Breaking News
Home / ਰਾਸ਼ਟਰੀ / ਬਲਾਤਕਾਰੀ ਰਾਮ ਰਹੀਮ ਨੂੰ ਜਾਨ ਦਾ ਖਤਰਾ ਦੱਸ ਕੇ ਜੇਲ ਵਿਚੋਂ ਬਾਹਰ ਕੱਢਣ ਦੀ ਸਕੀਮ

ਬਲਾਤਕਾਰੀ ਰਾਮ ਰਹੀਮ ਨੂੰ ਜਾਨ ਦਾ ਖਤਰਾ ਦੱਸ ਕੇ ਜੇਲ ਵਿਚੋਂ ਬਾਹਰ ਕੱਢਣ ਦੀ ਸਕੀਮ

ਚੰਡੀਗੜ੍ਹ: ਡੇਰਾ ਸਿਰਸਾ ਦੇ ਮੁਖੀ ਬਲਾਤਕਾਰੀ ਰਾਮ ਰਹੀਮ ਨੂੰ ਜੇਲ੍ਹ ‘ਚ ਦੂਜੇ ਕੈਦੀ ਪ੍ਰੇਸ਼ਾਨ ਕਰ ਰਹੇ ਹਨ। ਜੇਲ੍ਹ ‘ਚ ਉਸ ‘ਤੇ ਹਮਲੇ ਦੀ ਸਾਜਿਸ਼ ਵੀ ਘੜੀ ਜਾ ਰਹੀ ਹੈ। ਅਜਿਹੀਆਂ ਦਲੀਲਾਂ ਨਾਲ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਇਸ ‘ਤੇ ਜਲਦੀ ਹੀ ਸੁਣਵਾਈ ਦੀ ਮੰਗ ਕੀਤੀ ਹੈ।

ਰਾਮ ਰਹੀਮ, ਸਾਧਵੀ ਜ਼ਿਣਸੀ ਸੋਸ਼ਣ ਮਾਮਲੇ ‘ਚ 20 ਸਾਲ ਤੇ ਪੱਤਰਕਾਰ ਛੱਤਰਪਤੀ ਕਤਲ ਕਾਂਡ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਡੇਰਾ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਪਟੀਸ਼ਨ ‘ਚ ਕਿਹਾ ਹੈ ਕਿ ਰਾਮ ਰਹੀਮ ‘ਤੇ ਜੇਲ੍ਹ ‘ਚ ਤਿੰਨ ਹਮਲੇ ਹੋ ਚੁੱਕੇ ਹਨ। ਉਸ ਦੇ ਸਮਰੱਥਕਾਂ ਨੂੰ ਜੇਲ੍ਹ ‘ਚ ਮਿਲਣ ਨਹੀਂ ਦਿੱਤਾ ਜਾ ਰਿਹਾ। ਨਾ ਹੀ ਆਰਟੀਆਈ ਰਾਹੀਂ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ।

ਉਨ੍ਹਾਂ ਨੇ ਪਟੀਸ਼ਨ ‘ਚ ਰਾਮ ਰਹੀਮ ਨੂੰ ਕੋਰਟ ‘ਚ ਪੇਸ਼ ਕਰਨ ਤੇ ਉਸ ਦੀ ਸੁਰੱਖਿਆ ਵਧਾਉਣ ਦੀ ਮੰਗ ਹਾਈਕੋਰਟ ‘ਚ ਕੀਤੀ ਹੈ। ਰਾਮ ਰਹੀਮ ਤੇ ਉਸ ਦੀ ਪਤਨੀ ਕਈ ਵਾਰ ਪੈਰੋਲ ਦੀ ਅਰਜ਼ੀ ਲਾ ਚੁੱਕੇ ਹਨ, ਪਰ ਅਦਾਲਤ ਵਲੋਂ ਇਸ ਨੂੰ ਖਾਰਜ਼ ਕੀਤਾ ਗਿਆ ਸੀ।

ਹੇਮਾ ਮਾਲਿਨੀ ਦੇ ਨਾਂ ਪਹੁੰਚਣ ਤੇ ਭਾਜਪਾ ਨੇਤਾ ਨੇ ਆਪ ਲਾਏ ਠੁਮਕੇ
ਪੰਚਕੁਲਾ: ਚੋਣ ਪ੍ਰਚਾਰ ਦੇ ਆਖ਼ਰੀ ਦਿਨ ਬੀਜੇਪੀ ਨੇ ਪੰਚਕੁਲਾ ਵਿੱਚ ਸਟਾਰ ਪ੍ਰਚਾਰਕ ਹੇਮਾ ਮਾਲਿਨੀ ਦੀ ਰੈਲੀ ਰੱਖੀ ਸੀ ਪਰ ਹੇਮਾ ਰੈਲੀ ਵਿੱਚ ਨਹੀਂ ਪਹੁੰਚ ਸਕੀ ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਉਨ੍ਹਾਂ ਦੇ ਆਉਣ ਤੋਂ ਬਿਨਾਂ ਹੀ ਰੈਲੀ ਖ਼ਤਮ ਕਰ ਦਿੱਤੀ।ਇਸ ਮੌਕੇ ਚੋਣ ਕਮਿਸ਼ਨ ਦੇ ਦੱਸੇ ਸਮੇਂ ‘ਤੇ ਬੀਜੇਪੀ ਨੇ ਆਪਣੇ ਚੋਣ ਪ੍ਰਚਾਰ ਮੁਹਿੰਮ ਬੰਦ ਕਰ ਦਿੱਤੀ। ਹਾਲਾਂਕਿ ਉਮੀਦਵਾਰ ਗਿਆਨ ਚੰਦ ਗੁਪਤਾ ਨੇ ਇਸ ਰੈਲੀ ਨੂੰ ਸੰਬੋਧਨ ਕੀਤਾ।

ਪਰ ਜਦੋਂ ਤਕ ਹੇਮਾ ਦੇ ਰੈਲੀ ਵਿੱਚ ਨੀ ਪੁੱਜ ਸਕਣ ਦੀ ਖ਼ਬਰ ਨਹੀਂ ਮਿਲੀ ਸੀ ਤਾਂ ਇੱਕ ਲੀਡਰ ਨੇ ਸਟੇਜ ‘ਤੇ ਹੀ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਸੇ ਤਰ੍ਹਾਂ ਲੋਕਾਂ ਨੂੰ ਬਿਠਾਈ ਰੱਖਿਆ।ਦੱਸ ਦੇਈਏ ਚੋਣ ਪ੍ਰਚਾਰ ਦੇ ਆਖਰੀ ਦਿਨ ਫਗਵਾੜਾ ‘ਚ ਵੀ ਬੀਜੇਪੀ ਨੇ ਮਨੋਜ ਤਿਵਾੜੀ ਦੀ ਰੈਲੀ ਰੱਖੀ ਸੀ ਜਿਸ ‘ਚ ਉਹ ਆਖਰੀ ਵਕ਼ਤ ‘ਤੇ ਨਹੀਂ ਪਹੁੰਚੇ।ਨਾਰਾਜ਼ ਲੋਕਾਂ ਨੇ ਨਾ ਤਾਂ ਪੰਜਾਬ ਪ੍ਰਧਾਨ ਨੂੰ ਸੁਣਿਆ ਤੇ ਨਾ ਹੀ ਪੰਜਾਬ ਇੰਚਾਰਜ ਪ੍ਰਭਾਤ ਝਾ ਨੂੰ। ਲੋਕਾਂ ਨੂੰ ਜਦੋਂ ਹੀ ਮਨੋਜ ਤਿਵਾੜੀ ਦੇ ਨਾ ਆਉਣ ਦਾ ਪਤਾ ਲੱਗਿਆ ਉਹ ਰੈਲੀ ਛੱਡ ਕੇ ਚਲੇ ਗਏ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: