Breaking News
Home / ਸਾਹਿਤ / ਜਦੋਂ ਹਰ ਘਰ ਵਿਚ ਅਨਾਰਕਲੀਆ ਹੋਣਗੀਆ ਤੇ ਜੱਫੀ ਪਾ ਕੇ ਸ਼ਰੇਆਮ ਗਾਉਂਦੇ ਫਿਰਨਗੇ “ਜਬ ਪਿਆਰ ਕੀਆ ਤੋ ਡਰਨਾ ਕਯਾ”

ਜਦੋਂ ਹਰ ਘਰ ਵਿਚ ਅਨਾਰਕਲੀਆ ਹੋਣਗੀਆ ਤੇ ਜੱਫੀ ਪਾ ਕੇ ਸ਼ਰੇਆਮ ਗਾਉਂਦੇ ਫਿਰਨਗੇ “ਜਬ ਪਿਆਰ ਕੀਆ ਤੋ ਡਰਨਾ ਕਯਾ”

“ਮੁੰਡਾ ਤੇ ਰੰਬਾ ਜਿੰਨਾ ਚੰਡਿਆ ਓਨਾ ਚੰਗਾ” ਮੁੰਡਿਆਂ ਵਾਸਤੇ ਇਸ ਤਰ੍ਹਾਂ ਦੀਆਂ ਅਖੌਤਾਂ ਦੀ ਵਰਤੋਂ ਕਰਨ ਵਾਲੇ ਅੱਖੜ ਸੁਭਾਅ ਵੀ ਧੀਆਂ ਨੂੰ “ਧੀ ਰਾਣੀ” ਆਖ ਨਵਾਜਦੇ,,,,,’ਧੀਆਂ ਧੰਨ ਪਰਾਇਆ’ ਬਾਪੂ ਬੇਬੇ ਸਾਂਭ ਸਾਂਭ ਰੱਖਦੇ ਪਰਾਇਆ ਧੰਨ,,,,,ਕਦੇ ਅੱਖ ਦੀ ਘੂਰ ਵੀ ਨਾ ਦਿੰਦੇ ਆਪਣੀਆਂ ਲਾਡਲੀਆਂ ਨੂੰ!!! ਅਖੇ! ਅੱਜ ਔਰਤ ਅਜਾਦ ਹੋ ਚੁੱਕੀ ਹੈ,,,ਪਰ ਅਜਾਦ ਤਾ ਉਹ ਹੁੰਦੈ ਜੋ ਗੁਲਾਮ ਰਿਹਾ ਹੋਵੇ,,,,,ਆਪਣੇ ਕੰਨੀਂ ਤਾਂ ਔਰਤ ਦੀ ਗੁਲਾਮੀ ਦੇ ਬੰਧਨ ਜਗਤ ਗੁਰੂ ਬਾਬੇ ਸਾਢੇ ਪੰਜ ਸਦੀਆਂ ਪਹਿਲਾਂ ਹੀ ਕੱਟ ਦਿੱਤੇ ਸਨ—“ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”!! ਸਿਆਣੀਆਂ ਧੀਆਂ ਹਮੇਸ਼ਾਂ ਬਾਪੂ ਦੀ ਪੱਗ ਦਾ ਮਾਵਾ ਆਪਣੀ ਚੁੰਨੀ ਲੜ ਬੰਨ੍ਹਿਆ ਜਾਣਦੀਆਂ,,,,,,ਕਦੇ ਸਿਰ ਤੋਂ ਚੁੰਨੀ ਸਰਕਣ ਨਾ ਦਿੰਦੀਆਂ ਹਾੜੇ ਕੋਈ ਬਾਪੂ ਨੂੰ ਤਾਹਨਾ ਮਾਰੂ,,,ਵੀਰ ਦੀ ਸੰਮਾਂ ਵਾਲੀ ਦੇ ਸਦਕੇ ਕੋਈ ਮੈਲੀ ਅੱਖ ਜੁਰਅਤ ਨਾ ਕਰ ਸਕਦੀ ,,,,,ਕੋਈ ਭੈਣ ਵੀ ਆਪਣੇ ਵੀਰਾਂ ਦੀ ਸਰਦਾਰੀ ਨੂੰ ਸ਼ਰਮਸਾਰ ਨਾ ਹੋਣ ਦਿੰਦੀ!!’ਰਾਮ ਦੀ ਗੰਗਾ ਮੈਲੀ’ ਹੋਈ ਤਾਂ ਓਸ ਨੇ ਸਤਲੁਜ ਬਿਆਸ ਵੀ ਗੰਧਲੇ ਕਰ ਦਿੱਤੇ,,,, ਸਮੇਂ ਨੇ ਤੇਵਰ ਬਦਲੇ ‘ਭਾਰਤੀਏ ਨਾਰੀ’ ਉੱਤੇ ਬੰਬਈਆ ਕਲਚਰ ਭਾਰੂ ਹੋਇਆ ਤਾਂ “ਤਾਏ ਦੀ ਧੀ ਚੱਲੀ ਮੈਂ ਕਿਉਂ ਰਹਿ ਜਾਂ ਕੱਲੀ” ਪੰਜਾਬਣਾਂ ਵੀ “ਬੌਬੀ ਕੱਟ” ਕਰਵਾਉਣ ਲੱਗੀਆਂ,,,,,

ਨਾ ਤਾਂ ਉਹ ਫਰਲੇ ਵਾਲੀ ਪੱਗ ਵਾਲੇ ਬਾਪੂ ਰਹੇ ਤੇ ਨਾ ਹੀ ਸ਼ਰਮ ਹਯਾ ਦੇ ਘੁੰਡ ਵਿੱਚ ਲੁੱਕੀ ‘ਘਰ ਦੀ ਇੱਜਤ’,,,ਹੁਣ ਹੋਰ ਨਵੇਂ ਰੰਗ ਬਹੁਤੇ ‘ਮਾਡਰਨ ਬਾਪੂਆਂ’ ਦੇ ਦੇਖਣ ਨੂੰ ਮਿਲਣ ਲੱਗੇ ਹਨ,,,ਜਿਹੜੇ ਧੀ ਨੂੰ ਜਵਾਈ ਨਾਲ ਤੋਰਨ ਲੱਗੇ ਵਿਆਹ ਦਾ ਇੰਤਜ਼ਾਰ ਵੀ ਨਹੀਂ ਕਰ ਸਕਦੇ,,,,ਤੇ ਧੀਆਂ ਵਿਚਾਰੀਆਂ ਗੰਧਲੇ ਹੋਏ ‘ਵਾਤਾਵਰਣ’ ਵਿੱਚ ਸਮਝ ਹੀ ਨਹੀਂ ਪਾ ਰਹੀਆਂ ਕਿ ਇਹ ਉਹਨਾਂ ਦੀ ਅਜਾਦੀ ਹੈ ਹੈ ਜਾਂ ਅਲਾਮਤ ,,,,ਜਿੱਥੇ ਕਿੰਨੀ ਵਾਰ ਉਹਨਾਂ ਦੇ ਹੱਥੀਂ ਪਾਈਆਂ ਤੰਦਾਂ ਗਲ ਦਾ ਫਾਹਾ ਬਣ ਜਾਂਦੀਆਂ ਹਨ ਫਰੈਂਡਸ਼ਿੱਪ ਕਲਚਰ ਵਿੱਚ,,,,,ਤੇ ਐਸੇ ਮਾਹੌਲ ਵਿੱਚ ਸੇਫ ਉਹ ਵੀ ਨਹੀਂ ਜੋ ਆਪਣੀ ਮਰਿਆਦਾ ਦੇ ਘੇਰੇ ਵਿੱਚ ਹਨ ਕਿਉਂਕਿ ਸਾਹ ਤਾਂ ਮੁੰਡੇ ਵੀ ਓਸੇ ਹੀ ਹਵਾ ਵਿੱਚ ਲੈ ਰਹੇ ਹਨ!!!
ਜਿਵੇਂ ਹਰ ਵਰਗ ਆਸ਼ਕੀ ਮਸ਼ੂਕੀ ਦੇ ਹੱਕ ਵਿੱਚ ਹਿੱਕ ਥਾਪੜ ਕੇ ਖੜਿਆ ਹੈ ਥੋੜ੍ਹਾ ਕੁ ਹੀ ਸਮਾਂ ਹੈ ਘਰ ਘਰ ਅਨਾਰਕਲੀਆਂ ਹੋਣਗੀਆਂ ਤੇ ਸ਼ਹਿਜਾਦੇ ਵੀ ਆਪਣੀਆਂ ਸਹੇਲੀਆਂ ਨਾਲ ਜੱਫੀ ਪਾ ਕੇ ਸ਼ਰੇਆਮ ਗਾਉਂਦੇ ਫਿਰਨਗੇ “ਜਬ ਪਿਆਰ ਕੀਆ ਤੋ ਡਰਨਾ ਕਯਾ”!!!!!!
#ਜੀ_ਐੱਸ_ਰੰਧਾਵਾ

Check Also

29 ਮਈ 1981 ਜਦੋਂ ਅੰਮ੍ਰਿਤਸਰ ਦੇ ਹਿੰਦੂਆਂ ਨੇ ਅੰਮ੍ਰਿਤਸਰ ਸ਼ਹਰ ਨੂੰ ਪਵਿੱਤਰ ਦਰਜਾ ਦੇਣ ਦੀ ਵਿਰੋਧਤਾ ਕੀਤੀ

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ , ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਚਿਰਾਂ ਤੋਂ ਕੀਤੀ …

%d bloggers like this: