Breaking News
Home / ਪੰਜਾਬ / ਕੁੰਵਰ ਵਿਜੇ ਪ੍ਰਤਾਪ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਚੇਤਾਵਨੀ

ਕੁੰਵਰ ਵਿਜੇ ਪ੍ਰਤਾਪ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਚੇਤਾਵਨੀ

ਨਵੀਂ ਜ਼ਿਲ੍ਹਾ ਜੇਲ੍ਹ ਵਿਚ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਜਾਂਚ ਲਈ ਪਹੁੰਚੇ। ਬੀਤੇ ਸਨਿੱਚਰਵਾਰ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਦੀ ਹੋਈ ਹੱਤਿਆ ਸਬੰਧੀ ਜਾਂਚ ਚੱਲ ਰਹੀ ਹੈ।

ਉੱਥੇ ਹੀ, ਕੁੰਵਰ ਵਿਜੇ ਪ੍ਰਤਾਪ ਸਿੰਘ ਨਾਭਾ ਜੇਲ੍ਹ ਵਿਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਸੀ.ਆਈ.ਏ. ਪਟਿਆਲਾ ਜਾ ਸਕਦੇ ਹਨ। ਜਿੱਥੇ ਬਿੱਟੂ ਕਤਲ ਕੇਸ ਵਿਚ ਪੰਜ ਦੋਸ਼ੀ ਬੰਦ ਹਨ। ਜਿਨ੍ਹਾਂ ਤੋਂ ਸੀ.ਆਈ.ਏ. ਪਟਿਆਲਾ ਪੁਲਿਸ ਪੁੱਛਗਿੱਛ ਕਰ ਰਹੀ ਹੈ। ਕਰੀਬ ਇਕ ਘੰਟੇ ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਭਾ ਜੇਲ੍ਹ ਵਿਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ।

SIT ਵੱਲੋਂ ਚਲਾਨ ਪੇਸ਼: ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਰਾਮ ਰਹੀਮ ਨੇ ਰਚੀ ਸੀ ਬੇਅਦਬੀ ਦੀ ਸਾਜਿਸ਼
ਭਾਰਤ ‘ਚ ਬੱਕਰੇ ਦੀ ਬਲੀ ਦਿੰਦਿਆਂ ਦੀਆਂ ਕਈ ਵੀਡੀਓਜ਼ ਦੇਖੀਆਂ। ਬੱਕਰੇ ਦੀ ਧੌਣ ਵੱਢਣ ਤੋਂ ਪਹਿਲਾਂ ਉਹਦੇ ਗਲ਼ ਹਾਰ ਪਾਏ ਜਾਂਦੇ ਹਨ, ਮੱਥੇ ਸੰਧੂਰ ਲਾਇਆ ਜਾਂਦਾ, ਫਿਰ ਪੈਰੀਂ ਹੱਥ ਲਾ ਕੇ ਓਹਦੀ ਪੂਜਾ ਕੀਤੀ ਜਾਂਦੀ ਹੈ ਤੇ ਅਖੀਰ …….ਘੜੱਚ!

ਜਿਸ ਦਿਨ ਮੋਦੀ ਨੇ ਬਾਦਲ ਦੇ ਪੈਰੀਂ ਹੱਥ ਲਾਏ ਸਨ, ਬੱਕਰਾ ਤੇ ਜਜਮਾਨ ਤਾਂ ਉਸੇ ਦਿਨ ਦਿਸ ਗਏ ਸਨ ਪਰ ਵੱਢਣ ਵਾਲੇ ਹੱਥ ਨਹੀਂ ਸਨ ਪਛਾਣ ਹੋ ਰਹੇ। ਉਹ ਅੱਜ ਦਿਸੇ….. ਕੈਪਟਨ ਦੇ ਹੱਥ ਤੇ ਸਿਟ ਤਲਵਾਰ!
ਕੈਪਟਨ ਦੀ ਜਾਂਚ ਟੀਮ ਨੇ ਦਾਅਵਾ ਕਰ ਦਿੱਤਾ ਕਿ ਬੇਅਦਬੀ ਕਾਂਡ ਗੁਰਮੀਤ ਰਾਮ ਰਹੀਮ, ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਦੀ ਸਾਜ਼ਿਸ਼ ਸੀ ਤੇ ਇਹ ਕੜੀਆਂ ਜੋੜਨ ਵਾਲਾ ਸੀ ਅਦਾਕਾਰ ਅਕਸ਼ੈ ਕੁਮਾਰ।

ਉਪਾਅ:
ਇਸ ਮੁਸ਼ਕਿਲ ਦਾ ਉਪਾਅ ਇੱਕੋ ਹੈ, ਜੋ ਬਾਦਲਾਂ ਨੂੰ ਕਰਨ ਲਈ ਦਬਾਅ ਬਣਾਇਆ ਗਿਆ ਹੈ। ਬਚਾਅ ਲਈ ਬਾਦਲ ਮੋਦੀ ਨੂੰ ਉਹ ਕੁਝ ਦੇਣਗੇ, ਜੋ ਕੈਪਟਨ ਵੱਲੋਂ ਦਿੱਤੇ ਨਾਲ਼ੋਂ ਵੱਧ ਹੋਵੇ। ਮਸਲਨ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਅੰਦਰ ਭਾਜਪਾ ਨੂੰ ਵੱਧ ਸੀਟਾਂ ਤੇ ਸ਼ਰੋਮਣੀ ਕਮੇਟੀ ‘ਚ ਬਾਦਲਾਂ ਦੇ ਚੋਣ ਨਿਸ਼ਾਨ ‘ਤੇ ਰਾਸ਼ਟਰੀ ਸਿੱਖ ਸੰਗਤ ਦੇ ਵੱਧ ਤੋਂ ਵੱਧ ਉਮੀਦਵਾਰ।

– ਗੁਰਪ੍ਰੀਤ ਸਿੰਘ ਸਹੋਤਾ

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: