Breaking News
Home / ਅੰਤਰ ਰਾਸ਼ਟਰੀ / ਬ੍ਰਿਟਿਸ਼ ਬਾਡੀਗਾਰਡ ਨਾਲ ਭੱਜੀ ਦੁਬਈ ਦੇ ਸ਼ੇਖ ਦੀ ਛੇਵੀਂ ਪਤਨੀ

ਬ੍ਰਿਟਿਸ਼ ਬਾਡੀਗਾਰਡ ਨਾਲ ਭੱਜੀ ਦੁਬਈ ਦੇ ਸ਼ੇਖ ਦੀ ਛੇਵੀਂ ਪਤਨੀ

ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਪਤਨੀ ਰਾਜਕੁਮਾਰੀ ਹਯਾ ਬਿੰਤ ਅਲ ਹੁਸੈਨ ਇਕ ਬ੍ਰਿਟਿਸ਼ ਬਾਡੀਗਾਰਡ ਨਾਲ ਭੱਜ ਗਈ ਹੈ। ਮੀਡੀਆ ਰਿਪੋਰਟਾਂ ਤੋਂ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਹੈ। ਇਕ ਰਿਪੋਰਟ ਅਨੁਸਾਰ ਮੁਹੰਮਦ ਸ਼ੇਖ ਦੀ ਛੇਵੀਂ ਪਤਨੀ ਰਾਜਕੁਮਾਰੀ ਹਯਾ ਲੰਡਨ ਵਿਚ ਸ਼ਾਨਦਾਰ ਜ਼ਿੰਦਗੀ ਜੀਅ ਰਹੀ ਹੈ। ਰਾਜਕੁਮਾਰੀ ਹਯਾ ਬ੍ਰਿਟੇਨ ਵਿਚ ਸਿਆਸੀ ਸ਼ਰਣ ਲੈਣ ਦੀ ਵੀ ਤਿਆਰੀ ਕਰ ਰਹੀ ਹੈ।

ਇਸ ਤੋਂ ਇਲਾਵਾ ਉਹ ਸ਼ੇਖ ਮੁਹੰਮਦ ਤੋਂ ਤਲਾਕ ਲੈਣ ਦੀ ਅਰਜ਼ੀ ਵੀ ਦਾਖ਼ਲ ਕਰਨ ਵਾਲੀ ਹੈ। ਹਾਲਾਂਕਿ ਇਹਨਾਂ ਦੇ ਵਿਆਹ ਵਿਚ ਦੋ ਦੇਸ਼ਾਂ ਦੇ ਸਿਆਸੀ ਅਤੇ ਕੂਟਨੀਤਕ ਸਬੰਧ ਵੀ ਜੁੜੇ ਹੋਏ ਸਨ।

ਪਿਛਲੇ ਹਫ਼ਤੇ ਰਾਜਕੁਮਾਰੀ ਹਯਾ ਦੁਬਈ ਤੋਂ 271 ਕਰੋੜ ਰੁਪਏ ਅਤੇ ਅਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਫਰਾਰ ਹੋ ਗਈ ਸੀ। ਰਾਜਕੁਮਾਰੀ ਨੇ ਬ੍ਰਿਟੇਨ ਦੇ ਬਕਿੰਗਮ ਪੈਲੇਸ ਗਾਡਰਸ ਵਿਚ ਇਕ ਸ਼ਾਨਦਾਰ ਘਰ ਵੀ ਖਰੀਦਿਆ ਹੈ। ਇਸ ਘਰ ਦੀ ਕੀਮਤ ਕਈ ਸੌ ਕਰੋੜ ਦੱਸੀ ਜਾ ਰਹੀ ਹੈ। ਬਕਿੰਗਮ ਪੈਲੇਸ ਗਾਡਰਸ ਅਜਿਹਾ ਇਲਾਕਾ ਹੈ, ਜਿੱਥੇ ਦੁਨੀਆ ਦੇ ਸਭ ਤੋਂ ਮਹਿੰਗੇ ਘਰ ਹਨ।

ਦੱਸ ਦਈਏ ਕਿ ਸ਼ੇਖ ਅਤੇ ਰਾਜਕੁਮਾਰੀ ਦੇ ਰਿਸ਼ਤਿਆਂ ਵਿਚ ਉਸ ਸਮੇਂ ਤਣਾਅ ਪੈਦਾ ਹੋਇਆ ਜਦੋਂ ਉਹਨਾਂ ਦੀ ਇਕ ਲੜਕੀ ਸ਼ੇਖਾ ਲਤੀਫ਼ਾ ਨੇ ਦੇਸ਼ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਦੇ ਨਾਲ ਹੀ 69 ਸਾਲਾ ਸ਼ੇਖ ਇਕ ਕਵੀ ਵੀ ਹਨ। ਰਾਜਕੁਮਾਰੀ ਹਯਾ ਦੇ ਜਾਣ ਤੋਂ ਬਾਅਦ ਉਹਨਾਂ ਨੇ ਇੰਸਟਾਗ੍ਰਮ ‘ਤੇ ਇਕ ਕਵਿਤਾ ਲਿਖ ਕੇ ਸ਼ੇਅਰ ਕੀਤੀ। ਉਹਨਾਂ ਨੇ ਇਹ ਕਵਿਤਾ ਅਰਬੀ ਭਾਸ਼ਾ ਵਿਚ ਲਿਖੀ ਹੈ। ਮੁਹੰਮਦ ਸ਼ੇਖ ਰਾਸ਼ਿਦ ਦੀਆਂ ਕੁੱਲ ਸੱਤ ਪਤਨੀਆਂ ਅਤੇ 23 ਬੱਚੇ ਹਨ।

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: