Breaking News
Home / ਰਾਸ਼ਟਰੀ / ਉੱਡਦੇ ਜਹਾਜ਼ ‘ਚੋਂ ਨਿਕਲੇ ਚੰਗਿਆੜੇ, ਹੋਈ ਐਮਰਜੈਂਸੀ ਲੈਂਡਿੰਗ

ਉੱਡਦੇ ਜਹਾਜ਼ ‘ਚੋਂ ਨਿਕਲੇ ਚੰਗਿਆੜੇ, ਹੋਈ ਐਮਰਜੈਂਸੀ ਲੈਂਡਿੰਗ

ਤਾਮਿਲਨਾਡੂ ਦੇ ਤ੍ਰਿਚੀ ਤੋਂ ਸਿੰਗਾਪੁਰ ਜਾ ਰਹੀ ਸਕੂਟ ਏਅਰਵੇਜ਼ ਦੀ ਉਡਾਣ ਟੀ. ਆਰ. 567 ਦੀ ਅੱਜ ਤੜਕੇ ਕਰੀਬ 3.40 ਵਜੇ ਚੇਨਈ ਦੇ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੂੰ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰ ਲਿਆ ਗਿਆ। ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਜਹਾਜ਼ ‘ਚ ਕੁੱਲ 161 ਯਾਤਰੀ ਤੇ ਅਮਲੇ ਦੇ ਮੈਂਬਰ ਸਵਾਰ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਅਧਿਕਾਰੀਆਂ ਮੁਤਾਬਕ ਉਡਾਣ ਭਰਨ ਤੋਂ ਬਾਅਦ ਜਦੋਂ ਜਹਾਜ਼ ਭਾਰਤੀ ਹਵਾਈ ਖੇਤਰ ‘ਚ ਸੀ ਤਾਂ ਪਾਇਲਟ ਨੇ ਇਸ ‘ਚੋਂ ਚੰਗਿਆੜੀ ਨਿਕਲਦੀ ਦੇਖੀ। ਇਸ ਤੋਂ ਬਾਅਦ ਪਾਇਲਟ ਨੇ ਐਮਰਜੈਂਸੀ ਹਾਲਤ ‘ਚ ਜਹਾਜ਼ ਨੂੰ ਉਤਾਰਨ ਲਈ ਹਵਾਈ ਅੱਡੇ ਨਾਲ ਸੰਪਰਕ ਕੀਤਾ। ਜਹਾਜ਼ ਨੂੰ ਲੈਂਡਿੰਗ ਦੀ ਆਗਿਆ ਦੇ ਦਿੱਤੀ ਗਈ ਅਤੇ ਅੱਗ ਬੁਝਾਊ ਦਸਤੇ ਨੂੰ ਤਿਆਰ ਰੱਖਿਆ ਗਿਆ। ਜਹਾਜ਼ ਦੇ ਅੱਜ ਸ਼ਾਮੀਂ ਸਿੰਗਾਪੁਰ ਰਵਾਨਾ ਹੋਣ ਦੀ ਸੰਭਾਵਨਾ ਹੈ।

ਚੇਨਈ: ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਪ੍ਰਾਈਵੇਟ ਜਹਾਜ਼ ਕੰਪਨੀ ਦੀ ਉਡਾਣ ਵਿੱਚ ਸੋਮਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਅਸਮਾਨ ਵਿੱਚ ਉਡਾਣ ਵਿੱਚੋਂ ਚੰਗਿਆੜੀ ਨਿਕਲਣ ਬਾਅਦ ਇਸ ਨੂੰ ਹੰਗਾਮੀ ਹਾਲਤ ਵਿੱਚ ਚੇਨਈ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ। ਸਾਰੇ 170 ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ।ਏਅਰਪੋਟਰ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਜਦੋਂ ਭਾਰਤੀ ਹਵਾਈ ਖੇਤਰ ਵਿੱਚ ਸੀ ਤਾਂ ਪਾਇਲਟ ਨੂੰ ਜਹਾਜ਼ ਵਿੱਚੋਂ ਚੰਗਿਆੜੇ ਨਿਕਲੇ ਦਿਖਾਈ ਦਿੱਤੇ। ਇਸ ਦੇ ਬਾਅਦ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਲਈ ਚੇਨਈ ਹਵਾਈ ਅੱਡੇ ਨਾਲ ਸੰਪਰਕ ਕੀਤਾ। ਉੱਥੋਂ ਪਾਇਲਟ ਨੂੰ ਜਹਾਜ਼ ਉਤਾਰਨ ਦੀ ਮਨਜ਼ੂਰੀ ਮਿਲ ਗਈ ਤੇ ਫਾਇਰ ਅਧਿਕਾਰੀਆਂ ਨੂੰ ਵੀ ਤਿਆਰ ਰੱਖਿਆ ਗਿਆ।ਯਾਤਰੀਆਂ ਨੂੰ ਬਾਅਦ ਵਿੱਚ ਸ਼ਹਿਰ ਦੇ ਹੋਟਲਾਂ ਵਿੱਚ ਟਹਿਰਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਸ਼ੀਅਨ ਜਹਾਜ਼ ਵਿੱਚ ਆਈ ਖਰਾਬੀ ਦਾ ਪਤਾ ਲਾ ਰਹੇ ਹਨ। ਜੇ ਇਸ ਜਹਾਜ਼ ਨੂੰ ਕਲੀਅਰੈਂਸ ਨਾ ਮਿਲੀ ਤਾਂ ਕਿਸੇ ਹੋਰ ਜਹਾਜ਼ ਨੂੰ ਭੇਜਿਆ ਜਾ ਸਕਦਾ ਹੈ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: