Breaking News
Home / ਸਾਹਿਤ / ਮਸਤਾਂ ਨੂੰ ਮੱਥੇ ਟੇਕਣ ਦੇ ਨਤੀਜੇ – 2 ਮਿੰਟ ਕੱਢ ਕੇ ਜ਼ਰੂਰ ਪੜ੍ਹੋ

ਮਸਤਾਂ ਨੂੰ ਮੱਥੇ ਟੇਕਣ ਦੇ ਨਤੀਜੇ – 2 ਮਿੰਟ ਕੱਢ ਕੇ ਜ਼ਰੂਰ ਪੜ੍ਹੋ

*2 ਮਿੰਟ ਲਾਕੇ ਜਰੂਰ ਪੜ੍ਹਨਾ ਜੀ। ਸ਼ਾਇਦ ਅਣਜਾਣੇ ਵਿੱਚ ਬਰਬਾਦੀ ਦੇ ਰਾਹ ਤੇ ਤੁਰਨੋ ਬੱਚ ਜਾਵੋ।*

*ਮੈਂ ਗੁਰੂ ਗਰੰਥ ਸਾਹਿਬ ਵਿੱਚ ਵਿਸ਼ਵਾਸ ਕਰਨ ਵਾਲਾ ਸਿੱਖ ਸੀ।ਮੇਰਾ ਇਕ ਗਵਾਂਢੀ ਮਸਤਾਂ ਦੇ ਜਾਂਦਾ ਸੀ। ਉਸਨੇ ਮਸਤਾਂ ਦੀਆਂ ਕਈ ਕਰਾਮਾਤਾਂ ਮੈਨੂੰ ਸੁਣਾਈਆਂ ( ਜੋਕਿ ਬਾਅਦ ਵਿੱਚ ਪਤਾ ਲੱਗਾ ਕਿ ਸਭ ਝੂਠ ਸੀ)। ਇਸਤੋਂ ਪ੍ਰਭਾਵਤ ਹੋਕੇ ਮੈਂ ਵੀ ਉਸਦੇ ਨਾਲ ਮਸਤਾਂ ਦੇ ਜਾਣ ਲੱਗਾ। ਪਰ ਬਾਅਦ ਵਿੱਚ ਪਤਾ ਲੱਗਾ ਇਹ ਮਸਤ ਨਹੀਂ, ਫੱਕਰ ਨਹੀਂ, ਸਿਰਫ ਨਸ਼ੇ ਦੇ ਵਣਜਾਰੇ ਹੀ ਹਨ। ਜੋਕਿ ਸਰਕਾਰਾਂ ਵੱਲੋਂ ਸਿੱਖ ਕੌਮ ਨੂੰ ਨਸ਼ੇ ਦੇ ਦਲਦਲ ਵਿੱਚ ਫਸਾਉਣ ਦੀ ਸਾਜਿਸ਼ ਦੀ ਇਕ ਕੜੀ ਦਾ ਕੰਮ ਕਰ ਰਹੇ ਹਨ।*

*ਦੇਖੋ ਮਸਤਾਂ ਨੇ ਮੈਨੂੰ ਕੀ ਕੀ ਦਿੱਤਾ*

*ਪਹਿਲਾਂ ਮੈਂ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਸੀ ਲਾਉਂਦਾ। ਪਰ ਮਸਤਾਂ ਨੂੰ ਨਸ਼ੇ ਕਰਦਿਆਂ ਦੇਖ ਕੇ ਸੋਚਿਆ ਸਾਡੇ ਤਾਂ ਮਸਤ ਬਾਬੇ ਹੀ ਨਸ਼ੇ ਕਰਕੇ ਝੂਮਦੇ ਪਏ ਹਨ ਇਸਦਾ ਮਤਲਬ ਨਸ਼ਾ ਕਰਨਾ ਕੋਈ ਮਾੜੀ ਗੱਲ ਨਹੀਂ। ਸੋ ਮੈਂ ਵੀ ਨਸ਼ਾ ਕਰਨ ਲੱਗ ਗਿਆ। ਮੈਨੂੰ ਦੇਖ ਮੇਰੇ ਤਿੰਨੇ ਪੁੱਤ ਵੀ ਨਸ਼ਾ ਕਰਨ ਲੱਗ ਪਏ। ਹਰ ਵੇਲੇ ਨਸ਼ਾ। ਨਤੀਜਨ ਕਾਰੋਬਾਰ ਠੱਪ ਹੋ ਗਿਆ। ਸਾਰਾ ਪਰਿਵਾਰ ਨਸ਼ਿਆਂ ਵਿੱਚ ਐਸਾ ਗ਼ਲਤਾਨ ਹੋਇਆ ਕਿ ਰੋਜ ਦੇ ਦੱਸ ਹਜਾਰ ਰੁਪਏ ਨਸ਼ਿਆਂ ਵਿੱਚ ਲੱਗਣ ਲੱਗ ਗਏ। ਨਤੀਜਨ ਘਰ ਬਾਰ, ਪੈਲੀ ਸੱਭ ਵਿੱਕ ਗਏ।*

*ਮੇਰੇ 3 ਪੁੱਤਰਾਂ ਵਿੱਚੋਂ ਵੱਡਾ ਨਸ਼ੇ ਲਈ ਪੈਸੇ ਨਾ ਹੋਣ ਕਰਕੇ ਚੋਰੀਆਂ, ਲੁੱਟਾਂ ਕਰਨ ਲੱਗ ਪਿਆ। ਇੱਕ ਦਿਨ ਵੱਡਾ ਦਾਅ ਲੱਗਣ ਦੀ ਖੁਸ਼ੀ ਵਿੱਚ ਵੱਧ ਨਸ਼ਾ ਕਰ ਗਿਆ। ਨਸ਼ੇ ਦੀ ਓਵਰਡੋਸ ਕਰਕੇ ਉਸਦੀ ਮੌਤ ਹੋ ਗਈ।*

*ਦੂਜਾ, ਨਸ਼ਿਆਂ ਲਈ ਪੈਸਿਆਂ ਦਾ ਜੁਗਾੜ ਕਰਨ ਲਈ ਨਸ਼ੇ ਵੇਚਣ ਲੱਗ ਗਿਆ। ਨਸ਼ੇ ਵੇਚਦਾ ਫੜਿਆ ਗਿਆ । ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਦਰ ਕਰ ਦਿੱਤਾ। ਅੰਦਰ ਨਸ਼ਾ ਨਾ ਮਿਲਣ ਕਰਕੇ ਸਰਕਾਰੀ ਹਸਪਤਾਲ ਵਿੱਚ ਤੜਫ ਤੜਫ ਕੇ ਮਰ ਗਿਆ।*

*ਤੀਜਾ ਪੁੱਤ 3 ਮਹੀਨਿਆਂ ਤੋਂ ਲਾਪਤਾ ਹੈ। ਥਾਣਾ ਬੀ ਡਵੀਜ਼ਨ, ਅੰਮ੍ਰਿਤਸਰ ਵਿਖੇ ਲਾਪਤਾ ਦੀ ਰਿਪੋਰਟ ਲਿਖਵਾਇਆਂ ਪੋਣੇ 3 ਮਹੀਨੇ ਹੋ ਗਏ ਹਨ ਪਰ ਕੁੱਝ ਪਤਾ ਨਹੀਂ ਲੱਗਾ। ਪਤਾ ਨਹੀਂ ਜਿਉਂਦਾ ਹੈ ਕੇ ਨਹੀਂ*

*ਮੇਰੀ ਘੱਰਦੀ ਪਿਛਲੇ ਮਹੀਨੇ ਸਦਮਿਆਂ ਨੂੰ ਝੱਲਦੀ ਝੱਲਦੀ ਪੂਰੀ ਹੋ ਗਈ।*

*ਜਿਸ ਬੰਦੇ ਨੇ ਮੈਨੂੰ ਮਸਤਾਂ ਨਾਲ ਜੋੜਿਆ ਸੀ ਮੈਂ ਉਸਨੂੰ ਕਿਹਾ ਕਿ ਦੇਖ ਮੈਂ ਦਾਣੇ ਦਾਣੇ ਤੋਂ ਮੁਥਾਜ ਹਾਂ। ਤੇਰਾ ਮਸਤਾਂ ਨਾਲ ਪਿਆਰ ਹੈ। ਮਸਤਾਂ ਕੋਲ ਬਹੁਤ ਪੈਸੇ ਹਨ। ਮੈਂ ਆਪ ਬਾਬੇ ਨੂੰ ਗੁਰਦਾਸ ਮਾਨ ਤੇ ਲੱਖਾਂ ਰੁਪਏ ਉਡਾਉਂਦੇ ਹੋਏ ਦੇਖਿਆ ਹੈ। ਮੇਰੀ ਗੱਲ ਸੁਣਕੇ ਉਹ ਆਖਣ ਲੱਗਾ ਕਿ ਮਸਤ ਬਾਬੇ ਨੇ ਮੈਨੂੰ ਹੀ ਕੁੱਝ ਨਹੀਂ ਦਿੱਤਾ ਤੇ ਤੈਨੂੰ ਕਿ ਦੇਵੇਗਾ। ਕਹਿੰਦਾ ਇਕ ਵਾਰ ਮੈਂ ਵੀ ਮੰਗੇ ਸੀ ਪਰ ਉਸਨੇ ਸਾਫ ਮਨਾ ਕਰ ਦਿੱਤਾ। ਬਾਬਾ ਕਹਿਣ ਲੱਗਾ ‘ਕਰਨ ਨੂੰ ਨਸ਼ਾ ਚਾਹਿਦਾ ਹੈ ਤਾਂ ਮਿਲਜੂ ਪਰ ਪੈਸੇ ਨਹੀਂ।’ ਬਾਅਦ ਵਿੱਚ ਪਤਾ ਲੱਗਾ ਗੁਰਦਾਸ ਮਾਨ ਤੇ ਉਹ ਜਿਹੜੇ ਰੁਪਏ ਉਡਾਉਂਦਾ ਹੈ ਉਸ ਵਿਚੋਂ ਸਿਰਫ 10% ਗੁਰਦਾਸ ਮਾਨ ਦਾ ਹੁੰਦਾ ਹੈ। ਬਾਕੀ ਬਾਅਦ ਵਿੱਚ ਬਾਬਾ ਵਾਪਸ ਲੈ ਲੈਂਦਾ ਹੈ। ਕਹਿਣ ਲੱਗਾ ਮੈਂ ਤਾਂ ਆਪ ਹੀ ਮਸਤਾਂ ਦੇ ਜਾਣਾ ਛੱਡ ਦਿੱਤਾ ਹੈ*

*ਮੈਂ ਕਦੇ ਲੱਖਾਂ ਕਰੋੜਾਂ ਦਾ ਮਾਲਕ ਅੱਜ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹਾਂ।*

*ਮੈਂ ਤੇ ਮੇਰੇ ਪੁੱਤਰਾਂ ਨੇ ਮਸਤਾਂ ਵੱਲੋਂ ਲਾਏ ਨਸ਼ਿਆਂ ਦੀ ਦਲਦਲ ਵਿੱਚ ਫੱਸ ਕੇ ਬਹੁਤ ਮਾੜੇ ਕੰਮ ਕੀਤੇ। ਸਮਾਜ ਦਾ ਬਹੁਤ ਨੁਕਸਾਨ ਕੀਤਾ। ਸੱਭ ਤੋਂ ਵੱਡਾ ਗੁਨਾਹ ਮੈਂ ਮਸਤਾਂ ਦੀਆਂ ਝੂਠੀਆਂ ਕਰਾਮਾਤਾਂ ਲੋਕਾਂ ਨੂੰ ਦੱਸ ਦੱਸ ਕੇ ਉਹਨਾਂ ਨੂੰ ਵੀ ਮਸਤਾਂ ਕੋਲ ਭੇਜਣਾ ਸ਼ੁਰੂ ਕਰਕੇ ਕੀਤਾ। ਮੈਂ ਆਪਣੇ ਕੀਤੇ ਤੇ ਬਹੁਤ ਸ਼ਰਮਸਾਰ ਹਾਂ। ਪਤਾ ਨਹੀਂ ਕਦੋਂ ਮੇਰੀ ਵੀ ਮੌਤ ਹੋ ਜਾਵੇ। ਸੋਚਿਆ ਮਰਨ ਤੋਂ ਪਹਿਲਾਂ ਮਸਤਾਂ ਦੀ ਸੱਚਾਈ ਦੁਨੀਆਂ ਨੂੰ ਦੱਸ ਦੇਵਾਂ ਇਸ ਨਾਲ ਸ਼ਾਇਦ ਮੇਰੇ ਗੁਨਾਹਾਂ ਦਾ ਬੋਝ ਕੁੱਝ ਘੱਟ ਜਾਵੇ।*

*ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਮੇਰੀ ਬਰਬਾਦੀ ਦੀ ਇਹ ਕਹਾਣੀ ਹਰ ਕਿਸੀ ਤੱਕ ਪਹੁੰਚਾ ਦੇਣਾ ਤਾਂਕਿ ਕੋਈ ਹੋਰ ਇਸ ਨਰਕ ਦੀ ਦਲਦਲ ਵਿੱਚ ਕਿਸੇ ਭੁਲੇਖੇ ਵਿੱਚ ਆਕੇ ਨਾ ਫਸੇ ।*

*ਮਸਤ ਸਿਰਫ ਮੌਤ ਅਤੇ ਬਰਬਾਦੀ ਦਾ ਸੌਦਾ ਹੀ ਵੰਡ ਰਹੇ ਹਨ। ਇਹਨਾਂ ਦੇ ਨੇੜੇ ਲੱਗਣਾ ਵੀ ਗੁਨਾਹ ਹੈ।*

*ਉਹਨਾਂ ਕਲਾਕਾਰਾਂ ਦਾ ਕੱਖ ਨਾ ਰਹੇ ਜਿਹੜੇ ਪੈਸਿਆਂ ਦੇ ਲਾਲਚ ਵਿੱਚ ਮਸਤਾਂ ਦੇ ਡੇਰਿਆਂ ਤੇ ਨੱਚ ਕੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਹਨ।*

*- ਮਲਕੀਤ ਸਿੰਘ ਸਪੁੱਤਰ ਹਰਪਾਲ ਸਿੰਘ, ਪਿੰਡ ਗਿਲਵਾਲੀ, ਜਿਲਾ ਅੰਮ੍ਰਿਤਸਰ।*

Check Also

ਖੇਤੀ ਬਿਲਾਂ ਕਾਰਨ ਕਿਸਾਨਾਂ ਤੋਂ ਇਲਾਵਾ ਹੋਰ ਲੋਕ ਵੀ ਇਸ ਦੇ ਇੰਝ ਸ਼ਿਕਾਰ ਹੋਣਗੇ

-ਸਨਦੀਪ ਸਿੰਘ ਤੇਜਾ ਇਨ੍ਹਾਂ ਕਿਸਾਨੀ ਕਾਨੂੰਨਾਂ ਦਾ ਸਿਰਫ਼ ਕਿਸਾਨਾਂ ਤੇ ਹੀ ਭਾਰ ਪਵੇਗਾ ਕਿ ਹੋਰ …

%d bloggers like this: