Home / ਮੁੱਖ ਖਬਰਾਂ / ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੇਹ

ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੇਹ

ਸੰਤ ਭਿੰਡਰਾਂਵਾਲਿਆਂ ਦੀ ਸ਼ਹੀਦੀ ਦੇਹ ਦੇ ਸਮਸ਼ਾਨ ਘਾਟ(ਅੰਮ੍ਰਿਤਸਰ) ‘ਚ ਦਰਸ਼ਨ ਕਰਨ ਵਾਲੇ ਸ. ਬੁੱਧ ਸਿੰਘ ਦਾ ਪੁਰਾਣਾ ਵੀਡੀਓ
6, 8 ਜੂਨ (1984) ਸ਼ੁੱਕਰਵਾਰ ਨੂੰ ਦਫ਼ਤਰ ਵਿਚ ਆ ਕੇ ਬਾਵਾ ਬਜ਼ੁਰਗ ਕਹਿਣ ਲੱਗਿਆ ‘ਇਉਂ ਲਗਦੈ ਅਕਾਸ਼ਬਾਣੀ ਜਲੰਧਰ ਰਾਹੀਂ ਦਰਬਾਰ ਸਾਹਿਬ ਦਾ ਅੰਮ੍ਰਿਤ ਵੇਲੇ ਦਾ ਸ਼ਬਦ ਕੀਰਤਨ ਅੱਜ ਰਿਲੇਅ ਕੀਤਾ ਗਿਐ। ਇਹ ਪਹਿਲੀ ਵਾਰ ਹੋਇਐ ਤੇ ਅਨਾਊਂਸਰ ਨੇ ਦੱਸਿਐ ਕਿ ਅਕਾਸ਼ਬਾਣੀ ਤੋਂ ਰੋਜ਼ਾਨਾ ਸ਼ਬਦ ਕੀਰਤਨ ਦੇ ਪ੍ਰੋਗਰਾਮ ਦਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਿੱਧਾ ਰਿਲੇਅ ਹੋਇਆ ਕਰੇਗਾ’। ਮੈਨੂੰ ਯਾਦ ਆ ਰਿਹਾ ਸੀ ਕਿ ਅਕਾਲੀ ਦਲ ਦੇ ਮੋਰਚੇ ਦੀ ਮੰਗਾਂ ਵਿਚੋਂ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਸੀ। ਕਈ ਸਾਲ ਪਹਿਲਾਂ ਤੋਂ ਹੀ ਇਹ ਮੰਗ ਸਿੱਖ ਭਾਈਚਾਰੇ ਵੱਲੋਂ ਕਿਸੇ ਨਾ ਕਿਸੇ ਪਲੇਟਫਾਰਮ ‘ਤੇ ਖੜ੍ਹੀ ਕੀਤੀ ਜਾ ਰਹੀ ਸੀ।

ਇਥੋਂ ਤੱਕ ਕਿ ਖਬਰਾਂ ਵਿਚ ਆਉਣ ਲਈ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਅਕਾਸ਼ਬਾਣੀ ਦੇ ਰਿਲੇਅ ਨੈਟਵਰਕ ਦਾ ਮਾਡਲ ਤਿਆਰ ਕਰਕੇ ਦਰਬਾਰ ਸਾਹਿਬ ਵਿਚ ਸਥਾਪਤ ਕਰਨ ਦਾ ‘ਸ਼ੋਸ਼ਾ’ ਕੀਤਾ ਸੀ ਅਤੇ ਪੁਲਿਸ ਨੇ ਚੌਹਾਨ ਅਤੇ ਉਸ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਦਰਅਸਲ ਅਕਾਲੀ ਦਲ ਦੀਆਂ 40-50 ਮੰਗਾਂ ਵਾਲੇ ਚਾਰਟ ਵਿਚ ਅਜਿਹੀਆਂ ਹੀ ਬਹੁਤ ਛੋਟੀਆਂ ਛੋਟੀਆਂ ਮੰਗਾਂ ਸਨ, ਜਿਨ੍ਹਾਂ ਦੇ ਮੰਨਣ ਨਾਲ ਕੇਂਦਰੀ ਸਰਕਾਰ ਦਾ ਕੋਈ ਸਿਆਸੀ ਜਾਂ ਹੋਰ ਨੁਕਸਾਨ ਨਹੀਂ ਹੋ ਸਕਦਾ ਸੀ ਅਤੇ ਨਾ ਹੀ ਕਿਸੇ ਹੋਰ ਫਿਰਕੇ ‘ਤੇ ਹੀ ਇਨ੍ਹਾਂ ਦਾ ਕੋਈ ਗਲਤ ਅਸਰ ਪੈਂਦਾ ਸੀ।

ਇਨ੍ਹਾਂ ਮੰਗਾਂ ਨੂੰ ਮੰਨਣ ਨਾਲ ਸਿੱਖ ਭਾਈਚਾਰੇ ਲਈ ਕੋਈ ਵੱਡੀ ਲਿਹਾਜ਼ਦਾਰੀ ਨਹੀਂ ਬਣਦੀ ਸੀ। ਪਰ ਦਿੱਲੀ ਦਰਬਾਰ ਦੇ ਪ੍ਰਬੰਧਕੀ ਢਾਂਚੇ ਨੇ, ਪ੍ਰਿੰਟਿੰਗ ਪ੍ਰੈਸ ਦੇ ਵੱਡੇ ਪਾਲਤੂ ਹਿੱਸੇ ਦੀ ਮਦਦ ਨਾਲ, ਅਕਾਲੀ ਮੰਗਾਂ ਦਾ ਮੌਜੂ ਉਡਾਇਆ ਸੀ ਅਤੇ ਬਹੁਤੇ ਅਖ਼ਬਾਰ ਅਕਾਲੀਆਂ ਦੇ ਮੰਗ ਪੱਤਰ ਨੂੰ ਇਉਂ ਪੇਸ਼ ਕਰਦੇ ਰਹੇ ਕਿ ਆਏ ਦਿਨ ਅਕਾਲੀਆਂ ਦੀਆਂ ਮੰਗਾਂ ਤਾਂ ‘ਲੰਗੂਰ ਦੀ ਪੂਛ’ ਵਾਂਗੂ ਵਧਦੀਆਂ ਹੀ ਜਾਂਦੀਆਂ ਹਨ।

ਅਸਲ ਵਿਚ ਦਿੱਲੀ ਦਰਬਾਰ ਦੀ ਇਹ ਸਾਰੀ ਮੁਹਿੰਮ ਹਿੰਦੂ ਵੋਟ ਬੈਂਕ ਨੂੰ ਪੱਕਾ ਕਰਨ ਵੱਲ ਸੇਧਤ ਸੀ। ਅਜਿਹੀ ਯਾਦਾਂ ਦੀ ਲੜੀ ਵਿਚ ਖੋਏ ਮੈਨੂੰ ਇਹ ਵੀ ਚੇਤਾ ਆਇਆ ਕਿ ਇਹ ਮੰਗ ਤਾਂ ਪਿਛਲੇ ਸਾਲ, 1983 ਦੇ ਮੁੱਢ ਵਿਚ ਹੀ ਇੰਦਰਾ ਗਾਂਧੀ ਨੇ ਮੰਨ ਲਈ ਸੀ। ਪਰ ਲਾਗੂ ਨਹੀਂ ਸੀ ਕੀਤੀ। ਅੱਜ ਸਰਕਾਰ ਨੂੰ ਇਸ ਨੂੰ ਲਾਗੂ ਕਰਨ ਦਾ ਕਿਵੇਂ ਅਚਾਨਕ ਖਿਆਲ ਆ ਗਿਆ? ਮੇਰੇ ਇਸ ਸਵਾਲ ਦਾ ਜਵਾਬ ਦਿੰਦਿਆਂ ਬਾਵਾ ਬਜ਼ੁਰਗ ਕਹਿਣ ਲੱਗਿਆ, ‘ਗੁਰਬਾਣੀ ਦਾ ਰਿਲੇਅ ਹੁਣ ਸਿੱਖਾਂ ਦੇ ਜ਼ਖ਼ਮੀ ਜਜ਼ਬਾਤਾਂ ਨੂੰ ਸ਼ਾਂਤ ਕਰਨ ਲਈ ਸ਼ੁਰੂ ਕਰ ਦਿੱਤਾ (ਪਰ) ਐਨੀ ਤਬਾਹੀ ਤੋਂ ਬਾਅਦ ਹੁਣ ਪੰਜਾਬ ਨੇ ਛੇਤੀ ਕੀਤਿਆਂ ਸ਼ਾਂਤ ਨਹੀਂ ਹੋਣਾ’! – ਜਸਪਾਲ ਸਿੰਘ ਸਿੱਧੂ

Check Also

ਹਜ਼ਾਰਾਂ ਕਰੋੜ ਦੀ ਧੋਖਾਧੜੀ ਦੇ ਮਾਮਲੇ ‘ਚ ਡੇਰਾ ਬਿਆਸ ਮੁਖੀ ਦੀ ਜ਼ਮਾਨਤ ਰੱਦ

ਦਿੱਲੀ ਹਾਈਕੋਰਟ ਨੇ ਰਾਧਾ ਸਵਾਮੀ ਸਤਿਸੰਗ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਝਟਕਾ …

%d bloggers like this: