Breaking News
Home / ਮੁੱਖ ਖਬਰਾਂ / ਇਸ ਆਸ਼ਰਮ ‘ਚ ਇਨਕਮ ਟੈਕਸ ਦਾ ਛਾਪਾ, ਕਰੋੜਾਂ ਦੀ ਨਕਦੀ ਵੇਖ ਉੱਡੇ ਹੋਸ਼

ਇਸ ਆਸ਼ਰਮ ‘ਚ ਇਨਕਮ ਟੈਕਸ ਦਾ ਛਾਪਾ, ਕਰੋੜਾਂ ਦੀ ਨਕਦੀ ਵੇਖ ਉੱਡੇ ਹੋਸ਼

ਬੰਗਲੁਰੂ: ਕਰਨਾਟਕ ਦੀ ਰਾਜਧਾਨੀ ਬੰਗਲੁਰੂ ‘ਚ ਇੱਕ ਬਾਬਾ ਦੇ ਆਸ਼ਰਮ ‘ਚ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ। ਇਸ ਦੌਰਾਨ ਵਿਭਾਗ ਨੂੰ ਕਾਫੀ ਜ਼ਿਆਦਾ ਸੰਪਤੀ ਬਰਾਮਦ ਹੋਈ। ਕਰੋੜਾਂ ਰੁਪਏ ਦੀ ਨਕਦੀ ਮਿਲਣ ਨਾਲ ਇਨਕਮ ਟੈਕਸ ਮਹਿਕਮੇ ਦੇ ਅਧਿਕਾਰੀ ਵੀ ਹੈਰਾਨ ਹੋ ਗਏ। ਇਸ ਆਸ਼ਰਮ ਦੇ ਬਾਬੇ ਦਾ ਨਾਂ ਕਲਕਿ ਭਗਵਾਨ ਹੈ। ਜੋ ਖੁਦ ਨੂੰ ਭਗਵਾਨ ਵਿਸ਼ਣੁ ਦਾ ਅਵਤਾਰ ਮੰਨਦਾ ਹੈ।

ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਇਸ ਬਾਬਾ ਨੇ ਆਪਣੇ ਸਾਮਰਾਜ ਦੀ ਸ਼ੁਰੂਆਤ ਇੱਕ ਲਾਈਫ ਇੰਸ਼ੋਰੈਂਸ ਕਲਰਕ ਵਜੋਂ ਕੀਤੀ ਸੀ। ਕਲਕਿ ਭਗਵਾਨ ਦੇ ਆਸ਼ਰਮ ‘ਚ ਛਾਪੇਮਾਰੀ ਦੌਰਾਨ 93 ਕਰੋੜ ਰੁਪਏ ਨਕਦ ਮਿਲਿਆ ਹੈ। ਇਹੀਂ ਨਹੀਂ ਇਸ ਬਾਬਾ ਦੇ ਦੂਜੇ ਆਸ਼ਰਮਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਜਿੱਥੋਂ 409 ਕਰੋੜ ਦੀ ਅਣਪਛਾਈ ਜਾਇਦਾਦ ਦੀ ਜਾਣਕਾਰੀ ਮਿਲੀ ਹੈ।

ਇਨਕਮ ਵਿਭਾਗ ਮੁਤਾਬਕ ਕਲਕਿ ਅਤੇ ਉਸ ਦੇ ਬੇਟੇ ਕਿਸ਼ਨਾ ਦੇ ਆਂਧਰ ਪ੍ਰਦੇਸ਼ ਅਤੇ ਤਮਿਲਨਾਡੁ ‘ਚ 40 ਠਿਕਾਣਿਆਂ ‘ਤੇ ਛਾਪੇ ਮਾਰੇ ਗਏ। ਵਿਭਾਗ ਨੇ ਇੱਕਠੇ ਹੀ ਚੇਨਈ, ਹੈਦਰਾਬਾਦ, ਬੰਗਲੁਰੂ ਅਤੇ ਵਰਾਦਿਆਪਾਲਮ ‘ਚ ਵੀ ਛਾਪੇਮਾਰੀ ਕੀਤੀ।

ਕਲਕਿ ਨੇ ਆਪਣੇ ਗਰੁੱਪ ਦੀ ਸਥਾਪਨਾ ਏਕਤਾ ਦੇ ਸਿਧਾਂਤ ‘ਚੇ 1980 ‘ਚ ਕੀਤੀ ਸੀ। ਜਿਸ ਤੋਂ ਬਾਅਦ ਉਸ ਦਾ ਵਿਸਥਾਰ ਹੁੰਦਾ ਗਿਆ। ਇਸ ‘ਚ ਰੀਅਲ ਅਸਟੇਟ, ਕੰਸਟ੍ਰਕਸ਼ਨ ਅਤੇ ਖੇਡ ਦੇ ਖੇਤਰ ‘ਚ ਆਪਣਾ ਪ੍ਰਭਾਅ ਜਮਾਇਆ। ਇਸ ਤੋਂ ਬਾਅਦ ਭਾਰਤ ਦੇ ਨਾਲ ਵਿਦੇਸ਼ਾਂ ‘ਚ ਵੀ ਇਸ ਦਾ ਪ੍ਰਭਾਅ ਸ਼ੁਰੂ ਹੋਇਆ। ਟ੍ਰਸਟਾਂ ਦਾ ਗੁਰੱਪ ਦਰਸ਼ਨ ਅਤੇ ਅਧਿਆਤਮਕਤਾ ‘ਚ ਕਲਿਆਣਕਾਰੀ ਸਮਾਗਮ ਅਤੇ ਟ੍ਰੇਨਿੰਗ ਪ੍ਰੋਗ੍ਰਾਮ ਚਲਾਉਂਦਾ ਸੀ।

Check Also

ਕਿਸਾਨ ਸੰਘਰਸ਼ – ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ …

%d bloggers like this: