Breaking News
Home / ਰਾਸ਼ਟਰੀ / ਹਰਦੀਪ ਪੁਰੀ ਦੀ ਇਸ ਟਵੀਟ ਕਰਕੇ ਕਾਂਗਰਸੀ ਗੁੱਸੇ

ਹਰਦੀਪ ਪੁਰੀ ਦੀ ਇਸ ਟਵੀਟ ਕਰਕੇ ਕਾਂਗਰਸੀ ਗੁੱਸੇ

ਸ਼ਹਿਰੀ ਹਵਾਬਾਜ਼ੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਹਰਦੀਪ ਸਿੰਘ ਪੁਰੀ ਵੱਲੋਂ ਅੱਜ ਆਪਣੇ ਟਵਿਟਰ ਹੈਂਡਲ ਤੋਂ ਕੀਤਾ ਗਿਆ ਇੱਕ ਟਵੀਟ ਡਾਢਾ ਚਰਚਾ ਦਾ ਵਿਸ਼ਾ ਬਣਿਆ ਰਿਹਾ।ਲੋਕਾਂ ਨੇ ਸੋਚਿਆ ਕਿ ਸ਼ਾਇਦ ਸ੍ਰੀ ਪੁਰੀ ਨੇ ਇਹ ਕਾਂਗਰਸ ਉੱਤੇ ਤਨਜ਼ ਕਸਿਆ ਹੈ ਕਿਉਂਕਿ ਟਵੀਟ ਨਾਲ ਦਿੱਤੀ ਤਸਵੀਰ ਵਿੱਚ ਅੰਗਰੇਜ਼ੀ ਅੱਖਰਾਂ ਵਿੱਚ ਲਿਖਿਆ ਸੀ – ‘SALA CONGRESSI’ – ਜੋ ਪੰਜਾਬੀ ਵਿੱਚ ‘ਸਾਲਾ ਕਾਂਗਰਸੀ’ ਪੜ੍ਹਿਆ ਜਾ ਰਿਹਾ ਸੀ।

ਕੁਝ ਨੇ ਬੁਰਾ ਵੀ ਮਨਾਇਆ ਤੇ ਸੋਚਿਆ ਕਿ ਸ਼ਾਇਦ ਸ੍ਰੀ ਹਰਦੀਪ ਸਿੰਘ ਪੁਰੀ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ’ਚ ਕਾਂਗਰਸ ਹੱਥੋਂ ਹਾਰ ਜਾਣ ਕਾਰਨ ਅਜਿਹੀ ਕੋਈ ਕਿੜ ਕੱਢੀ ਹੈ। ਪਰ ਬਹੁਤਿਆਂ ਦੀ ਨਜ਼ਰ ਸ੍ਰੀ ਪੁਰੀ ਵੱਲੋਂ ਤਸਵੀਰ ਦੇ ਹੇਠਾਂ ਕੀਤੀ ਟਿੱਪਣੀ ਉੱਤੇ ਨਹੀਂ ਗਈ; ਜਿੱਥੇ ਸਪੱਸ਼ਟ ਲਿਖਿਆ ਸੀ ––ਇਤਾਲਵੀ (ਇਟਾਲੀਅਨ) ਭਾਸ਼ਾ ਵਿੱਚ ‘ਕਾਨਫ਼ਰੰਸ ਰੂਮ’ ਨੂੰ ‘ਸਾਲਾ ਕਾਂਗਰਸੀ’ ਆਖਿਆ ਜਾਂਦਾ ਹੈ।ਪਿਛਲੇ ਵਰ੍ਹੇ ਵੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋਈ ਸੀ, ਜਿਸ ਉੱਤੇ ਲੋਕਾਂ ਨੇ ਵੱਖੋ–ਵੱਖਰਾ ਪ੍ਰਤੀਕਰਮ ਪ੍ਰਗਟਾਇਆ ਸੀ।

ਕੁਝ ਲੋਕਾਂ ਨੇ ਸੋਚਿਆ ਕਿ ਸਨਿੱਚਰਵਾਰ ਨੂੰ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸਿਆਸੀ ਹਮਲਾ ਕਰਦਿਆਂ ਆਖਿਆ ਸੀ ਕਿ – ‘ਪ੍ਰਧਾਨ ਮੰਤਰੀ ਦਾ ਚੋਣ ਪ੍ਰਚਾਰ ਝੂਠ, ਜ਼ਹਿਰ ਤੇ ਨਫ਼ਰਤ ਨਾਲ ਭਰਿਆ ਹੋਇਆ ਸੀ ਪਰ ਕਾਂਗਰਸ ਪਾਰਟੀ ਸੱਚਾਈ ਤੇ ਪਿਆਰ ਨਾਲ ਖਲੋਤੀ ਰਹੀ’… ਸ਼ਾਇਦ ਇਸ ਲਈ ਸ੍ਰੀ ਪੁਰੀ ਨੇ ਅੱਜ ਅਜਿਹਾ ਟਵੀਟ ਕੀਤਾ ਹੈ।

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: