Home / ਮੁੱਖ ਖਬਰਾਂ / ਸੰਨੀ ਦਿਓਲ ਨੇ ਦੂਰਬੀਨ ਨਾਲ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

ਸੰਨੀ ਦਿਓਲ ਨੇ ਦੂਰਬੀਨ ਨਾਲ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ

ਸੰਨੀ ਦਿਉਲ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਇਆ ਗੁਰਦਾਸਪੁਰ
ਡੇਰਾ ਬਾਬਾ ਨਾਨਕ, 15 ਜੂਨ – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਚੋਣ ਜਿੱਤਣ ਉਪਰੰਤ ਆਪਣੇ ਹਲਕਾ ਗੁਰਦਾਸਪੁਰ ‘ਚ ਪਹੁੰਚੇ ਭਾਜਪਾ ਆਗੂ ਅਤੇ ਫਿਲਮੀ ਕਲਾਕਾਰ ਸੰਨੀ ਦਿਓਲ ਅੱਜ ਉਚੇਚੇ ਤੌਰ ‘ਤੇ ਕਸਬਾ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਉਨ੍ਹਾਂ ਭਾਰਤ-ਪਾਕਿ ਸਰਹੱਦ ‘ਤੇ ਪਹੁੰਚ ਕੇ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦੂਰਬੀਨ ਨਾਲ ਦਰਸ਼ਨ ਦੀਦਾਰ ਕੀਤੇ।

ਇਸ ਤੋਂ ਇਲਾਵਾ ਸੰਨੀ ਦਿਓਲ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸੰਨੀ ਦਿਓਲ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਸਿਰਫ਼ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਵਾਪਸ ਪਰਤ ਗਏ। ਨਵੇਂ ਚੁਣੇ ਗਏ ਸੰਸਦ ਮੈਂਬਰ ਸੰਨੀ ਦਿਓਲ ਨਾਲ ਭਾਰੀ ਸੁਰੱਖਿਆ ਅਮਲਾ ਹੋਣ ਕਾਰਨ ਉਨ੍ਹਾਂ ਦੇ ਸਮਰਥਕ ਅਤੇ ਪਾਰਟੀ ਦੇ ਕਾਰਕੁਨ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਨਹੀਂ ਮਿਲ ਸਕੇ।

ਸੰਨੀ ਦਿਓਲ ਦੀ ਆਮਦ ਵਰਕਰਾਂ ਦਾ ਧੰਨਵਾਦੀ ਦੌਰਾ ਸੀ ਜਾਂ ਸਿਰਫ਼ ਰਸਮੀ ਤੌਰ ‘ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ, ਇਹ ਅਜੇ ਵੀ ਬੁਝਾਰਤ ਬਣਿਆ ਹੋਇਆ ਹੈ।

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: