Breaking News
Home / ਰਾਸ਼ਟਰੀ / ਪ੍ਰਦੂਸ਼ਣ ਘਟਾਉਣਾ ਹੈ ਤਾਂ ਯੱਗ ਕਰੋ : ਭਾਜਪਾ

ਪ੍ਰਦੂਸ਼ਣ ਘਟਾਉਣਾ ਹੈ ਤਾਂ ਯੱਗ ਕਰੋ : ਭਾਜਪਾ

ਨਵੀਂ ਦਿੱਲੀ : ਲੋਕ ਸਭਾ ਵਿਚ Îਨਿਯਮ 193 ਤਹਿਤ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ ਦੇ ਸਬੰਧ ਵਿਚ ਸ਼ੁਰੂ ਕੀਤੀ ਗਈ ਚਰਚਾ ਨੂੰ ਅੱਗੇ ਵਧਾਇਆ। ਚਰਚਾ ਵਿਚ ਹਿੱਸਾ ਲੈਂਦਿਆਂ ਭਾਜਪਾ ਦੇ ਸਤਿਆਪਾਲ ਸਿੰਘ ਨੇ ਕਿਹਾ ਕਿ ਕੁਦਰਤ ਨੂੰ ਬਚਾਉਣ ਲਈ ਸਾਡੀਆਂ ਰਵਾਇਤਾਂ ਵਿਚ ਕਈ ਗੱਲਾਂ ਹਨ ਜਿਨ੍ਹਾਂ ਵਿਚ ਹਵਾ ਨੂੰ ਸ਼ੁੱਧ ਕਰਨ ਲਈ ਯੱਗ ਵੀ ਵਰ੍ਹਿਆਂ ਤੋਂ ਕੀਤੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਰੱਖ਼ਤ ਲਾਉਣ ‘ਤੇ ਜ਼ੋਰ ਦਿਤਾ ਜਾਂਦਾ ਹੈ, ਉਸੇ ਤਰ੍ਹਾਂ ਸਰਕਾਰ ਨੂੰ ਹਵਾ ਪ੍ਰਦੂਸ਼ਣ ਘਟਾਉਣ ਲਈ ਯੱਗ ਦੀ ਰਵਾਇਤ ‘ਤੇ ਵੀ ਜ਼ੋਰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਉਜਵਲਾ ਯੋਜਨਾ ਤਹਿਤ ਅੱਠ ਕਰੋੜ ਘਰਾਂ ਨੂੰ ਐਲਪੀਜੀ ਕੁਨੈਕਸ਼ਨ ਦਿਤੇ ਗਏ ਚਹਨ ਜਿਨ੍ਹਾਂ ਕਾਰਨ ਹਵਾ ਪ੍ਰਦੂਸ਼ਣ ਕਾਫ਼ੀ ਘਟਿਆ ਹੈ। ਭਾਜਪਾ ਦੇ ਸੰਜੇ ਜਾਯਸਵਾਲ ਨੇ ਕਿਹਾ ਕਿ ਜਦ ਤਕ ਪੱਕਾ ਹੱਲ ਨਹੀਂ ਨਿਕਲਦਾ ਤਦ ਤਕ ਕਲਾਊਡ ਸੀਡਿੰਗ ਕਰਾਉਣ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਲੰਦਨ ਸ਼ਹਿਰ ਦੀ ਮਿਸਾਲ ਦਿਤੀ ਜਿਥੇ 1952 ਵਿਚ ਪ੍ਰਦੂਸ਼ਣ ਸਿਖਰ ‘ਤੇ ਸੀ ਪਰ ਅੱਜ ਸ਼ਹਿਰ ਦੀ ਹਵਾ ਪੂਰੀ ਤਰ੍ਹਾਂ ਸਾਫ਼ ਹੈ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਕਿਹਾ ਕਿ ਜੇ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਵਧਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਧਾਨ ਦੀ ਬਜਾਏ ਮੱਕੀ, ਬਾਜਰਾ ਆਦਿ ਦੀਆਂ ਬਦਲਵੀਆਂ ਫ਼ਸਲਾਂ ਪੈਦਾ ਕਰਨ ਲਈ ਉਤਸ਼ਾਹਤ ਕਿਉਂ ਨਹੀਂਂ ਕੀਤਾ ਜਾਂਦਾ?

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: