Home / ਰਾਸ਼ਟਰੀ / ਸਕੂਲ ਪ੍ਰਬੰਧਕਾਂ ਨੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾ ਕੇ ਆਉਣ ਤੋਂ ਰੋਕਿਆ

ਸਕੂਲ ਪ੍ਰਬੰਧਕਾਂ ਨੇ ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾ ਕੇ ਆਉਣ ਤੋਂ ਰੋਕਿਆ

ਬਿਜਨੌਰ ਦੇ ਨਜੀਬਾਬਾਦ ਦੇ ਸੇਂਟ ਮੈਰੀਜ਼ ਸਕੂਲ ‘ਚ ਸਿੱਖ ਵਿਦਿਆਰਥੀਆਂ ਦੇ ਪੱਗ ਬੰਨ੍ਹ ਕੇ ਆਉਣ ‘ਤੇ ਸਕੂਲ ਪ੍ਰਬੰਧਕਾਂ ਵੱਲ਼ੋਂ ਇਤਰਾਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਮਿਸ਼ਨਰੀਜ਼ ਸਕੂਲ ਸੇਂਟ ਮੈਰੀਜ਼ ਸਕੂਲ ‘ਚ ਵਿਦਿਆਰਥੀਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਸਕੂਲ ਪ੍ਰਬੰਧਕ ਦਸਤਾਰ ਸਜਾ ਕੇ ਆਉਣ ਉਤੇ ਟੋਕ ਰਹੇ ਹਨ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਪੱਗ ‘ਤੇ ਇਤਰਾਜ਼ ਪ੍ਰਗਟ ਕਰਦਿਆਂ ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ।

ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਸਕੂਲ ‘ਚ ਵੱਡੀਆਂ ਪੱਗਾਂ ਬੰਨ੍ਹ ਕੇ ਆਉਣ ‘ਤੇ ਪਾਬੰਦੀ ਹੈ, ਉਹ ਪਟਕਾ ਬੰਨ੍ਹ ਕੇ ਆਉਣ। ਇਸ ਤੋਂ ਬਾਅਦ ਜਦੋਂ ਮਾਪਿਆਂ ਨੇ ਪ੍ਰਿੰਸੀਪਲ ਨੂੰ ਕਿਹਾ ਕਿ ਪੱਗ ਕੋਈ ਫੈਸ਼ਨ ਨਹੀਂ ਹੈ ਸਗੋਂ ਸਿੱਖ ਧਰਮ ਨਾਲ ਜੁੜੀ ਅਹਿਮ ਨਿਸ਼ਾਨੀ ਹੈ। ਇਸ ਦਾ ਕੋਈ ਵੀ ਆਕਾਰ ਨਿਸ਼ਚਤ ਨਹੀਂ। ਸਿੱਖਾਂ ਦੀ ਪੱਗ ‘ਤੇ ਦੇਸ਼-ਵਿਦੇਸ਼ ਵਿੱਚ ਕੋਈ ਪਾਬੰਦੀ ਨਹੀਂ। ਪ੍ਰਿੰਸੀਪਲ ਨੇ ਸਾਫ਼ ਕਹਿ ਦਿੱਤਾ ਕਿ ਜਾਂ ਤਾਂ ਸਿੱਖ ਵਿਦਿਆਰਥੀ ਪਟਕਾ ਬੰਨ੍ਹ ਕੇ ਆਉਣਗੇ ਜਾਂ ਉਨ੍ਹਾਂ ਦੇ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਕਿਸੇ ਹੋਰ ਸਕੂਲ ਵਿੱਚ ਦਾਖ਼ਲ ਕਰਵਾ ਸਕਦੇ ਹਨ।

ਦੱਸ ਦਈਏ ਕਿ ਸੇਂਟ ਮੈਰੀ ਨਜੀਬਾਬਾਦ ਵਿਚ ਪੜ੍ਹਦਾ ਦਸਵੀਂ ਜਮਾਤ ਦਾ ਵਿਦਿਆਰਥੀ ਨਵਜੋਤ ਸਕੂਲ ਵਿਚ ਹਮੇਸ਼ਾਂ ਦਸਤਾਰ ਬੰਨ੍ਹ ਕੇ ਆਉਂਦਾ ਸੀ, ਪਰ ਸੇਂਟ ਮੈਰੀ ਦੇ ਪ੍ਰਬੰਧਕਾਂ ਦੀ ਗਾਈਡ ਲਾਈਨ ਵਿਚ ਵੱਡੀ ਪੱਗ ਬੰਨ੍ਹਣਾ ਗੈਰ ਕਾਨੂੰਨੀ ਹੈ। ਜਿਸ ਕਾਰਨ ਪਿ੍ੰਸੀਪਲ ਨੇ ਸਿੱਖ ਵਿਦਿਆਰਥੀ ‘ਤੇ ਦਸਤਾਰ ਬੰਨ੍ਹਣ’ ਉਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਨਾਰਾਜ਼ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਐਸਡੀਐਮ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ, ਜਿਸ ਵਿੱਚ ਗ੍ਰਹਿ ਮੰਤਰਾਲੇ ਤੇ ਪੀਐਮ ਮੋਦੀ ਕੋਲ ਸੇਂਟ ਮੈਰਿਜ ਦੇ ਪ੍ਰਬੰਧਕਾਂ ਦੀ ਸ਼ਿਕਾਇਤ ਕੀਤੀ ਗਈ ਹੈ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: