Breaking News
Home / ਮੁੱਖ ਖਬਰਾਂ / ਪੁਲਿਸ ਵਲੋਂ ਸਿੱਖ ਨਾਲ ਬੁਰੀ ਤਰ੍ਹਾ ਕੁੱਟਮਾਰ ਦੀ ਵੀਡੀਉ ਵਾਇਰਲ

ਪੁਲਿਸ ਵਲੋਂ ਸਿੱਖ ਨਾਲ ਬੁਰੀ ਤਰ੍ਹਾ ਕੁੱਟਮਾਰ ਦੀ ਵੀਡੀਉ ਵਾਇਰਲ

ਦਿੱਲੀ ਪੁਲਿਸ ਵੱਲੋਂ ਸਿੱਖ ਆਟੋ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ..ਭੜਕੇ ਲੋਕਾਂ ਨੇ ਪੁਲਿਸ ਦੀਆਂ ਗੱਡੀਆਂ ਦੀ ਕੀਤੀ ਭੰਨਤੋੜ.. ਵਰ੍ਹਾਈਆਂ ਡਾਂਗਾਂ ਦਿੱਲੀ ‘ਚ ਸਿੱਖ ਦੀ ਬੁਰੀ ਤਰਾਂ ਕੁੱਟਮਾਰ ਤੇ ਪੱਗ ਲਾਹੀ, ਸਿੱਖਾਂ ਵੱਲੋਂ ਦਿੱਲੀ ਦੀਆਂ ਸੜਕਾਂ ਜਾਮ …ਦਿੱਲੀ ਪੁਲਸ ਨੇ ਆਟੋ ਚਾਲਕ ਸਿੱਖ ਦੀ ਬੇ-ਵਜਾਹ ਕੀਤੀ ਵਹਿਸ਼ੀਆਨਾ ਕੁੱਟਮਾਰ..ਹਜਾਰਾਂ ਸਿੱਖਾਂ ਨੇ ਦਿੱਲੀ ਦੇ ਰਿੰਗ ਰੋੜ ਤੇ ਲਾਇਆ ਧਰਨਾ
ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਸਿੱਖ ਡਰਾਈਵਰ ਨੂੰ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਹੈ। ਕੁੱਟਣ ਵਾਲੇ ਪੁਲਿਸ ਵਾਲੇ ਪ੍ਰਤੀਤ ਹੋ ਰਹੇ ਹਨ। ਘਟਨਾ ਦਿੱਲੀ ਦੀ ਦੱਸੀ ਜਾਂਦੀ ਹੈ।

ਸੋਸ਼ਲ ਮੀਡੀਆ ਵਸੀਲੀਆਂ ਮੁਤਾਬਕ ਦਿੱਲੀ ਦੇ ਸਿੱਖ ਡਰਾਈਵਰ (ਗ੍ਰਾਮੀਣ ਸੇਵਾ) ਮੁਖਰਜੀ ਨਗਰ ਦਿੱਲੀ ਦੇ ਪੁਲਿਸ ਸਟੇਸ਼ਨ ਸਾਹਮਣੇ ਬੁਰੀ ਤਰ੍ਹਾਂ ਕੁੱਟਿਆ ਗਿਆ। ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ।

ਜਿਸ ਦਿਨ ਦੀ ਮੋਦੀ ਸਰਕਾਰ ਦੁਬਾਰਾ ਬਣੀ ਹੈ ਉਸ ਦਿਨ ਦੇ ਘੱਟ ਗਿਣਤੀਆਂ ਤੇ ਅੱਤਿਆਚਾਰ ਵੱਧ ਗਏ ਹਨ।

ਜਾਣਕਾਰੀ ਲਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹ ਕੋਈ ਪਹਿਲੀ ਅਜਿਹੀ ਘਟਨਾ ਨਹੀਂ ਹੈ। ਰੋਜ਼ ਕਿਤੇ ਨਾਂ ਕਿਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਧਰ ਸ਼ਿਲਾਂਗ ਦੇ ਸਿੱਖ ਵੀ ਸਹਿਮੇ ਹੋਏ ਹਨ।ਸ਼ਿਲੌਂਗ ਦੀ ਪੰਜਾਬੀ ਕਲੋਨੀ ਦੇ ਲੋਕ ਉਜਾੜੇ ਦੇ ਡਰ ਤੋਂ ਭੈਅਭੀਤ ਹਨ ਅਤੇ ਸਰਕਾਰ ਸਮੇਤ ਸਿੱਖ ਜਥੇਬੰਦੀਆਂ ਵੱਲ ਮਦਦ ਲਈ ਦੇਖ ਰਹੇ ਹਨ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਦੀ ਸ਼ਿਲੌਂਗ ਦੌਰੇ ‘ਤੇ ਗਈ ਤਿੰਨ ਮੈਂਬਰੀ ਟੀਮ ਨੇ ਕੀਤਾ ਹੈ, ਜੋ ਬੀਤੀ ਰਾਤ ਅੰਮ੍ਰਿਤਸਰ ਵਾਪਸ ਪਰਤ ਆਈ ਸੀ। ਇਹ ਤਿੰਨ ਮੈਂਬਰੀ ਟੀਮ ਸ਼ਿਲੌਂਗ ‘ਚ ਵਸਦੇ ਪੰਜਾਬੀਆਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਜਲਦੀ ਹੀ ਮੇਘਾਲਿਆ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰੇਗੀ। ਟੀਮ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਬੀਐਸ ਸਿਆਲਕਾ ਨੇ ਦੱਸਿਆ ਕਿ ਮੇਘਾਲਿਆ ‘ਚ ਪਾਬੰਦੀਸ਼ੁਦਾ ਜਥੇਬੰਦੀ ਐਚਐਨਐਲਸੀ ਵਲੋਂ ਜਾਰੀ ਕੀਤੇ ਗਏ ਧਮਕੀ ਪੱਤਰ ਤੋਂ ਬਾਅਦ ਪੰਜਾਬੀ ਕਲੋਨੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਇਸ ਮਾਮਲੇ ਵਿੱਚ ਹਾਈਕੋਰਟ ਵੱਲੋਂ ਭਾਵੇਂ ‘ਸਟੇਅ ਆਰਡਰ’ ਜਾਰੀ ਕੀਤੇ ਹੋਏ ਹਨ ਪਰ ਪਾਬੰਦੀਸ਼ੁਦਾ ਜਥੇਬੰਦੀ ਦੀ ਧਮਕੀ ਕਾਰਨ ਇਹ ਲੋਕ ਉਜਾੜੇ ਦੇ ਡਰ ਤੋਂ ਭੈਅਭੀਤ ਹਨ। ਸ਼੍ਰੋਮਣੀ ਕਮੇਟੀ ਨੇ ਇਥੇ ਵਸਦੇ ਪੰਜਾਬੀ ਭਾਈਚਾਰੇ ਅਤੇ ਸਿੱਖਾਂ ਨੂੰ ਭਰੋਸਾ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿੱਚ ਮੇਘਾਲਿਆ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਕੋਲ ਪਹੁੰਚ ਕਰੇਗੀ। ਇਹ ਤਿੰਨ ਮੈਂਬਰੀ ਟੀਮ 14 ਜੂਨ ਨੂੰ ਮੇਘਾਲਿਆ ਦੇ ਗ੍ਰਹਿ ਮੰਤਰੀ ਜੇਮਜ਼ ਸੰਗਮਾ ਨੂੰ ਮਿਲੀ ਹੈ, ਜਿਸ ਨੂੰ ਇਕ ਮੰਗ ਪੱਤਰ ਦੇ ਕੇ ਪੰਜਾਬੀ ਕਲੋਨੀ ਵਿਚ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਮੰਗ ਕੀਤੀ ਹੈ। ਟੀਮ ਨੇ ਖੁਲਾਸਾ ਕੀਤਾ ਕਿ ਜਥੇਬੰਦੀ ਐਚਐਨਐਲਸੀ ਵੱਲੋਂ ਦਿੱਤੀ ਗਈ ਧਮਕੀ ਤੋਂ ਬਾਅਦ ਇਸ ਇਲਾਕੇ ਵਿੱਚ ਮੇਘਾਲਿਆ ਸਰਕਾਰ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਾਈਕੋਰਟ ਵੱਲੋਂ ਇਹ ਕਲੋਨੀ ਖਾਲੀ ਕਰਨ ‘ਤੇ ਰੋਕ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਸ਼ਿਲੌਂਗ ਮਿਉਂਸਿਪਲ ਬੋਰਡ ਵੱਲੋਂ ਆਪਣੇ ਤੌਰ ‘ਤੇ ਹੀ ਕਲੋਨੀ ਦੇ ਲੋਕਾਂ ਨੂੰ ਆਪਣੀ ਮਲਕੀਅਤ ਸਾਬਤ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ। ਇਹ ਥਾਂ ਵਪਾਰਕ ਖੇਤਰ ਵਿਚ ਆਉਣ ਕਾਰਨ ਇਸ ਦੀ ਕੀਮਤ ਵੱਧ ਚੁੱਕੀ ਹੈ। ਇਸੇ ਲਈ ਇਥੇ ਵਸਦੇ ਪੰਜਾਬੀ ਭਾਈਚਾਰੇ ਨੂੰ ਇਥੋਂ ਹਟਾਉਣ ਲਈ ਦਬਾਅ ਵਧਾਇਆ ਜਾ ਰਿਹਾ ਹੈ ਤਾਂ ਜੋ ਇਸ ਜਗ੍ਹਾਂ ਨੂੰ ਵਪਾਰਕ ਮੰਤਵ ਲਈ ਵਰਤਿਆ ਜਾ ਸਕੇ। ਸ਼੍ਰੋਮਣੀ ਕਮੇਟੀ ਦੇ ਵਫਦ ਨੇ ਦੱਸਿਆ ਕਿ ਇਥੇ ਵਸਦੇ ਲੋਕ ਵੀ ਪੰਜਾਬੀ ਕਲੋਨੀ ਦੇ ਲੋਕਾਂ ਦੇ ਉਜਾੜੇ ਦੇ ਹੱਕ ਵਿੱਚ ਨਹੀਂ ਹਨ ਪਰ ਕੁਝ ਸਿਆਸਤਦਾਨਾਂ ਦੇ ਪ੍ਰਭਾਵ ਹੇਠ ਇਨ੍ਹਾਂ ਨੂੰ ਇਥੋਂ ਤਬਦੀਲ ਕਰਨ ਦੀ ਸਾਜਿਸ਼ ਰਚੀ ਗਈ ਹੈ। ਇਸ ਦੌਰਾਨ ਸ਼ਿਲੌਂਗ ਦੇ ਬੜਾ ਬਜ਼ਾਰ ਸਥਿਤ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਆਗੂ ਗੁਰਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਦੇ ਪਰਤਣ ਮਗਰੋਂ ਵੀ ਸਥਿਤੀ ਜਿਉਂ ਦੀ ਤਿਉਂ ਹੈ ਅਤੇ ਲੋਕ ਤਣਾਅ ਵਿੱਚ ਹਨ। ਇਸ ਦੌਰਾਨ ਪੰਜਾਬੀ ਕਲੋਨੀ ਦੀ ਹਰੀਜਨ ਪੰਚਾਇਤ ਕਮੇਟੀ ਵੱਲੋਂ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਸਬੰਧੀ ਇਕ ਪਟੀਸ਼ਨ ਵੀ ਅਦਾਲਤ ਵਿੱਚ ਦਾਇਰ ਕਰ ਦਿੱਤੀ ਗਈ ਹੈ, ਜਿਸ ਦੀ ਸੁਣਵਾਈ 18 ਜੂਨ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਭਾਵੇਂ ਇਸ ਇਲਾਕੇ ਵਿੱਚ ਸੁਰੱਖਿਆ ਵਧਾਈ ਗਈ ਹੈ ਪਰ ਪਾਬੰਦੀਸ਼ੁਦਾ ਜਥੇਬੰਦੀ ਦੀ ਧਮਕੀ ਮਗਰੋਂ ਲੋਕਾਂ ਵਿਚ ਡਰ ਤੇ ਸਹਿਮ ਹੈ।

Check Also

ਕਿਸਾਨ ਸੰਘਰਸ਼ – ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਨੂੰ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਕਿਸਾਨ ਜਥੇਬੰਦੀਆਂ …

%d bloggers like this: