Home / ਰਾਸ਼ਟਰੀ / ਅਜੀਤ ਪਵਾਰ ਨਾਲ ਜੁੜੇ 70 ਹਜ਼ਾਰ ਕਰੋੜ ਦੇ ਸਿੰਚਾਈ ਘੁਟਾਲੇ ਮਾਮਲਿਆਂ ਦੀ ਫਾਈਲ ਬੰਦ

ਅਜੀਤ ਪਵਾਰ ਨਾਲ ਜੁੜੇ 70 ਹਜ਼ਾਰ ਕਰੋੜ ਦੇ ਸਿੰਚਾਈ ਘੁਟਾਲੇ ਮਾਮਲਿਆਂ ਦੀ ਫਾਈਲ ਬੰਦ

ਭਾਜਪਾ ਨਾਲ ਰਲ ਕੇ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਤੋਂ ਬਾਅਦ ਅਜੀਤ ਪਵਾਰ ਨਾਲ ਜੁੜੇ 70 ਹਜ਼ਾਰ ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਮਾਮਲਿਆਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਭਾਜਪਾ ਨੇ ਅਜੀਤ ਪਵਾਰ ਨੂੰ ਉੱਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਹੈ। ਸਰਕਾਰ ਬਣਨ ਤੋਂ ਦੋ ਦਿਨ ਬਾਅਦ 70 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜੇ ਮਾਮਲਿਆਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਮਹਾਰਾਸ਼ਟਰ ਦਾ ਐਂਟੀ ਕਰਪਸ਼ਨ ਬਿਊਰੋ (ਏਸੀਬੀ) ਇਸ ਮਾਮਲੇ ਦੀ ਜਾਂਚ ਕਰ ਰਿਹਾ ਸੀ। ਹਾਲਾਂਕਿ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ 9 ਮਾਮਲਿਆਂ ‘ਚ ਅਜੀਤ ਪਵਾਰ ਦੋਸ਼ੀ ਨਹੀਂ ਸੀ।

ਨਿਊਜ਼ ਏਜੰਸੀ ਏਐਨਆਈ ਨੇ ਏਸੀਬੀ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਚਿੱਠੀ ‘ਚ ਜਿਨ੍ਹਾਂ ਮਾਮਲਿਆਂ ਦਾ ਜ਼ਿਕਰ ਹੈ, ਉਹ ਅਜੀਤ ਕੁਮਾਰ ਨਾਲ ਜੁੜੇ ਨਹੀਂ। ਇਹ ਵੀ ਕਿਹਾ ਗਿਆ ਹੈ ਕਿ ਮਾਮਲੇ ਸ਼ਰਤ ‘ਤੇ ਬੰਦ ਕੀਤੇ ਗਏ ਹਨ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਅਜੀਤ ਪਵਾਰ ਸਿਚਾਈ ਮੰਤਰੀ ਸਨ। ਇਸ ਮਾਮਲੇ ‘ਚ 3 ਹਜ਼ਾਰ ਕਰੋੜੀ ਟੈਂਡਰ ਦੀ ਜਾਂਚ ਹੋਈ ਸੀ।ਸਿੰਚਾਈ ਵਿਭਾਗ ਦੇ ਇਕ ਸਾਬਕਾ ਇੰਜੀਨੀਅਰ ਨੇ ਤਾਂ ਚਿੱਠੀ ਲਿਖ ਕੇ ਇਹ ਵੀ ਇਲਜ਼ਾਮ ਲਾਇਆ ਸੀ ਕਿ ਨੇਤਾਵਾਂ ਦੇ ਦਬਾਅ ‘ਚ ਕਈ ਅਜਿਹੇ ਡੈਮ ਬਣਾਏ ਗਏ ਜਿਨ੍ਹਾਂ ਦੀ ਲੋੜ ਨਹੀਂ। ਉਸ ਨੇ ਇਹ ਵੀ ਲਿਖਿਆ ਕਿ ਕਈ ਡੈਮ ਕਮਜ਼ੋਰ ਬਣਾਏ ਗਏ। 2014 ‘ਚ ਸੱਤਾ ‘ਚ ਆਉਣ ਲਈ ਭਾਜਪਾ ਨੇ ਸਿੰਚਾਈ ਘੁਟਾਲੇ ਨੂੰ ਜ਼ਬਰਦਸਤ ਮੁੱਦਾ ਬਣਾਇਆ ਸੀ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: