Breaking News
Home / ਅੰਤਰ ਰਾਸ਼ਟਰੀ / ਜਹਾਜ਼ ਦੇ ਥੱਲੇ ਲਟਕ ਦੇ ਗੈਰ ਕਾਨੂੰਨੀ ਤਰੀਕੇ ਵਿਦੇਸ਼ ਜਾ ਰਿਹਾ ਸੀ ਵਿਅਕਤੀ, 3500 ਫੁੱਟ ਤੋਂ ਡਿੱਗ ਕੇ ਮੌਤ

ਜਹਾਜ਼ ਦੇ ਥੱਲੇ ਲਟਕ ਦੇ ਗੈਰ ਕਾਨੂੰਨੀ ਤਰੀਕੇ ਵਿਦੇਸ਼ ਜਾ ਰਿਹਾ ਸੀ ਵਿਅਕਤੀ, 3500 ਫੁੱਟ ਤੋਂ ਡਿੱਗ ਕੇ ਮੌਤ

ਇਕ ਵਿਅਕਤੀ ਦੀ ਜਹਾਜ਼ ਤੋਂ 3500 ਫੁੱਟ ਦੀ ਉਚਾਈ ਤੋਂ ਡਿੱਗ ਕੇ ਮੌਤ ਹੋ ਗਈ। ਇਹ ਵਿਅਕਤੀ ਜਹਾਜ਼ ਦੇ ਲੈਂਡਿੰਗ ਗਿਅਰ ਕੋਲ ਲੁਕ ਕੇ ਵਿਦੇਸ਼ ਜਾ ਰਿਹਾ ਸੀ। 3500 ਫੁੱਟ ਉਤੇ ਜਾ ਕੇ ਜਹਾਜ਼ ਦਾ ਲੈਂਡਿੰਗ ਗਿਅਰ ਖੋਲ੍ਹਿਆ ਤਾਂ ਇਹ ਵਿਅਕਤੀ ਥੱਲੇ ਡਿੱਗ ਗਿਆ। ਇਹ ਕੋਈ ਪਰਵਾਸੀ ਸੀ ਜੋ ਵਿਦੇਸ਼ ਜਾਣ ਦੇ ਚੱਕਰ ਵਿਚ ਸੀ। ਇਹ ਵਿਅਕਤੀ ਪੂਰਾ ਖਾਣ ਪੀਣ ਦਾ ਸਾਮਾਨ ਲੈ ਕੇ ਲੈਂਡਿੰਗ ਗਿਅਰ ਕੋਲ ਬੈਠਾ ਸੀ। ਇਹ ਸਾਮਾਨ ਉਥੇ ਹੀ ਫਸਿਆ ਰਹਿ ਗਿਆ।

ਹੀਥਰੋ ਹਵਾਈ ਅੱਡੇ ਤੋਂ ਇਕ ਜਹਾਜ਼ ਨੇ ਉਡਾਨ ਭਰੀ, ਇਸੇ ਜਹਾਜ਼ ਦੇ ਲੈਂਡਿੰਗ ਗਿਅਰ ਅੰਦਰ ਇਕ ਵਿਅਕਤੀ ਲੁਕ ਕੇ ਬੈਠ ਗਿਆ। ਜਦੋਂ ਉਹ 3500 ਫੁੱਟ ਦੀ ਉਚਾਈ ‘ਤੇ ਸਾਊਥ ਲੰਡਨ ਦੇ ਉੱਪਰ ਪਹੁੰਚਾਇਆ ਤਾਂ ਜਹਾਜ਼ ਨੇ ਆਪਣਾ ਲੈਂਡਿੰਗ ਗਿਅਰ ਖੋਲ੍ਹ ਦਿੱਤਾ ਤੇ ਇਹ ਵਿਅਕਤੀ ਨੈਰੋਬੇ ਤੋਂ ਕੀਨੀਆ ਏਅਰਵੇਜ਼ ਦੇ ਜਹਾਜ਼ ਤੋਂ 3500 ਫੁੱਟ ਦੀ ਉਚਾਈ ਤੋਂ ਡਿੱਗ ਗਿਆ। ਉਸ ਸਮੇਂ ਦੱਖਣੀ ਲੰਡਨ ਦੇ ਕਲੈਫੇਮ ‘ਚ ਬਣੇ ਇਕ ਵੱਡੇ ਮਕਾਨ ਦੇ ਪਾਰਕ ‘ਚ ਕੁਝ ਲੋਕ ਧੁੱਪ ਸੇਕ ਰਹੇ ਸਨ। ਇਹ ਵਿਅਕਤੀ ਉਨ੍ਹਾਂ ਤੋਂ ਕੁਝ ਦੂਰੀ ਉਤੇ ਜਾ ਡਿੱਗਿਆ। ਜਦੋਂ ਇਹ ਲੋਕ ਉਸ ਜਗ੍ਹਾ ਪਹੁੰਚੇ ਤਾਂ ਉੱਥੇ ਇਕ ਮਨੁੱਖੀ ਸਰੀਰ ਪਿਆ ਹੋਇਆ ਸੀ, ਉਸ ਦਾ ਇਕ ਹਿੱਸਾ ਪਾਰਕ ‘ਚ ਲੱਗੇ ਘਾਹ ‘ਤੇ ਸੀ ਅਤੇ ਬਾਕੀ ਦਾ ਹਿੱਸਾ ਕੰਕਰੀਟ ‘ਤੇ ਸੀ।

ਪਤਾ ਚੱਲਿਆ ਕਿ ਕੀਨੀਆ ਏਅਰਵੇਜ਼ ਦੇ ਜਹਾਜ਼ ਨੇ ਦੱਖਣੀ ਲੰਡਨ ਦੇ ਕਲੈਫੇਮ ਉੱਪਰ ਅਸਮਾਨ ਤੋਂ ਲੰਘਣ ਦੌਰਾਨ ਆਪਣਾ ਲੈਂਡਿੰਗ ਗਿਅਰ ਖੋਲ੍ਹ ਦਿੱਤਾ ਜਿਸ ਕਾਰਨ ਉੱਥੇ ਚੋਰੀ ਬੈਠ ਕੇ ਸਫ਼ਰ ਕਰ ਰਿਹਾ ਇਕ ਯਾਤਰੀ 3500 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਹੇਠਾਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਇਸ ਤੋਂ ਵੀ ਅਜੀਬ ਗੱਲ ਇਹ ਸੀ ਕਿ ਜਦੋਂ ਵਿਅਕਤੀ ਲੈਂਡਿੰਗ ਗਿਅਰ ਤੋਂ ਹੇਠਾਂ ਇਕ ਮਕਾਨ ‘ਚ ਬਣੀ ਪਾਰਕ ‘ਚ ਡਿੱਗਿਆ ਤਾਂ ਉਸ ਵੇਲੇ ਉੱਥੇ ਕਈ ਲੋਕ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਬੈਠ ਕੇ ਧੁੱਪ ਸੇਕ ਰਹੇ ਸਨ।

ਅਚਾਨਕ ਉਪਰੋਂ ਕੋਈ ਚੀਜ਼ ਡਿੱਗਣ ਨਾਲ ਉੱਥੇ ਹਲਚਲ ਹੋ ਗਈ, ਪਾਰਕ ‘ਚ ਇਕ ਛੋਟਾ ਜਿਹਾ ਟੋਇਆ ਵੀ ਬਣ ਗਿਆ, ਉਦੋਂ ਲੋਕਾਂ ਨੇ ਉਥੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਨੂੰ ਡਿੱਗਿਆ ਦੇਖਿਆ। ਉਸ ਦੇ ਸਿਰ ‘ਤੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ। ਧੁੱਪ ਦਾ ਆਨੰਦ ਲੈ ਰਹੇ ਸਾਰੇ ਲੋਕ ਇਹ ਗੱਲ ਸੋਚ ਕੇ ਹੈਰਾਨ ਸਨ ਕਿ ਜੇਕਰ ਉਹ ਵਿਅਕਤੀ ਉਨ੍ਹਾਂ ਉੱਪਰ ਡਿੱਗ ਜਾਂਦਾ ਤਾਂ ਉਨ੍ਹਾਂ ਦਾ ਕੀ ਹੁੰਦਾ।

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: