ਹਨ ਅਤੇ ਉਨ੍ਹਾਂ ਦੇ ਡੀਐਨਏ ‘ਚ ਸਿਆਸਤ ਹੈ। ਸ਼ਿਵਸੈਨਾ ਆ ਜਾਵੇਗੀ ਤਾਂ ਕੋਈ ਵੀ ਅੱਤਵਾਦ ਨਹੀਂ ਹੋਵੇਗਾ। ਪਵਾਰ ਸਾਹਿਬ ਨੇ ਬਹੁਤ ਵਧੀਆ ਫ਼ੈਸਲਾ ਲਿਆ ਹੈ। ਕੁੱਝ ਲੋਕਾਂ ਨੂੰ ਟੀਮ/ਪਾਰਟੀ ‘ਚੋਂ ਕੱਢ ਦਿੱਤਾ।”

ਜ਼ਿਕਰਯੋਗ ਹੈ ਕਿ ਰਾਖੀ ਆਪਣੀ ਇੰਸਟਾਗ੍ਰਾਮ ਪੋਸਟਾਂ ਨੂੰ ਲੈ ਕੇ ਕਾਫ਼ੀ ਚਰਚਾ ‘ਚ ਰਹਿੰਦੀ ਹੈ। ਉਨ੍ਹਾਂ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੋਸਟਾਂ ਪਾਈਆਂ ਸਨ। ਲੋਕ ਸਭਾ ਚੋਣਾਂ ਦੌਰਾਨ ਰਾਖੀ ਸਾਵੰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੀ ਡਰੈਸ ਪਹਿਨ ਲਈ ਸੀ, ਜਿਸ ‘ਤੇ ਖੂਬ ਹੰਗਾਮਾ ਹੋਇਆ ਸੀ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: