Breaking News
Home / ਰਾਸ਼ਟਰੀ / ਨਕਲ ਰੋਕਣ ਲਈ ਕੱਢਿਆ ਅਨੌਖਾ ਢੰਗ, ਦੇਖ ਕੇ ਹਾਸਾ ਨਹੀਂ ਰੁਕਣਾ

ਨਕਲ ਰੋਕਣ ਲਈ ਕੱਢਿਆ ਅਨੌਖਾ ਢੰਗ, ਦੇਖ ਕੇ ਹਾਸਾ ਨਹੀਂ ਰੁਕਣਾ

ਨਕਲ (Cheating) ਰੋਕਣ ਲਈ ਸਕੂਲ (School) ਕੀ-ਕੀ ਨਹੀਂ ਕਰਦੇ। ਪ੍ਰੀਖਿਆ (Exam) ਵਿਚ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਇਸ ਲਈ ਵਿਦਿਆਰਥੀਆਂ ਨੂੰ ਘੜੀ, ਜੁਤੇ ਪਹਿਨਣ ਇਥੋਂ ਤੱਕ ਕਿ ਲੜਕੀਆਂ ਨੂੰ ਝੁਮਕੇ, ਚੂੜੀਆਂ ਅਤੇ ਮਹਿੰਦੀ ਲਗਾਉਣ ਤੋਂ ਵੀ ਰੋਕ ਦਿੱਤਾ ਜਾਂਦਾ ਹੈ। ਕਰਨਾਟਕਾ ਦੇ ਇਕ ਕਾਲਜ ਵਿਚ ਵਿਦਿਆਰਥੀਆਂ ਨਾਲ ਕੁਝ ਅਜਿਹਾ ਹੋਇਆ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣਾ ਹਾਸਾ ਰੋਕ ਨਹੀਂ ਸਕੋਗੇ।

ਕਾਲਜ ਨੇ ਨਕਲ ਨੂੰ ਰੋਕਣ ਲਈ ਵਿਦਿਆਰਥੀਆਂ ਦੇ ਸਿਰ ਉਤੇ ਗੱਤਾ ਪਹਿਣਾ ਦਿੱਤਾ, ਜਿਸ ਨਾਲ ਬੱਚੇ ਆਪਣਾ ਮੂੰਹ ਹਿਲਾ ਵੀ ਨਹੀਂ ਸਕਦੇ ਸਨ ਅਤੇ ਸਿੱਧਾ ਆਪਣੀ ਕਾਪੀ ਉਤੇ ਹੀ ਫੋਕਸ ਕਰ ਰਹੇ ਸਨ। ਕਾਲਜ ਦੀ ਇਸ ਹਰਕਤ ਤੋਂ ਬਾਅਦ ਰਾਜ ਸਰਕਾਰ ਨੇ ਕਾਲਜ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਇਹ ਮਾਮਲ ਹਾਵਰੀ ਸਥਿਤ ਭਗਤ ਪ੍ਰੀ-ਯੂਨੀਵਰਸਿਟੀ ਕਾਲਜ ਦਾ ਹੈ। ਵਿਦਿਆਰਥੀ ਨਕਲ ਨਾ ਕਰ ਸਕਣ ਇਸ ਲਈ ਇਥੇ ਅਨੋਖੀ ਤਕਨੀਕ ਅਪਣਾਈ ਗਈ। ਪ੍ਰੀਖਿਆ ਸ਼ੁਰੂ ਹੁੰਦਿਆ ਹੀ ਵਿਦਿਆਰਥੀਆਂ ਨੂੰ ਇਕ-ਇਕ ਦਫਤੀ ਗੱਤਾ ਦਿੱਤਾ ਗਿਆ। ਪਹਿਲਾਂ ਤਾਂ ਵਿਦਿਆਰਥੀਆਂ ਨੂੰ ਸਮਝ ਨਹੀਂ ਆਇਆ ਕਿ ਇਹ ਕੀ ਹੋ ਰਿਹਾ ਹੈ। ਕੁਝ ਦੇਰ ਬਾਅਦ ਮਾਸਟਰਾਂ ਨੇ ਉਨ੍ਹਾਂ ਗੱਤਾ ਸਿਰ ਉਤੇ ਪਹਿਣਨ ਲਈ ਕਿਹਾ। ਗੱਤੇ ਦੇ ਅੱਗੇ ਦੋ ਹੋਲ ਕਰ ਦਿੱਤੇ ਗਏ ਤਾਂ ਜੋ ਵਿਦਿਆਰਥੀ ਆਪਣਾ ਸਵਾਲ ਹੀ ਵੇਖ ਸਕਣ ਅਤੇ ਜਵਾਬ ਲਿਖ ਸਕਣ।ਰਾਜ ਸਰਕਾਰ ਨੇ ਇਸ ਸਬੰਧ ਵਿਚ ਹੁਣ ਕਾਲਜ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਬਲਿਕ ਇੰਸਟ੍ਰਕਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਐਸ ਐਸ ਪੀਰਜੇ ਨੇ ਕਿਹਾ ਕਿ ‘ਅਸੀਂ ਕਾਲਜ ਮੈਨੇਜਮੈਂਟ ਨੂੰ ਸਪੱਸ਼ਟ ਤੌਰ’ ਤੇ ਲਿਖਤੀ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ ਅਤੇ ਜੇ ਭਵਿੱਖ ਵਿਚ ਅਜਿਹੀ ਘਟਨਾ ਦੁਹਰਾਉਂਦੀ ਹੈ ਤਾਂ ਵਿਭਾਗ ਨੇ ਸਕੂਲ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।

Check Also

ਹਰਭਜਨ ਸਿੰਘ ਵਲੋਂ ਮਾਫੀ ਮੰਗਣ ਬਾਰੇ ਤੁਹਾਡੇ ਕੀ ਵਿਚਾਰ ਹਨ?

ਸ ਪਿੰ ਨ ਰ ਹਰਭਜਨ ਸਿੰਘ ਨੇ ਘੱਲੂਘਾਰੇ ਦੀ 37 ਵੀਂ ਵਰ੍ਹੇਗੰਡ ‘ਤੇ ਪ੍ਰਕਾਸ਼ਤ ਕੀਤੀ …

%d bloggers like this: