Breaking News
Home / ਅੰਤਰ ਰਾਸ਼ਟਰੀ / ਦੇਖੋ ਲੰਗਰ ਕਿਵੇਂ ਸੰਯੁਕਤ ਰਾਸ਼ਟਰ ਦੇ ਭੁੱਖਮਰੀ ਖਤਮ ਕਰਨ ਦੇ ਟੀਚੇ ਵਿੱਚ ਸਹਾਇਤਾ ਕਰ ਰਿਹਾ

ਦੇਖੋ ਲੰਗਰ ਕਿਵੇਂ ਸੰਯੁਕਤ ਰਾਸ਼ਟਰ ਦੇ ਭੁੱਖਮਰੀ ਖਤਮ ਕਰਨ ਦੇ ਟੀਚੇ ਵਿੱਚ ਸਹਾਇਤਾ ਕਰ ਰਿਹਾ

ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਕਿਵੇਂ ਸੰਯੁਕਤ ਰਾਸ਼ਟਰ ਦੇ ਭੁੱਖਮਰੀ ਖਤਮ ਕਰਨ ਦੇ ਟੀਚੇ ਵਿੱਚ ਸਹਾਇਤਾ ਕਰ ਰਿਹਾ ਹੈ..ਆਉ ਜਾਣੀਏ।

2015 ਵਿੱਚ ਸਯੁੰਕਤ ਰਾਸ਼ਟਰ ਦੇ ਹਿੱਸੇਦਾਰ ਦੇਸ਼ਾਂ ਨੇ 2030 ਤੱਕ ਦੁਨੀਆ ਵਿੱਚੋਂ ਭੁੱਖਮਰੀ ਅਤੇ ਕੁਪੋਸ਼ਣ ਖਤਮ ਕਰਨ ਦਾ ਅਹਿਦ ਕੀਤਾ ਸੀ। ਕੀਤੇ ਗਏ ਕੁੱਲ 17 ਅਹਿਦਾਂ ਵਿੱਚੋਂ ਦੂਸਰਾ ਅਹਿਦ ‘ਭੁੱਖਮਰੀ ਦਾ ਖਾਤਮਾ’ ਹੈ। ਆਓ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਲੰਗਰ ਕਿਵੇਂ ਅਫ਼ਰੀਕੀ ਦੇਸ਼ਾਂ ਵਿੱਚ ਇਸ ਮਿੱਥੇ ਗਏ ਟੀਚੇ ਵੱਲ ਵੱਧਕੇ ਬੱਚਿਆਂ ਦੀ ਜਾਨ ਬਚਾ ਰਿਹਾ ਹੈ।ਸਯੁੰਕਤ ਰਾਸ਼ਟਰ ਦੇ ਹਿੱਸੇਦਾਰ ਦੇਸ਼ਾਂ ਦੇ 2030 ਤੱਕ ਮਿੱਥੇ ਗਏ 17 ਟੀਚਿਆਂ ਵਿੱਚੋਂ ‘ਜੀਰੋ ਹੰਗਰ’ ਇੱਕ ਟੀਚਾ ਹੈ। ਭੁੱਖਮਰੀ ਅਤੇ ਕੁਪੋਸ਼ਣ ਬਹੁਤ ਸਾਰੇ ਦੇਸ਼ਾਂ ਦੀ ਤਰੱਕੀ ਵਿੱਚ ਇੱਕ ਵੱਡੀ ਰੁਕਾਵਟ ਹੈ। ਸਰਵੇਖਣਾਂ ਮੁਤਾਬਿਕ ਸੋਕਾ ਅਤੇ ਹੋਰ ਕੁਦਰਤੀ ਆਫਤਾਂ ਕਾਰਨ 2017 ਤੋਂ ਤਕਰੀਬਨ 821 ਮਿਲੀਅਨ ਲੋਕ ਕੁਪੋਸ਼ਣ ਦੇ ਅਤੇ ਪੰਜ ਸਾਲ ਦੀ ਉਮਰ ਤੋਂ ਘੱਟ ਦੇ 90 ਮਿਲੀਅਨ ਤੋਂ ਵੱਧ ਬਾਲ ਘੱਟ ਭਾਰ ਦੇ ਸ਼ਿਕਾਰ ਹਨ। ਕੁਪੋਸ਼ਣ ਅਤੇ ਰਿਜ਼ਕ ਦੀ ਘਾਟ ਸਾਰੇ ਅਫ਼ਰੀਕੀ ਅਤੇ ਉੱਤਰ ਅਫ਼ਰੀਕੀ ਦੇਸ਼ਾਂ ਵਿੱਚ ਵੱਧ ਰਹੀ ਹੈ।

ਬਹੁਤ ਸਾਰੀਆਂ ਸਿੱਖ ਸੰਸਥਾਵਾਂ ਜਿਵੇਂ ਕਿ ਖਾਲਸਾ ਏਡ, ਲੰਗਰ ਏਡ ਅਤੇ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਆਦਿ ਨੇ ਬਹੁਤ ਸਾਰੇ ਦੇਸ਼ਾਂ ਵਿੱਚ ਆਪਣੇ ਡੇਰੇ ਲਾਏ ਹਨ, ਜਿੱਥੇ ਉਹ ਭੁੱਖਮਰੀ ਦੇ ਸ਼ਿਕਾਰ ਲੋਕਾਂ ਨੂੰ ਲੰਗਰ ਛਕਾ ਰਹੀਆਂ ਹਨ। ਏਦਾਂ ਦੀ ਇੱਕ ਸੰਸਥਾ ‘ਜੀਰੋ ਹੰਗਰ ਵਿੱਦ ਲੰਗਰ’ ਹੈ, ਜੋ ਦੋ ਅਫ਼ਰੀਕੀ ਦੇਸ਼ਾਂ ਮਲਾਵੀ ਅਤੇ ਕੀਨੀਆ ਵਿੱਚ ਕੰਮ ਕਰ ਰਹੀ ਹੈ। ਇਹਨਾਂ ਦੋਵਾਂ ਦੇਸ਼ਾਂ ਵਿੱਚ ਕੁਪੋਸ਼ਣ ਦੀ ਦਰ ਸਭਤੋਂ ਵੱਧ ਹੈ ਅਤੇ ਇਹ ਸੰਯੁਕਤ ਰਾਸ਼ਟਰ ਦੇ ਟੀਚੇ ਦੀ ਸੂਚੀ ਵਿੱਚ ਸਭਤੋਂ ਉੱਤੇ ਹਨ।

‘ਜੀਰੋ ਹੰਗਰ ਵਿੱਦ ਲੰਗਰ’ 2016 ਵਿੱਚ ਹੋਂਦ ਵਿੱਚ ਆਈ ਅਤੇ ਇਹ ਬਰਤਾਨੀਆ ਸਥਿਤ ‘ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ’ ਦੀ ਇੱਕ ਇਕਾਈ ਹੈ। ਇਹ ਸੰਸਥਾ ਹਰ ਮਹੀਨੇ ਤਕਰੀਬਨ ਡੇਢ ਲੱਖ ਕੁਪੋਸ਼ਣ ਦੇ ਸ਼ਿਕਾਰ ਬੱਚਿਆ ਨੂੰ ਮਲਾਵੀ ਵਿੱਚ ਅਤੇ ਤਕਰੀਬਨ ਅੱਠ ਲੱਖ ਬੱਚਿਆ ਨੂੰ ਕੀਨੀਆ ਵਿੱਚ ਲੰਗਰ ਛਕਾ ਰਹੀ ਹੈ। ਸੰਸਥਾ ਦੀ ਇਸ ਇਕਾਈ ਨੂੰ ਸ਼ੁਰੂ ਕਰਨ ਵਾਲੇ ਜਗਜੀਤ ਸਿੰਘ ਕਹਿੰਦੇ ਹਨ ਕਿ ਸਾਡਾ ਟੀਚਾ ਲੰਗਰ ਨਾਲ ਦੁਨੀਆ ਵਿੱਚਲੀ ਭੁੱਖਮਰੀ ਖਤਮ ਕਰਨਾ ਹੈ, ਅਸੀਂ ਇਹ ਕਾਰਜ ਸੰਯੁਕਤ ਰਾਸ਼ਟਰ ਦੇ ਜੀਰੋ ਹੰਗਰ ਟੀਚੇ ਦੇ ਐਲਾਨ ਤੋਂ ਬਾਅਦ ਕੀਤਾ। ਕੀਨੀਆ ਵਿੱਚ ਅਸੀਂ ਤਿੰਨ ਸੌ ਏਕੜ ਤੇ ਖੇਤੀ ਕਰ ਰਹੇ ਹਾਂ ਅਤੇ ਤਕਰੀਬਨ ਇੱਕ ਕਰੋੜ ਲੋਕਾਂ ਨੂੰ ਲੰਗਰ ਛਕਾਉਣ ਦਾ ਨਿਸ਼ਾਨਾ ਰੱਖਦੇ ਹਾਂ।

ਮਲਾਵੀ ਦੁਨੀਆ ਦੇ ਸਭਤੋਂ ਵੱਧ ਕੁਪੋਸ਼ਣ ਦੇ ਸ਼ਿਕਾਰ ਦੇਸ਼ਾਂ ਵਿੱਚੋਂ ਇੱਕ ਹੈ ਸੋ ਤਾਂ ਅਸੀਂ ਮਲਾਵੀ ਤੋਂ ਹੀ ਆਪਣੀ ਸ਼ੁਰੂਆਤ ਕੀਤੀ। ਅਸੀਂ ਛੋਟੇ ਸਕੂਲਾਂ ਅਤੇ ਬਾਲਘਰਾਂ ਨੂੰ ਪਹਿਲ ਦੇ ਰਹੇ ਹਾਂ, ਕਿਉਕਿ ਇਹਨਾਂ ਥਾਂਵਾਂ ਤੇ ਛੋਟੇ ਬੱਚੇ ਰੋਟੀ ਲਈ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਇਹਨਾਂ ਥਾਂਵਾਂ ਤੇ ਬੱਚਿਆ ਕੋਲੋਂ ਰੋਟੀ ਇਵਜਾਨੇ ਕੰਮ ਕਰਵਾਇਆ ਜਾਂਦਾ ਹੈ। ਅਸੀਂ ਏਥੇ ਅਨੇਕਾਂ ਪੌਸ਼ਟਿਕ ਤੱਤ ਭਰਪੂਰ ਭੋਜਨ ਵਰਤਾ ਰਹੇ ਹਾਂ। 2016 ਤੋਂ ਲੈਕੇ ਹੁਣ ਤੱਕ ਅਸੀਂ ਤਕਰੀਬਨ ਤੀਹ ਲੱਖ ਭੋਜਨ ਵਰਤਾ ਚੁੱਕੇ ਹਾਂ। ਇਸਤੋਂ ਪਹਿਲਾਂ ਏਥੋਂ ਦੇ ਲੋਕ ਪਾਣੀ ਵਿੱਚ ਮਕੱਈ ਦਾ ਆਟਾ ਰਲ਼ਾਕੇ ਆਪਣਾ ਢਿੱਡ ਭਰ ਰਹੇ ਸਨ।

ਜਗਜੀਤ ਸਿੰਘ ਦੱਸਣ ਮੁਤਾਬਿਕ ਜਿਹੜੇ ਬਾਲਘਰਾਂ ਵਿੱਚ ਅਸੀਂ ਭੋਜਨ ਵਰਤਾ ਰਹੇ ਹਾਂ ਓਥੇ ਬਾਲਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਅਸੀਂ ਇਹ ਥਾਵਾਂ ਨੱਬੇ ਪ੍ਰਤੀਸ਼ਤ ਤੋਂ ਵੱਧ ਕੁਪੋਸ਼ਣ ਮੁਕਤ ਕਰ ਚੁੱਕੇ ਹਾਂ। ਵੇਰਵੇ: ਇੰਡੀਅਨ ਐਕਸਪ੍ਰੈਸ, ਦਿਵਿਆ ਗੋਇਲ, #ਮਹਿਕਮਾ_ਪੰਜਾਬੀ

Check Also

ਮੇਅਰ ਪਦ ਦੇ ਉਮੀਦਵਾਰ ਨੇ ਪਾਈ ਜਗਮੀਤ ਸਿੰਘ ਬਾਰੇ ਇਤਰਾਜ਼ ਯੋਗ ਪੋਸਟ, ਹੋ ਰਹੀ ਹੈ ਆਲੋਚਨਾ

ਸਸਕੈਚਵਨ ਕੈਨੇਡਾ: ਕੈਨੇਡਾ ਦੇ ਸੂਬੇ ਸਸਕੈਚਵਨ ਦੇ ਇੱਕ ਮੇਅਰ ਪਦ ਦੇ ਉਮੀਦਵਾਰ ਨੂੰ ਜਗਮੀਤ ਸਿੰਘ …

%d bloggers like this: