Breaking News
Home / ਪੰਜਾਬ / ਗੁਰਦਾਸਪੁਰ ਦਿਲ ਦਹਿਲਾ ਦੇਣ ਵਾਲਾ ਹਾਦਸਾ- ਦੇਖੋ ਕਿਸਦੀ ਲਾਪ੍ਰਵਾਹੀ

ਗੁਰਦਾਸਪੁਰ ਦਿਲ ਦਹਿਲਾ ਦੇਣ ਵਾਲਾ ਹਾਦਸਾ- ਦੇਖੋ ਕਿਸਦੀ ਲਾਪ੍ਰਵਾਹੀ

ਗੁਰਦਾਸਪੁਰ ਵਿਚ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਥੇ ਰੇਲਵੇ ਸਟੇਸ਼ਨ ਨੇੜੇ ਵਾਪਰੀ ਇਕ ਮੰਦਭਾਗੀ ਘਟਨਾ ਵਿਚ ਗਰਭਵਤੀ ਮਾਂ ਅਤੇ ਉਸ ਦੇ ਢਾਈ ਸਾਲਾ ਬੇਟੇ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਇਸ ਔਰਤ ਦਾ ਢਾਈ ਸਾਲਾ ਬੱਚਾ ਪਾਣੀ ਨਾਲ ਭਰੇ ਖੱਡੇ ਵਿਚ ਡਿੱਗ ਪਿਆ ਸੀ। ਉਸ ਨੂੰ ਬਚਾਉਂਦੀ ਹੋਈ ਮਾਂ ਤੇ ਬੱਚੇ ਦੀ ਮੌਤ ਹੋ ਗਈ।

ਇਸ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਔਰਤ ਦੀ ਡੇਢ ਸਾਲ ਦੀ ਬੱਚੀ ਆਪਣੇ ਭਰਾ ਤੇ ਮਾਂ ਦੀਆਂ ਲਾਸ਼ਾਂ ਕੋਲ ਖੇਡ ਰਹੀ ਹੈ। ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਗਈ ਹੈ। ਹੁਣ ਭਰਾ ਤੇ ਮਾਂ ਦੇ ਤੁਰ ਜਾਣ ਕਾਰਨ ਉਹ ਇਕੱਲੀ ਰਹਿ ਗਈ ਹੈ। ਮਾਂ-ਪੱਤ ਦੀ ਮੌਤ ਲਈ ਰੇਲਵੇ ਵਿਭਾਗ ਦੀ ਵੱਡੀ ਲਾਪਰਵਾਹੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਰੇਲਵੇ ਵੱਲੋਂ ਕੁਆਟਰਾਂ ਦੀ ਉਸਾਰੀ ਲਈ ਪੁੱਟੇ ਗਏ ਇੱਕ ਟੋਏ ਵਿੱਚ ਪਾਣੀ ਭਰਿਆ ਸੀ ਜਿਸ ਵਿਚ ਢਾਈ ਸਾਲਾ ਮਾਸੂਮ ਡਿੱਗ ਪਿਆ, ਹਾਲਾਂਕਿ ਇਸ ਟੋਏ ਦੀ ਡੂੰਘਾਈ ਬਹੁਤ ਜ਼ਿਆਦਾ ਨਹੀਂ ਸੀ ਪਰ ਬੱਚੇ ਨੂੰ ਬਚਾਉਂਦੀ ਹੋਈ ਮਾਂ ਵੀ ਮੌਤ ਦੇ ਮੂੰਹ ਵਿੱਚ ਚਲੀ ਗਈ।

ਫ਼ਿਲਹਾਲ ਰੇਲਵੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਹ ਬੱਚਾ ਤੇ ਮਾਂ ਪਾਣੀ ਵਿਚ ਡਿੱਗੇ ਕਿਵੇਂ। ਫ਼ਿਲਹਾਲ ਹੁਣ ਮਾਂ ਸਮੇਤ ਪੁੱਤ ਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਵਿਚ ਸਿਰਫ਼ ਡੇਢ ਸਾਲਾਂ ਦੀ ਮਾਸੂਮ ਬੱਚੀ ਹੀ ਰਹਿ ਗਈ ਹੈ।

ਜਾਣਕਾਰੀ ਦਿੰਦੇ ਹੋਏ ਉਕਤ ਔਰਤ ਦੀ ਭਰਜਾਈ ਰੇਖਾ ਅਤੇ ਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਨਨਾਣ ਮਨਜੀਤ ਕੌਰ ਸ਼ਹਿਜਾਦਾ ਨੰਗਲ ਮੁਹੱਲੇ ਵਿੱਚ ਰਹਿੰਦੀ ਹੈ, ਜੋ ਦਿਮਾਗੀ ਤੌਰ ’ਤੇ ਕੁੱਝ ਕਮਜੋਰ ਸੀ। ਉਸਦੇ ਪਤੀ ਦੀ ਮੌਤ ਵੀ ਕੁੱਝ ਮਹੀਨੇ ਪਹਿਲਾਂ ਹੀ ਹੋਈ ਹੈ ਅਤੇ ਇਹ ਔਰਤ ਮੁਡ਼ ਗਰਭਵਤੀ ਸੀ। ਉਸ ਦਾ ਇੱਕ ਢਾਈ ਸਾਲਾਂ ਲਡ਼ਕਾ ਸੋਨੂੰ ਅਤੇ ਇੱਕ ਛੋਟੀ ਲਡ਼ਕੀ ਵੀ ਹੈ। ਅੱਜ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਉਸਦਾ ਲਡ਼ਕਾ ਰੇਲਵੇ ਸਟੇਸ਼ਨ ਵੱਲ ਨੂੰ ਆ ਗਿਆ। ਜਿੱਥੇ ਰੇਲਵੇ ਵੱਲੋਂ ਕੁਆਟਰਾਂ ਦੀ ਉਸਾਰੀ ਲਈ ਪੁੱਟੇ ਗਏ ਇੱਕ ਟੋਏ ਵਿੱਚ ਉਹ ਡਿੱਗ ਪਿਆ। ਇਸ ਦੇ ਮਗਰ ਹੀ ਮਨਜੀਤ ਵੀ ਟੋਏ ਵਿੱਚ ਡਿੱਗ ਪਈ। ਜਿਸ ਕਾਰਨ ਬੱਚੇ ਅਤੇ ਉਸਦੀ ਮੌਤ ਹੋ ਗਈ। ਇਹ ਟੋਇਆ ਪੁਰਾਣੇ ਕੁਆਟਰਾਂ ਦੇ ਪਾਣੀ ਦੇ ਨਿਕਾਸ ਲਈ ਪੁੱਟਿਆ ਗਿਆ ਸੀ। ਜਿਸਦੀ ਡੂੰਘਾਈ ਬਹੁਤ ਜਿਆਦਾ ਨਹੀਂ ਸੀ ਪਰ ਬੱਚੇ ਨੂੰ ਬਚਾਉਂਦੀ ਹੋਈ ਮਾਂ ਵੀ ਮੌਤ ਦੇ ਮੂੰਹ ਵਿੱਚ ਚਲੀ ਗਈ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: