Home / ਮੁੱਖ ਖਬਰਾਂ / ਦੇਖੋ ਫਤਿਹਵੀਰ ਦੀ ਸ਼ਰਾਰਤਾਂ ਦੀ ਵੀਡੀਉ

ਦੇਖੋ ਫਤਿਹਵੀਰ ਦੀ ਸ਼ਰਾਰਤਾਂ ਦੀ ਵੀਡੀਉ

ਸੰਗਰੂਰ ਜਿਲ੍ਹੇ ਦੇ ਪਿੰਡ ਭਗਵਾਨਪੁਰਾ ‘ਚ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ ਮੌਤ ਦੇ ਮੂੰਹ ਵਿਚ ਗਏ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਦੇ ਰਿਸ਼ਤੇਦਾਰਾਂ ਨੇ ਕੁਝ ਵੀਡੀਓ ਸਾਂਝੀਆਂ ਕੀਤੀਆਂ ਹਨ। ਇਕ ਵੀਡੀਓ ਵਿਚ ਇਹ ਬੱਚਾ ਗੱਡੀ ਦਾ ਟਾਇਰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਫ਼ਤਿਹਵੀਰ ਸਿੰਘ ਦੋ ਸਾਲ ਦੀ ਉਮਰੇ ਵੀ ਵੱਡੇ ਕੰਮਾਂ ਨੂੰ ਹੱਥ ਪਾਉਣ ਤੋਂ ਝਿਜਕਦਾ ਨਹੀਂ ਸੀ। ਉਸ ਦੀਆਂ ਸ਼ਰਾਰਤਾਂ ਉਨ੍ਹਾਂ ਨੂੰ ਅੱਜ ਬੜੀਆਂ ਯਾਦ ਆ ਰਹੀਆਂ ਹਨ। ਇਸ ਤੋਂ ਪਹਿਲਾਂ ਫਤਿਹਵੀਰ ਦੀ ਲੋਹੜੀ ਦੀ ਵੀਡੀਓ ਸਾਹਮਣੇ ਆਈ ਸੀ। ਦੱਸ ਦਈਏ ਕਿ ਸੰਗਰੂਰ ਜਿਲ੍ਹੇ ਦੇ ਪਿੰਡ ਭਗਵਾਨਪੁਰਾ ‘ਚ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਦੀ ਮੌਤ ਹੋ ਗਈ ਹੈ। ਇਹ ਬੱਚਾ 6 ਜੂਨ ਨੂੰ ਬੋਰ ਵਿਚ ਡਿੱਗਾ ਸੀ ਤੇ 6 ਦਿਨਾਂ ਬਾਅਦ 11 ਤਰੀਕ ਨੂੰ ਬਾਹਰ ਕੱਢਿਆ ਗਿਆ ਸੀ।

ਦੱਸ ਦਈਏ ਕਿ ਬੱਚੇ ਨੂੰ ਮੰਗਲਵਾਰ ਤੜਕੇ ਕਰੀਬ 5.10 ਮਿੰਟ ‘ਤੇ ਬੋਰਵੈੱਲ ‘ਚੋਂ ਕੱਢਿਆ ਗਿਆ ਸੀ। ਬੋਰਵੈੱਲ ‘ਚੋਂ ਕੱਢਣ ਤੋਂ ਤੁਰਤ ਬਾਅਦ ਐਂਬੂਲੈਂਸ ‘ਚ ਡੀਐੱਮਸੀ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ ‘ਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: