Breaking News
Home / ਮੁੱਖ ਖਬਰਾਂ / ਇੰਦਰਾ ਦੀ ਫੂਕ ਵਿਚ ਆ ਕੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਰੈਣਾ ਦਾ ਹਾਲ

ਇੰਦਰਾ ਦੀ ਫੂਕ ਵਿਚ ਆ ਕੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਰੈਣਾ ਦਾ ਹਾਲ

ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਕਰਨ ਵਾਲੇ ਸਾਬਕਾ ਭਾਰਤੀ ਜਰਨੈਲਾਂ ‘ਚੋਂ ਜਨਰਲ ਬਰਾੜ, ਜਨਰਲ ਦਿਆਲ ਤੇ ਜਨਰਲ ਸੁੰਦਰਜੀ ਵੱਖ ਵੱਖ ਬਿਆਨਾਂ, ਕਿਤਾਬਾਂ ਜਾਂ ਪਰਿਵਾਰਕ ਮੈਂਬਰਾਂ ਜ਼ਰੀਏੇ ਮੰਨ ਚੁੱਕੇ ਹਨ ਕਿ ਉਹ ਇਸ ਹਮਲੇ ਦਾ ਹਿੱਸਾ ਨਹੀਂ ਸੀ ਹੋਣੇ ਚਾਹੀਦੇ। ਬਰਾੜ ਤਾਂ ਇੱਥੋਂ ਤੱਕ ਮੰਨ ਗਿਆ ਕਿ ਉਸਨੂੰ ਪਤਾ ਕਿ ਇਤਿਹਾਸ ‘ਚ ਉਸਦਾ ਨਾਮ ਕਾਲੇ ਅੱਖਰਾਂ ‘ਚ ਲਿਖ ਹੋ ਗਿਆ।

ਦਰਬਾਰ ਸਾਹਿਬ ‘ਤੇ ਹਮਲੇ ਮੌਕੇ ਫੂਕ ‘ਚ ਆਣ ਕੇ ਪਹਿਲਾ ਪੈਰ ਪਰਕਰਮਾ ‘ਚ ਧਰਨ ਵਾਲਾ ਸਾਬਕਾ ਕਰਨਲ ਜਸਬੀਰ ਸਿੰਘ ਰੈਣਾ, ਜਿਸਦੀਆਂ ਦੋਵੇਂ ਲੱਤਾਂ ਅੰਦਰ ਵੜਦਿਆਂ ਹੀ ਸਿੰਘਾਂ ਨੇ ਉਡਾ ਦਿੱਤੀਆਂ ਸਨ, ਹੁਣ ਕੀ ਮਹਿਸੂਸ ਕਰਦਾ, ਸੁਣੋ:

ਜਦੋਂ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲੇ ਮੌਕੇ ਅੰਦਰ ਜਾਣ ਦੀ ਵਾਰੀ ਆਈ ਤਾਂ ਕੁਲਦੀਪ ਬਰਾੜ ਜੋ ਕਿ ਭਾਰਤੀ ਫੌਜ ਦਾ ਜਰਨੈਲ ਸੀ ਤੇ ਹਮਲੇ ਦੀ ਅਗਵਾਈ ਕਰ ਰਿਹਾ ਸੀ। ਉਹ ਖੁਦ ਲਿਖਦਾ ਤੇ ਦਸਦਾ ਹੈ ਕਿ ਦੱਸਦਾ ਹੈ ਜਦੋਂ ਅਸੀਂ ਆਪਣੇ ਜਵਾਨਾਂ ਨੂੰ ਕਿਹਾ ਕੇ ਹੁਣ ਅੰਦਰ ਜਾਣ ਦਾ ਵੇਲਾ ਆ ਗਿਆ ਹੈ ਤਾਂ ਕੋਈ ਵੀ ਅੰਦਰ ਜਾਣ ਨੂੰ ਤਿਆਰ ਨਹੀਂ ਸੀ। ਸਬ ਅੰਦਰ ਜਾਣ ਤੋਂ ਡਰ ਰਹੇ ਸਨ। ਪਰ ਫਿਰ ਥੋੜੇ ਕਿ ਚਿਰ ਬਾਅਦ ਫੂਕ ਵਿੱਚ ਆਣ ਕੇ ਸਾਬਕਾ ਕਰਨਲ ਜਸਬੀਰ ਸਿੰਘ ਰੈਣਾ ਨੇ ਕਿਹਾ ਕੇ ਸੱਭ ਤੋਂ ਪਹਿਲਾਂ ਅੰਦਰ ਮੈਂ ਜਾਵਾਂਗਾ। ਜਸਬੀਰ ਰੈਣਾ ਖੁਦ ਦੱਸਦਾ ਹੈ ਕਿ ਉਸਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਹੀ ਪਹਿਲੇ ਕਦਮ ਤੇ ਹੀ ਸਿੰਘਾਂ ਨੇ ਓਸਦੀਆਂ ਦੋਵੇਂ ਲੱਤਾਂ ਉਡਾ ਦਿੱਤੀਆਂ ਸਨ। ਉਹ ਕਹਿੰਦਾ ਹੈ ਕਿ ਮੈਂ ਓਥੇ ਡਿਗਿਆ ਜਖਮੀ ਪਿਆ ਹੀ ਮਹਿਸੂਸ ਕਰ ਰਿਹਾ ਸੀ ਕੇ ਮੈਂ ਕਿੰਨੀ ਵੱਡੀ ਗ਼ਲਤੀ ਕਰ ਬੈਠਾ ਹਾਂ।

ਮੈਂ ਅੱਜ ਤਕ ਆਪਣੀ ਉਸ ਗ਼ਲਤੀ ਤੇ ਪਛਤਾ ਰਿਹਾ ਹਾਂ ਤੇ ਕਿੰਨੀ ਵਾਰ ਦਰਬਾਰ ਸਾਹਿਬ ਨਤਮਸਤਕ ਹੋ ਕਿ ਆਪਣੀ ਉਸ ਗ਼ਲਤੀ ਦੀ ਮਾਫੀ ਮੰਗਦਾ ਹਾਂ। ਮੈਂਨੂੰ ਅੱਜ ਵੀ ਇਹੀ ਮਹਿਸੂਸ ਹੁੰਦਾਂ ਹੈ ਕੇ ਮੇਰੇ ਵਿੱਚ ਆਏ ਜੋਸ਼ ਤੇ ਹੰਕਾਰ ਨੇ ਮੈਨੂੰ ਕਿਹਾ ਸੀ ਅੰਦਰ ਜਾਣ ਨੂੰ ਤੇ ਉਸ ਹੰਕਾਰ ਨੂੰ ਸਿੰਘਾਂ ਨੇ ਝੱਟ ਠੰਡਾ ਕਰਤਾ ਸੀ।

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: