Breaking News
Home / ਪੰਜਾਬ / ਅਧਿਆਪਕ ਪ੍ਰੇਮਿਕਾ ਦੇ ਘਰ ਜਾ ਕੇ ਅਧਿਆਪਕ ਪ੍ਰੇਮੀ ਵਲੋਂ ਆਤਮ ਹੱਤਿਆ

ਅਧਿਆਪਕ ਪ੍ਰੇਮਿਕਾ ਦੇ ਘਰ ਜਾ ਕੇ ਅਧਿਆਪਕ ਪ੍ਰੇਮੀ ਵਲੋਂ ਆਤਮ ਹੱਤਿਆ

ਮਾਨਸਾ- ਪ੍ਰੇਮਿਕਾ ਦੀ ਮੰਗਣੀ ਕਿਸੇ ਹੋਰ ਨਾਲ ਹੋਣ ਤੋਂ ਖ਼ਫ਼ਾ ਹੋਏ ਪ੍ਰੇਮੀ ਨੇ ਉਸ ਦੇ ਘਰ ਜਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ ਤੇ ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਅਨੁਸਾਰ ਸਥਾਨਕ ਵਾਰਡ ਨੰਬਰ 4 ਮਾਨਸਾ ਦਾ ਵਸਨੀਕ ਮਨਪ੍ਰੀਤ ਸਿੰਘ (27) ਤੇ ਪਿੰਡ ਕੋਟਲੱਲੂ ਦੀ ਇਕ ਲੜਕੀ ਇਕੱਠੇ ਇਕ ਨਿੱਜੀ ਸਕੂਲ ‘ਚ ਪੜ੍ਹਾਉਂਦੇ ਸਨ |

ਇਸ ਦੌਰਾਨ ਉਨ੍ਹਾਂ ਦੇ ਪ੍ਰੇਮ ਸੰਬੰਧ ਬਣ ਗਏ ਅਤੇ ਲੜਕੀ ਦੀ ਮੰਗਣੀ ਕਿਸੇ ਹੋਰ ਥਾਂ ਤੈਅ ਹੋ ਗਈ | ਇਸ ਨੂੰ ਲੈ ਕੇ ਲੜਕਾ ਅੰਦਰੋਂ-ਅੰਦਰੀ ਖ਼ਫ਼ਾ ਰਹਿਣ ਲੱਗਿਆ | ਪਿਛਲੇ ਦਿਨੀਂ ਉਹ ਗ਼ੁੱਸੇ ‘ਚ ਆ ਕੇ ਲੜਕੀ ਦੇ ਘਰ ਚਲਾ ਗਿਆ ਅਤੇ ਉੱਥੇ ਖ਼ੁਦ ‘ਤੇ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ | ਉਹ ਉੱਥੇ ਹੀ ਬੁਰੀ ਤਰ੍ਹਾਂ ਝੁਲਸ ਗਿਆ |

ਉਸ ਨੂੰ ਗੰਭੀਰ ਹਾਲਤ ‘ਚ ਮਾਨਸਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ | ਇਸ ਤੋਂ ਪਹਿਲਾਂ ਉਸ ਨੇ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼ੇ੍ਰਣੀ ਮਾਨਸਾ ਅਦਾਲਤ ਦੇ ਜੱਜ ਅਸ਼ੋਕ ਕੁਮਾਰ ਚੌਹਾਨ ਕੋਲ ਆਪਣੇ ਬਿਆਨ ਕਲਮਬੱਧ ਕਰਵਾਏ | ਥਾਣਾ ਸਦਰ ਮਾਨਸਾ ਦੇ ਮੁਖੀ ਦੀਵਾਨ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਭੁਪਿੰਦਰ ਸਿੰਘ ਦੇ ਬਿਆਨਾਂ ‘ਤੇ ਲੜਕੀ ਦੇ ਿਖ਼ਲਾਫ਼ ਧਾਰਾ 306 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਪਰ ਹਾਲੇ ਉਸ ਦੀ ਗਿ੍ਫ਼ਤਾਰੀ ਨਹੀਂ ਹੋਈ ਹੈ |

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: