Breaking News
Home / ਸਾਹਿਤ / ਜਿਨੀ ਕਮਾਲ ਪਾਸ਼ ਦੀ ਕਵਿਤਾ ਸੀ ਉਨ੍ਹਾਂ ਹੀ ਘਟੀਆ ਉਹ ਆਪ ਸੀ..ਪੜੋ ਜਿਹੜੇ ਪਾਸ਼ ਬਾਰੇ ਜਾਨਣਾ ਚਾਹੁੰਦੇ

ਜਿਨੀ ਕਮਾਲ ਪਾਸ਼ ਦੀ ਕਵਿਤਾ ਸੀ ਉਨ੍ਹਾਂ ਹੀ ਘਟੀਆ ਉਹ ਆਪ ਸੀ..ਪੜੋ ਜਿਹੜੇ ਪਾਸ਼ ਬਾਰੇ ਜਾਨਣਾ ਚਾਹੁੰਦੇ

ਜਿਨੀ ਕਮਾਲ ਪਾਸ਼ ਦੀ ਕਵਿਤਾ ਸੀ ਉਨ੍ਹਾਂ ਹੀ ਘਟੀਆ ਉਹ ਆਪ ਸੀ । ਉਸ ਦੇ ਮਿਤਰਾਂ ਨੇ ਰਜਿੰਦਰ ਰਾਹੀ ਨੁੰ ਦੱਸਿਆ ਕਿ ਜਨਾਨੀ ਉਸ ਦੀ ਕਮਜੋਰੀ ਸੀ । ਜਿਨਾਂ ਦਿਨਾਂ ‘ਚ ਪਾਸ਼ ਮਰਿਆ ਉਨ੍ਹਾਂ ਦਿਨਾਂ ‘ਚ ਹਲਕਾਅ ਨਾਲ ਕੁੱਤਾਂ ਵੀ ਮਰ ਜਾਂਦਾ ਸੀ ਤਾਂ ਖਾਲਿਸਤਾਨੀਆਂ ਦੇ ਨਾਂ ਲਗਦਾ ਸੀ । ਪਾਸ਼ ਦੇ ਕਤਲ ਪਿਛੇ ਵੀ ਉਸ ਦਾ ਕੋਈ ਯਰਾਨਾ ਹੀ ਸੀ, ਪੁਰਾਣੀ ਕਿੜ ਸੀ ਕਿਸੇ ਦੀ । ਹਥਿਆਰ ਉਨ੍ਹਾਂ ਦਿਨਾਂ ‘ਚ ਆਮ ਸੀ, ਕਿਸੇ ਨੇ ਕਿੜ ਕੱਢ ਲਈ । ਖਾਲਿਸਤਾਨੀਆਂ ਦੇ ਕਿਸੇ ਵੀ ਧੜੇ ਨੇ ਉਸ ਦੇ ਕਤਲ ਦੀ ਜਿਮੇਵਾਰੀ ਨਹੀਂ ਲਈ ਜਦੋਂ ਕਿ ਉਨ੍ਹਾਂ ਦਿਨਾਂ ‘ਚ ਜਿਮੇਵਾਰੀਆਂ ਬੜੇ ਸੌਕ ਨਾਲ ਲਈਆਂ ਜਾਂਦੀਆਂ ਸਨ ।

ਕਤਲ ਪਿਛੋਂ ਸਟੇਟ ਨੇ ਪਾਸ਼ ਦੀ ਜੁੰਡੀ ਕੋਲੋਂ ਉਸ ਦਾ ਕਤਲ ਵੀ ਖਾਲਿਸਤਾਨੀਆਂ ਦੇ ਪੱਲੇ ਪਾ ਦਿਤਾ । ਉਝ ਪਾਸ ਦੀ ਸਿਰਫ ਕਵਿਤਾ ਹੀ ਕੰਮ ਦੀ ਹੈ । ਉਸ ਦੀ ਸੋਚ ਤਾਂ ਲਾਲੇ ਜਗਤ ਨਰਾਇਣ ਨਾਲ ਜੂਠਾ ਖਾਂਦੀ ਰਹੀ ਏ , ਪਾਸ ਵੱਲੋਂ ਸੰਪਾਦਤ ਏਂਟੀ 47 ਤੇ ਹਾਕ ਪੜ ਕੇ ਲਗਦਾ ਏ ਕਿ ਜਿਵੇਂ ਜਗਤ ਨਰਾਇਣ ਤੇ ਪਾਸ਼ ਇਕੋ ਫਰਮ ਦੇ ਤਨਖਾਹਦਾਰ ਮੁਲਾਜਮ ਹੋਣ ।ਉਝ ਮੈਨੂੰ ਹੈਰਾਨੀ ਏ ਕਿ ਜਿਨ੍ਹਾਂ ਸਰਕਾਰਾਂ (ਸੱਤਾਂ) ਦੇ ਵਿਰੁਧ ਪਾਸ਼ ਲਿਖਦਾ ਰਿਹਾ । ਉਨ੍ਹਾਂ ਸਰਕਾਰਾਂ ਨੇ ਉਸ ਦੀਆਂ ਕਵਿਤਾਵਾਂ ਸਲੇਬਸ ‘ਚ ਕਿਵੇਂ ਲਾ ਦਿਤੀਆਂ ???

ਸਾਇਦ ਇਹ ਪਾਸ਼ ਦੀ ਸਟੇਟ ਪ੍ਰਤੀ ਵਫਾਦਾਰੀ ਦਾ ਇਨਾਮ ਹੈ ?ਇਕ ਹੋਰ ਗੱਲ : ਜਿਨਾਂ ਨੁਕਸਾਨ ਪਾਸ ਨੇ ਕਾਮਰੇਟਾਂ ਦਾ ਕੀਤਾ ਉਨ੍ਹਾਂ ਕਿਸੇ ਹੋਰ ਨੇ ਨਹੀਂ । ਕਿਸੇ ਲਹਿਰ ਦੇ ਆਗੂ ਜਾਂ ਪ੍ਰਵਾਣਤ ਚਿੰਤਕ ਵਜੋਂ ਵਿਚਰਦਿਆਂ ਹਮੇਸ਼ਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਇਕ ਵੱਡਾ ਵਰਗ ਉਸ ਤੋਂ ਸੇਧ ਲੈਦਾਂ ਹੈ ਸੋ ਹਰ ਲਿਖਤ ਜਾਂ ਕੰਮ ਜਿੰਮੇਵਾਰੀ ਨਾਲ ਕਰਨਾ ਚਾਹੀਦਾ ਹੈ । ਪਾਸ ਦੀ ਮਾੜੀ ਬੋਲਬਾਣੀ ਤੋਂ ਪ੍ਰਭਾਵਤ ਹੇਠਲੇ ਕਾਡਰ ਨੇ ਵੀ ਉਹੀ ਕਰਤੂਤਾਂ ਸੁਰੂ ਕਰ ਦਿਤੀਆਂ ਜਿਸ ਕਰਕੇ ਪੰਜਾਬ ‘ਚੋਂ ਅੱਜ ਕਾਮਰੇਡੀ ਦਾ ਭੋਗ ਹੀ ਪੈ ਗਿਆ ।( ਚਰਨਜੀਤ ਸਿੰਘ ਤੇਜਾ)

Check Also

29 ਮਈ 1981 ਜਦੋਂ ਅੰਮ੍ਰਿਤਸਰ ਦੇ ਹਿੰਦੂਆਂ ਨੇ ਅੰਮ੍ਰਿਤਸਰ ਸ਼ਹਰ ਨੂੰ ਪਵਿੱਤਰ ਦਰਜਾ ਦੇਣ ਦੀ ਵਿਰੋਧਤਾ ਕੀਤੀ

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ , ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਿਰਾਂ ਤੋਂ ਕੀਤੀ …

%d bloggers like this: