Breaking News
Home / ਅੰਤਰ ਰਾਸ਼ਟਰੀ / ਸੰਜੇ ਦੱਤ ਦੀ ਧੀ ਨੇ ਟੁੱਟੇ ਦਿਲ ਨਾਲ ਸੋਸ਼ਲ ਮੀਡੀਆ ਤੇ ਲਿਖਿਆ…

ਸੰਜੇ ਦੱਤ ਦੀ ਧੀ ਨੇ ਟੁੱਟੇ ਦਿਲ ਨਾਲ ਸੋਸ਼ਲ ਮੀਡੀਆ ਤੇ ਲਿਖਿਆ…

ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ (Trishala Dutt) ਦੇ ਪ੍ਰੇਮੀ ਦੀ ਹਾਲ ਹੀ ਮੌਤ ਹੋ ਗਈ। ਜਿਸ ਕਾਰਨ ਤ੍ਰਿਸ਼ਾਲਾ ਦੱਤ ਨੂੰ ਕਾਫੀ ਵੱਡਾ ਝਟਕਾ ਲਗਿਆ ਹੈ। ਉਨ੍ਹਾਂ ਨੇ ਆਪਣੇ ਪ੍ਰੇਮੀ ਦੀ ਅਚਾਨਕ ਹੋਈ ਮੌਤ ਬਾਰੇ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ ’ਤੇ ਇਕ ਭਾਵੂਕ ਸੰਦੇਸ਼ ਵੀ ਸਾਂਝਾ ਕੀਤਾ ਹੈ।

ਤ੍ਰਿਸ਼ਾਲਾ ਨੇ ਪ੍ਰੇਮੀ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ ਕਿ ਮੇਰਾ ਦਿਲ ਟੁੱਟ ਚੁੱਕਾ ਹੈ। ਸ਼ੁਕਰੀਆ ਮੈਨੂੰ ਇੰਨਾ ਪਿਆਰ ਦੇਣ ਲਈ, ਮੇਰੀ ਸੁਰੱਖਿਆ ਕਰਨ ਲਈ, ਖਿਆਲ ਰੱਖਣ ਲਈ। ਦੁਨੀਆ ਦਾ ਸਭ ਤੋਂ ਖੁਸ਼ ਇਨਸਾਨ ਬਣਾਉਣ ਲਈ। ਮੈਂ ਦੁਨੀਆ ਦੀ ਸਭ ਤੋਂ ਲੱਕੀ ਕੁੜੀ ਹਾਂ ਜਿਹੜੀ ਤੁਹਾਡੇ ਨਾਲ ਮਿਲੀ। ਤੁਸੀਂ ਮੇਰੇ ਅੰਦਰ ਹਮੇਸ਼ਾ ਜ਼ਿੰਦਾ ਰਹੋਗੇ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।

ਦੱਸ ਦੇਈਏ ਕਿ ਤ੍ਰਿਸ਼ਾਲਾ ਦੇ ਇਸ ਪੋਸਟ ਮੁਤਾਬਕ ਉਨ੍ਹਾਂ ਦੇ ਪ੍ਰੇਮੀ ਦੀ ਮੌਤ 2 ਜੁਲਾਈ ਨੂੰ ਹੋਈ ਸੀ। ਪਿਛਲੇ ਸਾਲ ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਨੇ ਆਪਣੀ ਕਈ ਤਸਵੀਰਾਂ ਬੁਆਏ-ਫ਼੍ਰੈਂਡ ਨਾਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀਆਂ ਸਨ ਜਿਸਦੀ ਮੀਡੀਆ ਚ ਕਾਫੀ ਚਰਚਾ ਰਹੀ ਸੀ। ਤ੍ਰਿਸ਼ਾਲਾ ਦੱਤ ਅੱਕ ਕੱਲ੍ਹ ਨਿਊਯਾਰਕ ਚ ਆਪਣੇ ਨਾਨਕਿਆਂ ਨਾਲ ਰਹਿ ਰਹੀ ਹਨ।

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: