Breaking News
Home / ਪੰਜਾਬ / ਪੰਜਾਬ ਪੁਲਿਸ ਦੇ ਤਸ਼ਦੱਦ ਤੋਂ ਦੁਖੀ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ

ਪੰਜਾਬ ਪੁਲਿਸ ਦੇ ਤਸ਼ਦੱਦ ਤੋਂ ਦੁਖੀ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ

ਮੁਕਤਸਰ ਸਾਹਿਬ, 30 ਮਈ – ਫਰੀਦਕੋਟ ਵਿਚ ਨੌਜੂਆਨ ਦੀ ਹਿਰਾਸਤੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਦਾ ਇੱਕ ਹੋਰ ਕਾਰਾ ਸਾਹਮਣੇ ਆਇਆ ਹੈ। ਪੁਲਿਸ ਤਸ਼ੱਦਦ ਦੇ ਸ਼ਿਕਾਰ ਪਿੰਡ ਥਾਂਦੇਵਾਲਾ ਦੇ ਇਕ ਨੌਜਵਾਨ ਵਲੋਂ ਨਹਿਰ ਵਿਚ ਛਾਲ ਮਾਰੇ ਜਾਣ ਦਾ ਸਮਾਚਾਰ ਹੈ। ਨੌਜਵਾਨ ਦੇ ਪਿਤਾ ਭੂਰਾ ਸਿੰਘ ਨੇ ਦੋਸ਼ ਲਾਇਆ ਕਿ ਇਕ ਚੋਰੀ ਦੇ ਮਾਮਲੇ ਵਿਚ ਮੇਰੇ ਪੁੱਤਰ ਨੂੰ ਪੁਲਿਸ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਕੁੱਟਮਾਰ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਵੀ ਉਸ ਨੂੰ ਥਾਣੇ ਵਿਚ ਸੱਦ ਕੇ ਬੁਰਾ-ਭਲਾ ਕਿਹਾ ਗਿਆ, ਜਿਸ ਮਗਰੋਂ ਮੇਰੇ ਪੁੱਤਰ ਦਾ ਸਾਈਕਲ, ਕੱਪੜੇ ਵਗੈਰਾ ਸਰਹਿੰਦ ਫ਼ੀਡਰ ਦੇ ਕਿਨਾਰੇ ਤੋਂ ਮਿਲੇ ਹਨ। ਸਾਨੂੰ ਖ਼ਦਸ਼ਾ ਹੈ ਕਿ ਪੁਲਿਸ ਤਸ਼ੱਦਦ ਦੇ ਡਰੋਂ ਉਹ ਨਹਿਰ ਵਿਚ ਛਾਲ ਮਾਰ ਗਿਆ। ਯਾਦ ਰਹੇ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਪੰਜਾਬ ਦੇ ਨੋਜੁਆਨਾਂ ਨੂੰ ਝੂਠੇ ਮੁਕਾਬਲੇ ਬਣਾ ਬਣਾ ਕੇ ਮਾਰਿਆ ਤੇ ਕੋਹ ਕੋਹ ਕੇ ਮਾਰਿਆ। ਪੰਜਾਬ ਪੁਲਿਸ ਆਪਣੀਆਂ ਅਜਿਹੀਆਂ ਹਰਕਤਾਂ ਲਈ ਹਮੇਸ਼ਾਂ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।

ਤੀਹਰੇ ਕਤਲ ਕਾਂਡ ਵਿਚ ਮ੍ਰਿਤਕ ਔਰਤ ਦਾ ਭਰਾ ਗ੍ਰਿਫ਼ਤਾਰ
ਤਰਨ ਤਾਰਨ, 30 ਮਈ – ਤਰਨ ਤਾਰਨ ਪੁਲਿਸ ਨੇ ਪਿਛਲੇ ਦਿਨੀਂ ਪਿੰਡ ਢੋਟੀਆਂ ਵਿਖੇ ਪਤੀ ਪਤਨੀ ਤੇ ਉਨ੍ਹਾਂ ਦੀ ਵੱਡੀ ਲੜਕੀ ਨੂੰ ਕਤਲ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਮ੍ਰਿਤਕ ਔਰਤ ਦਾ ਸਕਾ ਭਰਾ ਹੈ। ਐਸ.ਪੀ. ਡੀ. ਹਰਜੀਤ ਸਿੰਘ ਧਾਲੀਵਾਲ ਅਨੁਸਾਰ ਗ੍ਰਿਫ਼ਤਾਰ ਵਿਅਕਤੀ ਨੇ ਜ਼ਮੀਨ ਦੀ ਖ਼ਾਤਰ ਆਪਣੀ ਭੈਣ, ਜੀਜੇ ਤੇ ਭਾਣਜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਜਦਕਿ ਗ੍ਰਿਫ਼ਤਾਰ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਗਲਤ ਗ੍ਰਿਫ਼ਤਾਰੀ ਕੀਤੀ ਹੈ ਅਸਲ ਦੋਸ਼ੀ ਹੋਰ ਹਨ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: