Breaking News
Home / ਰਾਸ਼ਟਰੀ / ਵੀਡੀਉ ਬਿਆਨ : ਫਿਲਮਾਂ ਦੀ ਕਮਾਈ ਤੋਂ ਦੇਖੋ, ਕੋਈ ਮੰਦਵਾੜਾ ਨਹੀਂ ਹੈ- ਕੇਂਦਰੀ ਮੰਤਰੀ

ਵੀਡੀਉ ਬਿਆਨ : ਫਿਲਮਾਂ ਦੀ ਕਮਾਈ ਤੋਂ ਦੇਖੋ, ਕੋਈ ਮੰਦਵਾੜਾ ਨਹੀਂ ਹੈ- ਕੇਂਦਰੀ ਮੰਤਰੀ

ਮੰਦੀ ਦੇ ਸੰਕੇਤਾਂ ਦੇ ਬਾਵਜੂਦ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ 2 ਅਕਤੂਬਰ ਦੀ ਛੁੱਟੀ ਵਾਲੇ ਦਿਨ ਬੌਲੀਵੁੱਡ ਦੀਆਂ ਤਿੰਨ ਫਿਲਮਾਂ ਵਲੋਂ ਕੀਤੀ ਗਈ 120 ਕਰੋੜ ਰੁਪਏ ਦੀ ਕਮਾਈ ਤੋਂ ‘ਵਧੀਆ ਅਰਥਚਾਰੇ’ ਦੇ ਸੰਕੇਤ ਮਿਲਦੇ ਹਨ। ਉਨ੍ਹਾਂ ਨੇ ਐੱਨਐੱਸਐੱਸਓ ਦੀ ਰਿਪੋਰਟ ਨੂੰ ‘ਗਲਤ’ ਕਰਾਰ ਦਿੱਤਾ, ਜਿਸ ਵਿੱਚ 2017 ਦੀ ਬੇਰੁਜ਼ਗਾਰੀ ਦਰ ਨੂੰ 45 ਸਾਲਾਂ ਵਿਚ ਹੁਣ ਤੱਕ ਦੀ ਸਭ ਤੋਂ ਵੱਧ ਕਰਾਰ ਦਿੱਤਾ ਗਿਆ ਹੈ।

ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਵਲੋਂ ਭਾਰਤ ਅਤੇ ਬ੍ਰਾਜ਼ੀਲ ਵਿੱਚ ਇਸ ਵਰ੍ਹੇ ਆਰਥਿਕ ਮੰਦੀ ਦਾ ਅਸਰ ਸਭ ਤੋਂ ਵੱਧ ਹੋਣ ਬਾਰੇ ਦਿੱਤੇ ਬਿਆਨ ਤੋਂ ਕੁਝ ਦਿਨਾਂ ਬਾਅਦ ਪ੍ਰਸਾਦ ਨੇ ਕਿਹਾ ਕਿ ਇਹ ਮਾਪ ਅਧੂਰਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਖ਼ਿਲਾਫ਼ ਡਟੇ ਕੁਝ ਜਥੇਬੰਦਕ ਲੋਕਾਂ ਵਲੋਂ ਬੇਰੁਜ਼ਗਾਰੀ ਦੇ ਮੁੱਦੇ ’ਤੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਪ੍ਰਸਾਦ ਨੇ ਪੱਤਰਕਾਰਾਂ ਨੂੰ ਸਵਾਲ ਕਰਦਿਆਂ ਕਿਹਾ, ‘‘ਮੈਨੂੰ ਦੱਸਿਆ ਗਿਆ ਸੀ ਕਿ 2 ਅਕਤੂਬਰ ਨੂੰ ਕੌਮੀ ਛੁੱਟੀ ਵਾਲੇ ਦਿਨ ਤਿੰਨ ਹਿੰਦੀ ਫਿਲਮਾਂ ਨੇ 120 ਕਰੋੜ ਰੁਪਏ ਦੀ ਕਮਾਈ ਕੀਤੀ। ਜੇਕਰ ਦੇਸ਼ ਦੀ ਆਰਥਿਕਤਾ ਪੈਰਾਂ-ਸਿਰ ਨਹੀਂ ਹੈ ਤਾਂ ਕੇਵਲ ਤਿੰਨ ਫਿਲਮਾਂ ਇੱਕ ਦਿਨ ਵਿੱਚ ਏਨੀ ਕਮਾਈ ਕਿਵੇਂ ਕਰ ਸਕਦੀਆਂ ਹਨ?’’ ਉਹ ਮੁੰਬਈ ਵਿੱਚ ਮਹਾਰਾਸ਼ਟਰ ’ਚ 21 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਭਾਜਪਾ ਉਮਦੀਵਾਰਾਂ ਲਈ ਪ੍ਰਚਾਰ ਕਰ ਰਹੇ ਸਨ।

ਮੁੰਬਈ: ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਏ ਜਾਣਾ ਭਾਰਤ ਦਾ ਅੰਦਰੂਨੀ ਮਸਲਾ ਹੈ। ਇੱਥੇ ਆਪਣੀ ਫੇਰੀ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਪੱਤਰਕਾਰਾਂ ਵਲੋਂ ਪੁੱਛੇ ਸਵਾਲ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ ਵਲੋਂ ਧਾਰਾ 370 ਅਤੇ ਵਾਦੀ ਦੇ ਹਾਲਾਤ ਬਾਰੇ ਚਰਚਾ ਕੀਤੀ ਗਈ, ਦਾ ਜਵਾਬ ਦੇ ਰਹੇ ਸਨ। ਪ੍ਰਸਾਦ ਨੇ ਕਿਹਾ, ‘‘ਧਾਰਾ 370 ਅਤੇ ਜੰਮੂ ਕਸ਼ਮੀਰ ਅੰਦਰੂਨੀ ਮਸਲਾ ਹੈ। ਇਸ ਬਾਰੇ ਕੋਈ ਵੀ ਫ਼ੈਸਲਾ ਲੈਣ ਬਾਰੇ ਭਾਰਤ ਫ਼ੈਸਲਾ ਕਰੇਗਾ।’’ ਉਨ੍ਹਾਂ ਅੱਗੇ ਕਿਹਾ, ‘‘ਇਸ ਮੁੱਦੇ ’ਤੇ ਅਮਰੀਕਾ, ਯੂਕੇ, ਯੂਰਪੀ ਸੰਘ, ਰੂਸ ਤੇ ਚੀਨ ਸਣੇ ਦੁਨੀਆਂ ਭਰ ਵਿਚੋਂ ਕਿਸੇ ਨੇ ਵੀ ਟਿੱਪਣੀ ਨਹੀਂ ਕੀਤੀ।’’

ਨਵੀਂ ਦਿੱਲੀ: ਸਰਕਾਰ ਵਲੋਂ ਅਗਸਤ ਮਹੀਨੇ ਵਿੱਚ ਸਨਅਤੀ ਉਤਪਾਦਨ 1.1 ਫੀਸਦ ਘਟਣ ਬਾਰੇ ਕੀਤੇ ਗਏ ਖ਼ੁਲਾਸੇ ਤੋਂ ਇੱਕ ਦਿਨ ਬਾਅਦ ਸ਼ਨਿਚਰਵਾਰ ਨੂੰ ਕਾਂਗਰਸ ਨੇ ਦੇਸ਼ ਵਿੱਚ ਆਰਥਿਕ ਮੰਦੀ ਬਾਰੇ ਸਰਕਾਰ ’ਤੇ ਵਰ੍ਹਦਿਆਂ ਦਾਅਵਾ ਕੀਤਾ ਕਿ ਵਿੱਤੀ ਘਾਟਾ 3.3 ਫੀਸਦ ਨਹੀਂ ਬਲਕਿ ਅਸਲ ਵਿੱਚ ਅੱਠ ਫੀਸਦ ਤੋਂ ਵੀ ਵੱਧ ਹੈ। ਕਾਂਗਰਸ ਦੇ ਸੀਨੀਅਰ ਆਗੂ ਆਨੰਦ ਸ਼ਰਮਾ ਨੇ ਭਾਰਤੀ ਆਰਥਿਕਤਾ ਦੇ ਘਾਟੇ ਤੋਂ ਸੰਕਟ ਵੱਲ ਵਧਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਇਸ ਸਥਿਤੀ ਤੋਂ ‘ਅਣਜਾਣ’ ਹਨ। ਪਾਰਟੀ ਦੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਮੌਕੇ ਸ਼ਰਮਾ ਨੇ ਦਾਅਵਾ ਕੀਤਾ, ‘‘ਵਿੱਤੀ ਘਾਟਾ 3.3 ਫੀਸਦ ਨਹੀਂ ਬਲਕਿ 8 ਫੀਸਦ ਤੋਂ ਵੀ ਵੱਧ ਹੈ। ਮੈਂ ਭਾਰਤੀ ਅਰਥਚਾਰੇ ਦੇ ਬਹੁਤ ਹੀ ਖ਼ਤਰਨਾਕ ਹਾਲਾਤ ਬਾਰੇ ਗੱਲ ਕਰ ਰਿਹਾ ਹੈ, ਜੋ ਘਾਟੇ ਤੋਂ ਸੰਕਟ ਵਾਲੀ ਸਥਿਤੀ ਵੱਲ ਵੱਧ ਗਿਆ ਹੈ।’’

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: