Home / ਰਾਸ਼ਟਰੀ / ਭਾਰਤੀ ਫੌਜ ਵਿੱਚ ਪੰਜਾਬੀਆਂ ਦੀ ਗਿਣਤੀ ‘ਸਭ ਤੋਂ ਵੱਧ’

ਭਾਰਤੀ ਫੌਜ ਵਿੱਚ ਪੰਜਾਬੀਆਂ ਦੀ ਗਿਣਤੀ ‘ਸਭ ਤੋਂ ਵੱਧ’

ਭਾਰਤੀ ਜਲ, ਥਲ ਅਤੇ ਹਵਾਈ ਸੈਨਾ ਵਿੱਚ ਸ਼ਾਮਿਲ ਹੋਣ ਦੀ ਮੁਹਿੰਮ ਵਿੱਚ ਪੰਜਾਬ ਸਭ ਤੋਂ ਅੱਗੇ ਹੈ।ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚੋਂ ਪੰਜਾਬੀ ਸੂਬਾ ਆਰਮੀ ਵਿੱਚ ਆਪਣੇ ਨੌਜਵਾਨਾਂ ਨੂੰ ਭੇਜਣ ਵਿੱਚ ਸਭ ਤੋਂ ਮੋਹਰੀ ਹੈ ਅਤੇ ਉੱਥੇ ਹੀ ਹਰਿਆਣਾ ਤੋਂ ਸਭ ਤੋਂ ਵੱਧ ਨੌਜਵਾਨ ਇੰਡੀਅਨ ਏਅਰ ਫੋਰਸ ਤੇ ਨੇਵੀ ਵਿੱਚ ਜਾਂਦੇ ਹਨ।

ਰੱਖਿਆ ਮੰਤਰਾਲੇ ਨੇ ਲੋਕ ਸਭਾ ਵਿੱਚ ਪਿਛਲੇ ਹਫ਼ਤੇ ਡਾਟਾ ਸ਼ੇਅਰ ਕੀਤਾ ਸੀ, ਜਿਸ ਵਿੱਚ ਸੂਬਿਆਂ ਮੁਤਾਬਕ ਇਹ ਅੰਕੜੇ ਪੇਸ਼ ਕੀਤੇ ਗਏ ਸਨ।ਸੈਨਿਕਾਂ ਅਤੇ ਸੈਨਾ ਵਿੱਚ ਜੂਨੀਅਰ ਕਮਿਸ਼ਨ ਅਧਿਕਾਰੀਆਂ (ਜੇਸੀਓਸ) ਵਿਚਾਲੇ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ਤੋਂ 21.88 ਫੀਸਦ ਹਿੱਸਾ ਹੈ।ਸੈਨਾ ਕੋਲ 11.54 ਸੈਨਿਕ ਅਤੇ ਜੇਸੀਓਸ ਹਨ, ਜਿਨ੍ਹਾਂ ਵਿੱਚ 2.52 ਲੱਖ ਉੱਤਰ-ਪੱਛਮੀ ਸੂਬਿਆਂ ਤੋਂ ਆਉਂਦੇ ਹਨ। ਇਕੱਲੇ ਪੰਜਾਬ ਤੋਂ ਹੀ 89,893 ਸੈਨਿਕ ਅਤੇ ਜੇਸੀਓਸ ਹਨ ਅਤੇ ਇਹ ਕੁੱਲ ਫੌਜ ਦਾ 7.78 ਫੀਸਦ ਬਣਦਾ ਹੈ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: