Breaking News
Home / ਰਾਸ਼ਟਰੀ / ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਸ਼ਿਵ ਸੈਨਾ ਵਿਚ ਸ਼ਾਮਿਲ

ਸਲਮਾਨ ਖਾਨ ਦਾ ਬਾਡੀਗਾਰਡ ਸ਼ੇਰਾ ਸ਼ਿਵ ਸੈਨਾ ਵਿਚ ਸ਼ਾਮਿਲ

ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੇ ਬੌਡੀਗਾਰਡ ਸ਼ੇਰਾ, ਸ਼ਿਵਸੈਨਾ ਮੁਖੀ ਉਧਵ ਠਾਕਰੇ ਦੀ ਮੌਜੂਦਗੀ ‘ਚ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋਏ। ਨੌਜਵਾਨ ਸੇਨਾ ਦੇ ਪ੍ਰਧਾਨ ਅਦਿਤੀਆ ਠਾਕਰੇ ਨੇ ਸ਼ੇਰਾ ਨੂੰ ਤਲਵਾਰ ਦੇ ਕੇ ਅਤੇ ਉਸ ਦੇ ਹੱਥ ‘ਚ ਭਗਵਾ ਧਾਗਾ ਬੰਨ੍ਹ ਕੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ।

ਰਿਪੋਰਟ ਮੁਤਾਬਕ ਸ਼ੇਰਾ ਕਰੀਬ 22 ਸਾਲ ਤੋਂ ਸਲਮਾਨ ਨਾਲ ਕੰਮ ਕਰ ਰਹੇ ਹਨ। ਉਹ ਹਮੇਸ਼ਾ ਸਲਮਾਨ ਦੇ ਨਾਲ ਪਰਛਾਈ ਬਣਕੇ ਰਹਿੰਦੇ ਹਨ ਅਤੇ ਉਸ ਦਾ ਅਸਲ ਨਾਂ ਗੁਰਮੀਤ ਸਿੰਘ ਜੌਲੀ ਹੈ। ਹਾਲਾਂਕਿ ਸ਼ੇਰਾ ਚੋਣ ਪ੍ਰਚਾਰ ਦੇ ਆਖਰੀ ਦੀਨ ਸ਼ਿਵਸੈਨਾ ਲਈ ਪ੍ਰਚਾਰ ਕਰਨਗੇ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਸ਼ਿਵਸੈਨਾ ਨੇ ਆਪਣੇ ਟਵਿਟਰ ਹੈਂਡਲ ‘ਤੇ ਸ਼ੇਰਾ ਦੇ ਪਾਰਟੀ ‘ਚ ਸ਼ਾਮਲ ਹੋਣ ਦੀਆਂ ਕੁ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਹਨ ਅਤੇ 24 ਅਕਤੂਬਰ ਨੂੰ ਨਤੀਜੇ ਐਲਾਨੇ ਜਾਣਗੇ। ਅਜਿਹੇ ‘ਚ ਹਰ ਪਾਰਟੀ ਨੇ ਵੋਟਰਾਂ ਨੂੰ ਕਰਨ ਲਈ ਆਪਣੀ ਪੁਰੀ ਤਾਕਤ ਲਗਾਈ ਹੈ

Check Also

ਭਾਰਤੀ ਫੌਜ ਪਾਉਂਦੀ ਹੈ ਚੀਨੀ ਵਰਦੀ!

ਚੰਡੀਗੜ੍ਹ: ਸ਼ਾਇਦ ਇਹ ਸੁਣ ਕੇ ਹੈਰਾਨੀ ਹੋਏਗੀ ਕੇ 1947 ਤੋਂ ਹੁਣ ਤੱਕ ਭਾਰਤੀ ਫੌਜ ਚੀਨ …

%d bloggers like this: