ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਆਏ ਭੂਚਾਲ ਦੌਰਾਨ ਇੱਕ ਨਿਊਜ਼ ਚੈਨਲ ਦੀ ਨਿਊਜ਼ ਰੀਡਰ ਨੇ ਜਦੋਂ ਆਪਣੇ ਸਾਥੀ ਨੂੰ ਕਿਹਾ ‘’ਸਾਨੂੰ ਡੈਸਕ ਹੇਠਾਂ ਲੁਕ ਜਾਣਾ ਚਾਹੀਦਾ ਹੈ’
ਹੁਣ ਤੋਂ ਤਿੰਨ ਕੁ ਘੰਟੇ ਪਹਿਲਾਂ ਕੈਲੇਫੋਰਨੀਆ ‘ਚ ਲਗਭਗ ਉਸ ਹੀ ਜਗ੍ਹਾ ਫਿਰ ਭੂਚਾਲ ਆਇਆ ਹੈ, ਜਿੱਥੇ ਕੱਲ ਆਇਆ ਸੀ। ਕੱਲ ਵਾਲੇ ਦੀ ਤੀਬਰਤਾ 6.4 ਸੀ ਤੇ ਅੱਜ ਵਾਲੇ ਦੀ 7.1 ਦੱਸੀ ਜਾ ਰਹੀ ਹੈ।
ਅਕਸਰ ਭੂਚਾਲ ਕਈ ਗੇੜਾਂ ‘ਚ ਆਉਂਦੇ ਹਨ। ਕਈ ਵਾਰ ਵੱਡਾ ਪਹਿਲਾਂ ਤੇ ਛੋਟੇ ਬਾਅਦ ‘ਚ ਅਤੇ ਕਦੇ ਛੋਟੇ ਪਹਿਲਾਂ ਤੇ ਵੱਡਾ ਬਾਅਦ ‘ਚ। ਸੋ ਕਿਹਾ ਨਹੀਂ ਜਾ ਸਕਦਾ ਕਿ ਇਹ ਛੋਟੇ ਸਨ ਜਾਂ ਵੱਡਾ।
ਕੈਨੇਡਾ ‘ਚ ਬ੍ਰਿਟਿਸ਼ ਕੋਲੰਬੀਆ ਤੇ ਅਮਰੀਕਾ ‘ਚ ਵਾਸ਼ਿੰਗਟਨ, ਓਰੇਗਨ ਤੇ ਕੈਲੇਫਰਨੀਆ, ਚਾਰੇ ਸੂਬੇ ਧਰਤੀ ਦੀ ਇੱਕੋ ਪਲੇਟ ‘ਤੇ ਹਨ, ਜਿੱਥੇ ਅਕਸਰ 4,5,6 ਤੀਬਰਤਾ ਵਾਲੇ ਭੂਚਾਲ ਆਉਂਦੇ ਰਹਿੰਦੇ ਹਨ। ਮਾਹਰ ਕਹਿੰਦੇ ਹਨ ਕਿ ਇਸ ਖ਼ਿੱਤੇ ‘ਚ ਭੂਚਾਲ ਆਉਣ ਦੇ ਪੁਰਾਣੇ ਰਿਕਾਰਡ ਮੁਤਾਬਿਕ ਵੱਡਾ ਭੂਚਾਲ ਕਦੇ ਵੀ ਆ ਸਕਦਾ ਹੈ।
ਆਉਣ ਨੂੰ ਕੱਲ ਆ ਜਾਵੇ, ਨਾ ਆਵੇ ਤਾਂ ਹੋਰ ਹਜ਼ਾਰ ਸਾਲ ਨਾ ਆਵੇ। ਰੱਬ ਭਲੀ ਕਰੇ।
– ਗੁਰਪ੍ਰੀਤ ਸਿੰਘ ਸਹੋਤਾ