Breaking News
Home / ਰਾਸ਼ਟਰੀ / ਹੁਣ ਅਮਰੀਕਾ ਦੇ ਮੈਗਜ਼ੀਨ ਨੇ ਬਣਾਇਆ ਮੋਦੀ ਤੇ ਮੀਡੀਆ ਦਾ ਅਜਿਹਾ ਕਾਰਟੂਨ ਕੇ….

ਹੁਣ ਅਮਰੀਕਾ ਦੇ ਮੈਗਜ਼ੀਨ ਨੇ ਬਣਾਇਆ ਮੋਦੀ ਤੇ ਮੀਡੀਆ ਦਾ ਅਜਿਹਾ ਕਾਰਟੂਨ ਕੇ….

ਅੰਗਰੇਜ਼ੀ ਦੇ ਸੰਸਾਰ ਪ੍ਰਸਿੱਧ ਰਸਾਲੇ ‘ਟਾਈਮਜ਼’ ਦੇ ਟਾਈਟਲ ਪੇਜ ਉਤੇ ਮੋਦੀ ਤੇ ਭਾਰਤੀ ਮੀਡੀਆ ਸਬੰਧਾਂ ਬਾਰੇ ਇੱਕ ਕਾਰਟੂਨ ਛਪਿਆ ਹੈ, ਜੋ ਇਹਨਾਂ ਸਬੰਧਾਂ ਦੀ ਸਹੀ ਤਸਵੀਰ ਪੇਸ਼ ਕਰ ਰਿਹਾ ਹੈ ।

ਭਾਰਤੀ ਮੀਡੀਆ ਦਾ ਇੱਕ ਵੱਡਾ ਹਿੱਸਾ ਮੋਦੀ ਦਾ ਦੁੱਧ ਚੁੰਘਦਾ ਬਾਲ ਹੀ ਬਣਿਆਂ ਹੋਇਆ ਹੈ ।

ਮੋਦੀ ਦੀ ਹਰ ਗੱਲ, ਹਰ ਸਰਗਰਮੀ ਨੂੰ ਜਿਵੇਂ ਲਾਈਵ ਦਿਖਾਇਆ ਜਾਂਦਾ ਹੈ, ਉਸ ਦੀ ਮਿਸਾਲ ਕੋਈ ਹੋਰ ਯਾਦ ਨਹੀਂ ਆ ਰਹੀ, ਤੇ ਪੜ੍ਹੀ ਸੁਣੀ ਵੀ ਨਹੀਂ । ਮੋਦੀ ਰੈਲੀ ਕਰ ਰਿਹਾ ਹੋਵੇ ਤਾਂ, ਮੋਦੀ ਮੰਦਰ ਜਾਵੇ ਤਾਂ, ਮੋਦੀ ਕਿਤੇ ਵੀ ਜਾਵੇ, ਕੁੱਝ ਵੀ ਕਰੇ, ਹਰ ਵੇਲੇ ਟੀ ਵੀ ਨਾਲ ਨਾਲ ਹੁੰਦਾ ਹੈ ।

ਇਸ ਵਾਰ ਦੀਆਂ ਚੋਣਾਂ ਪਹਿਲੀਆਂ ਸਾਰੀਆਂ ਚੋਣਾਂ ਤੋਂ ਵੱਖ ਹਨ, ਮੀਡੀਆ ਮੋਦੀ ਦੇ ਨਾਲ, ਤੇ ਸਰਕਾਰੀ ਮਸ਼ੀਨਰੀ ਵੀ ।

ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਵਿੱਚ ਦਰਸ਼ਨ ਕਰਨ ਲਈ ਗਏ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਵੀ ਸਾਹਮਣੇ ਆਏ।
ਦਰਅਸਪ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਤੋਂ ਪਹਿਲਾਂ ਮੋਦੀ ਕੇਜਰਾਨਾਥ ਦਰਸ਼ਨ ਕਰਨ ਲਈ ਪਹੁੰਚੇ ਸਨ। ਉਨ੍ਹਾਂ ਇਸ ਦੌਰਾਨ ਮੰਦਿਰ ਵਿੱਚ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਮੰਦਿਰ ਤੋਂ ਕੁਝ ਦੂਰੀ ‘ਤੇ ਗੁਫ਼ਾ ਅੰਦਰ ਉਨ੍ਹਾਂ ਧਿਆਨ ਲਗਾਇਆ।

ਮੋਦੀ ਦੇ ਸੋਸ਼ਲ ਮੀਡੀਆ ਅਕਾਉਂਟ ਤੋਂ ਦਰਸ਼ਨ ਕਰਦਿਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਗੁਫ਼ਾ ਅੰਦਰ ਧਿਆਨ ਲਗਾੁਣ ਦੀਆਂ ਤਸਵੀਰਾਂ ਵੀ ਸਾਰੇ ਕਿਤੇ ਦੇਖੀਆਂ ਗਈਆਂ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: