Breaking News
Home / ਰਾਸ਼ਟਰੀ / ਲਉ ਜੀ ਹੁਣ ਮੰਨ ਗਏ ਕਿ ਭਾਰਤੀ ਫੌਜ ਨੇ ਆਪਣਾ ਹੈਲੀਕਾਪਟਰ ਆਪ ਹੀ ਫੁੰਡ ਦਿੱਤਾ ਸੀ

ਲਉ ਜੀ ਹੁਣ ਮੰਨ ਗਏ ਕਿ ਭਾਰਤੀ ਫੌਜ ਨੇ ਆਪਣਾ ਹੈਲੀਕਾਪਟਰ ਆਪ ਹੀ ਫੁੰਡ ਦਿੱਤਾ ਸੀ

ਭਾਰਤੀ ਹਵਾਈ ਸੈਨਾ ਨੇ ਸ੍ਰੀਨਗਰ ਬੇਸ ਦੇ ਸੀਨੀਅਰ ਮੋਸਟ ਏਅਰ ਫੋਰਸ ਕਮਾਂਡਰ (ਏ.ੳ.ਸੀ) ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। 27 ਫਰਵਰੀ ਨੂੰ ਸ੍ਰੀਨਗਰ ਦੇ ਨੇੜੇ ਐਮ.ਆਈ-17 ਹੈਲੀਕਾਪਟਰ ਦੇ ਹਾਦਸੇ ਨਾਲ ਸਬੰਧਤ ਇਹ ਕਾਰਵਾਈ ਕੀਤੀ ਗਈ ਹੈ।ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹੈਲੀਕਾਪਟਰ ਨੂੰ ਆਈ.ਏ.ਐਫ ਦੀ ਹੀ ਮਿਸਾਈਲ ਦੁਆਰਾ ਹਵਾਈ ਹਮਲਾ ਕਰਕੇ ਸੁੱਟਿਆ ਸੀ, ਕਿਉਂਕਿ ਆਈ.ਏ.ਐਫ ਦੁਆਰਾ ਆਪਣੇ ਹੀ ਜਹਾਜ਼ ਨੂੰ ਦੁਸ਼ਮਣਾਂ ਦਾ ਜਹਾਜ਼ ਸਮਝ ਲਿਆ ਗਿਆ ਸੀ।ਫਿਲਹਾਲ ਇਹ ਮਾਮਲਾ ਅਜੇ ਵੀ ਜਾਂਚ ਅਧੀਨ ਹੈ ਪਰ ਬਹੁਤ ਜਲਦ ਇਸਦੀ ਜਾਂਚ ਮੁਕੰਮਲ ਹੋ ਜਾਵੇਗੀ। ਸੂਤਰਾਂ ਮੁਤਾਬਕ ਲਾਪਰਵਾਹੀ ਵਰਤਣ ਵਾਲੇ ਅਫਸਰਾਂ ‘ਤੇ ਵੱਡੀ ਕਾਰਵਾਈ ਹੋ ਸਕਦੀ ਹੈ।

ਭਾਰਤੀ ਹਵਾਈ ਫੌਜ ਨੇ ਸ਼੍ਰੀਨਗਰ ਏਅਰਬੇਸ ਸਥਿਤ ਏਅਰ ਅਫਸਰ ਕਮਾਂਡਿੰਗ (ਏ. ਓ. ਸੀ) ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਐੱਮ. ਆਈ-17 ਹੈਲੀਕਾਪਟਰ 27 ਫਰਵਰੀ ਨੂੰ ਇਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ‘ਚ 6 ਲੋਕਾਂ ਦੀ ਮੌਤ ਹੋ ਗਈ ਸੀ। ਇਹ ਪੂਰਾ ਹਾਦਸਾ ਏ. ਓ. ਸੀ ਦੀ ਦੇਖ ਰੇਖ ‘ਚ ਹੋਇਅ ਸੀ।ਮਿਲੀ ਜਾਣਕਾਰੀ ਮੁਤਾਬਕ ਮਾਮਲੇ ਦੀ ਫਿਲਹਾਲ ਜਾਂਚ ਜਾਰੀ ਹੈ ਪਰ ਇਸ ਹਾਦਸੇ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਦੀ ਇੱਕ ਮਿਜ਼ਾਇਲ ਨੇ ਐੱਮ. ਆਈ-17 ਹੈਲੀਕਾਪਟਰ ‘ਤੇ ਗਲਤੀ ਨਾਲ ਨਿਸ਼ਾਨਾ ਵਿੰਨ੍ਹ ਦਿੱਤਾ। ਮਾਮਲੇ ਦੀ ਆਖਰੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਸੰਬੰਧ ‘ਚ ਹਵਾਈ ਫੌਜ ਦੇ ਬੁਲਾਰੇ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।

ਦੱਸਿਆ ਜਾਂਦਾ ਹੈ ਕਿ 27 ਫਰਵਰੀ ਨੂੰ ਪਾਕਿਸਤਾਨ ਅਤੇ ਭਾਰਤੀ ਹਵਾਈ ਫੌਜ ਨੌਸ਼ਹਿਰਾ ਸੈਕਟਰ ‘ਚ ਇੱਕ ਦੂਜੇ ਖਿਲਾਫ ਮੁਸਤੈਦ ਸੀ। ਇਸ ਦੌਰਾਨ ਰੂਸ ਤੋਂ ਬਣਿਆ ਐੱਮ. ਆਈ 17 ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ‘ਚ ਮੌਜੂਦ 6 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ ਸੀ ਪਰ ਅੰਦਰੂਨੀ ਪੁੱਛ ਗਿੱਛ ‘ਚ ਕਿਹਾ ਗਿਆ ਸੀ ਹੈ ਕਿ ਹੈਲੀਕਾਪਟਰ ਭਾਰਤੀ ਹਵਾਈ ਫੌਜ ਦੀ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ ਮਿਜ਼ਾਇਲ ਦੀ ਗਲਤੀ ਦਾ ਸ਼ਿਕਾਰ ਬਣ ਗਿਆ। ਰਿਪੋਰਟ ‘ਚ ਹਾਲੇ ਤੱਕ ਕਈ ਹੋਰ ਖੁਲਾਸੇ ਹੋਣੇ ਬਾਕੀ ਹਨ ਪਰ ਮਾਮਲੇ ਦੀ ਜਾਂਚ ਫਿਲਹਾਲ ਆਪਣੇ ਆਖਰੀ ਪੜਾਅ ‘ਚ ਹੈ। ਹਵਾਈ ਫੌਜ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਜਿਸ ਨੇ ਵੀ ਇਸ ਦੌਰਾਨ ਗਲਤੀ ਕੀਤੀ ਹੈ ਉਸ ‘ਤੇ ਕਾਰਵਾਈ ਕੀਤੀ ਜਾਵੇਗੀ। ਇਸ ‘ਤੇ ਕੋਈ ਨਰਮੀ ਨਹੀਂ ਦਿਖਾਈ ਜਾਵੇਗੀ। ਕੋਰਟ ਆਫ ਇੰਕੁਆਰੀ ‘ਚ ਜੋ ਵੀ ਦੋਸ਼ੀ ਮਿਲੇਗਾ ਉਸ ‘ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ ਤਾਂ ਕਿ ਭਵਿੱਖ ‘ਚ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਦੁਹਰਾਈ ਜਾਵੇ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: