Breaking News
Home / ਰਾਸ਼ਟਰੀ / ਜਿਨ੍ਹਾਂ ਨੇ ਹਿੰਦੂਤਵਾ ਦੀ ਅਸਲ ਸੱਚਾਈ ਦੇਖਣੀ ਉਹ ਇਹ ਖਬਰ ਪੜ੍ਹੋ

ਜਿਨ੍ਹਾਂ ਨੇ ਹਿੰਦੂਤਵਾ ਦੀ ਅਸਲ ਸੱਚਾਈ ਦੇਖਣੀ ਉਹ ਇਹ ਖਬਰ ਪੜ੍ਹੋ

“ਕਲੀਨ ਦਾ ਨੇਸ਼ਨ” ਸੋਸਲ ਮੀਡੀਆ ਤੇ ਬੋਲਣ ਵਾਲਿਆ ਦੀ ਸਫਾਈ
ਆਰਐਸਐਸ ਨਾਲ ਜੁੜੀ ਇਕ ਸੰਸਥਾ ਇੰਦਰਪ੍ਰਸਤ ਵਿਸ਼ਵ ਸੰਵਾਦ ਕੇਂਦਰ ਵੱਲੋਂ ਕੁਝ ਲੋਕਾਂ ਦੇ ਜੁੱਟ “ਕਲੀਨ ਦਾ ਨੇਸ਼ਨ ” ਨੂੰ ਸਨਮਾਨਿਤ ਕੀਤਾ ਗਿਆ ਜੋ ਐਂਟੀ ਨੈਸ਼ਨਲ ਲੋਕਾਂ ਦਾ ਸੋਸ਼ਲ ਮੀਡੀਆ ਤੇ ਪਿੱਛਾ ਕਰਦਾ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ, ਸਸਪੈਂਡ ਕਰਵਾਉਣ ਤੇ ਇੱਥੋਂ ਤੱਕ ਕਿ ਨੌਕਰੀ ਕਢਾਉਣ ਦਾ ਕੰਮ ਕਰਦੇ ਨੇ ।ਇਨ੍ਹਾਂ ਦੇ ਸ਼ਿਕਾਰਾਂ ਵਿੱਚੋਂ ਗੁਹਾਟੀ ਕਾਲਜ ਦਾ ਇੱਕ ਪ੍ਰੋਫੈਸਰ, ਜੈਪੁਰ ਅਤੇ ਗੁੜਗਾਵਾਂ ਕਾਲਜ ਤੋਂ ਦੋ ਕਸ਼ਮੀਰੀ ਕੁੜੀਆਂ ਅਤੇ ਕਟਿਆਰ ਤੋਂ ਇੱਕ ਅੰਡਰ ਗ੍ਰੈਜੂਏਟ ਮੁੰਡਾ ਸ਼ਾਮਿਲ ਏ ।

ਜਦੋਂ ਇੰਡੀਅਨ ਅੈਕਸਪਰੈਸ ਅਖ਼ਬਾਰ ਨੇ ਸਬੰਧਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਜ਼ਾਵਾਂ ਵਾਪਸ ਲੈ ਲਈਆਂ ਗਈਆਂ ਕਿਉਂਕਿ “ਕਲੀਨ ਦਾ ਨੇਸ਼ਨ” ਵੱਲੋਂ ਲਾਏ ਗਏ ਦੋਸ਼ ਸਾਬਤ ਨਹੀਂ ਹੋ ਸਕੇ । ਇਨ੍ਹਾਂ ਬੰਦੇ ਤੇ ਜਨਾਨੀਆਂ ਨੂੰ ਉਹਨਾਂ ਦੇ ਸੋਸ਼ਲ ਮੀਡੀਆ ਤੇ ਕੀਤੇ ਕਮੈਂਟ ਕਰਕੇ ਚੁਣਿਆ ਗਿਆ ਕਿਉਂਕਿ ਇਨ੍ਹਾਂ ਨੇ ਪੁਲਵਾਮਾ ਹਮਲੇ ਤੋਂ ਬਾਅਦ ਅਤੇ ਕਸ਼ਮੀਰੀਆਂ ਨੂੰ ਯੂਨੀਵਰਸਿਟੀਆਂ ਅਤੇ ਭਾਰਤ ਦੇ ਹੋਰ ਥਾਵਾਂ ਦੇ ਉੱਤੇ ਹਮਲੇ ਹੋਣ ਤੋਂ ਬਾਅਦ ਜੋ ਟਿਪਣੀਆਂ ਨਸ਼ਰ ਕੀਤੀਆਂ ਸਨ ਉਨ੍ਹਾਂ ਕਰਕੇ ਇਨ੍ਹਾਂ ਨੂੰ ਪਛਾਣਿਆ ਗਿਆ ।

ਇਨ੍ਹਾਂ ਨੂੰ ਦਿੱਲੀ ਵਿਖੇ ਸੋਸ਼ਲ ਮੀਡੀਆ ਸੈਂਟਰ ਵਿਖੇ ਸਿਮਰਤੀ ਇਰਾਨੀ ਅਤੇ ਆਰਐੱਸਐੱਸ ਦੇ ਜਨਰਲ ਸੈਕਟਰੀ ਦੀ ਹਾਜ਼ਰੀ ਵਿੱਚ ਪੱਤਰਕਾਰਤਾ ਨਾਰਦ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।ਕਲੀਨ ਦਾ ਨੇਸ਼ਨ ਨਾਂ ਦੀ ਇਸ ਜਥੇਬੰਦੀ ਦੇ ਪ੍ਰਧਾਨ ਨੇ ਆਖਿਆ ਕਿ ਜਦੋਂ ਪੁਲਵਾਮਾ ਹਮਲੇ ਤੋਂ ਬਾਅਦ ਅਸੀਂ ਕਿਹਾ ਕਿ ਕੈਂਡਲ ਮਾਰਚਾਂ ਤੇ ਡੀਪੀ ਬਦਲਣ ਦੀ ਥਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਵੇਖੀਏ ਕਿ ਕੌਣ ਸਾਡੇ ਸਿਪਾਹੀਆਂ ਉੱਤੇ ਹੱਸ ਰਿਹਾ ਏ ਤੇ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਨੂੰ ਨੌਕਰੀਆਂ ਤੇ ਕਾਲਜਾਂ ਤੋਂ ਲਾਭੇ ਕੀਤਾ ਜਾਵੇ ।#ਮਹਿਕਮਾ_ਪੰਜਾਬੀ

Check Also

ਵਾਇਰਲ ਵੀਡੀਉ- ਸੋਨੂੰ ਸੂਦ ਦੇ ਪੋਸਟਰ ‘ਤੇ ਦੁੱਧ ਚੜਾਇਆ

ਮੁੰਬਈ: ਸੋਨੂੰ ਸੂਦ (Sonu Sood) ਲੋਕਾਂ ਦੇ ਲਈ ਮਸੀਹਾ ਬਣ ਗਿਆ ਹੈ ਜਿਸ ਕਾਰਨ ਉਹ …

%d bloggers like this: