Breaking News
Home / ਰਾਸ਼ਟਰੀ / ਚੋਣ ਰੈਲੀਆਂ ਤੋਂ ਵਿਹਲਾ ਹੋ ਕਿ ਮੋਦੀ ਗਿਆ ਕੇਦਾਰਨਾਥ

ਚੋਣ ਰੈਲੀਆਂ ਤੋਂ ਵਿਹਲਾ ਹੋ ਕਿ ਮੋਦੀ ਗਿਆ ਕੇਦਾਰਨਾਥ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨੀਂ ਯਾਤਰਾ ‘ਤੇ ਸਨਿਚਰਵਾਰ ਸਵੇਰੇ ਦੇਹਰਾਦੂਨ ਦੇ ਜੌਲੀਗ੍ਰਾਂਟ ਏਅਰਪੋਰਟ ਪਹੁੰਚੇ। ਇਸ ਦੌਰਾਨ ਰਾਜਪਾਲ ਬੇਬੀ ਰਾਨੀ ਮੌਰਿਆ ਤੇ ਸੀਐੱਮ ਤ੍ਰਿਵੇਦੀ ਰਾਵਤ ਨੇ ਉਨ੍ਹਾਂ ਦਾ ਸਵਾਗਤ ਕੀਤਾ।ਇਸ ਤੋਂ ਬਾਅਦ ਪੀਐੱਮ ਮੋਦੀ ਨੇ ਸੇਫ ਹਾਊਸ ਰਾਹੀਂ ਮੰਦਰ ਤੱਕ ਦੇ ਸਫਰ ‘ਚ ਤੀਰਥ ਪੰਡਤਾਂ ਨਾਲ ਕੁਝ ਦੇਰ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹ ਮੰਦਰ ‘ਚ ਪਹੁੰਚੇ। ਇਥੇ ਕਰੀਬ ਉਨ੍ਹਾਂ ਨੇ 17ਮਿੰਟ ਤਕ ਬਾਬਾ ਕੇਦਾਰ ਦੀ ਪੂਜਾ ਕੀਤੀ।

ਪਰਿਕਰਮਾ ਤੋਂ ਬਾਅਦ ਮੋਦੀ ਨੂੰ ਸੰਮਤੀ ਦੇ ਅਹੁਦੇਦਾਰਾਂ ਨੇ ਸ਼ਾਲ ਭੇਟ ਕੀਤਾ। ਇਸ ਮੌਕੇ ‘ਤੇ ਸਨਮਾਨ ਚਿੰਨ੍ਹ ਵੀ ਭੇਟ ਕੀਤਾ ਗਿਆ। ਇਸ ਤੋਂ ਬਾਅਦ ਮੋਦੀ ਨੇ ਕੇਦਾਰਮਾਥ ਮੰਦਰ ‘ਚ ਚੱਲ ਰਹੇ ਨਿਰਮਾਣ ਦੇ ਕਾਰਜਾਂ ਸਬੰਧੀ ਨਕਸ਼ੇ ਵੀ ਦੇਖੇ।
ਪੀਐੱਮ ਮੋਦੀ ਨੇ ਕੇਦਾਰਨਾਥ ਵਿਥੇ ਧਾਮ ‘ਤੇ ਬਾਘਾਂਬਰ ਦੇ ਪ੍ਰਿੰਟ ਵਾਲਾ ਕੱਪੜਾ ਤੇ ਟੱਲ ਭੇਟ ਕੀਤਾ ਹੈ। ਟੱਲ ਦਾ ਵਜ਼ਨ ਇਕ ਤੋਂ ਡੇਢ ਕਵਿੰਟਲ ਹੈ। ਧਰਮ ਦੇ ਜਾਣਕਾਰ ਦੱਸਦੇ ਹਨ ਕਿ ਜਦੋਂ ਕਿਸੇ ਵਿਅਕਤੀ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ ਤਾਂ ਉਹ ਟੱਲ ਤੇ ਟੱਲੀਆਂ ਮੰਦਰ ‘ਚ ਚੜ੍ਹਾਉਣ ਲਈ ਆਉਂਦੇ ਹਨ। ਕਈ ਵਾਰ ਲੋਕ ਮੰਨਤ ਮੰਗਣ ਸਮੇਂ ਵੀ ਇਸ ਤਰ੍ਹਾਂ ਦਾ ਸਾਮਾਨ ਭੇਟ ਕਰਦੇ ਹਨ।

ਸੂਤਰਾਂ ਅਨੁਸਾਰ 19 ਮਈ ਨੂੰ ਪ੍ਰਧਾਨ ਮੰਤਰੀ ਬਦਰੀਨਾਥ ਜਾਣਗੇ। ਉਥੇ ਦਰਸ਼ਨ ਕਰਨ ਤੋਂ ਬਾਅਦ ਉਹ ਪਹਿਲਾਂ ਜੌਲੀਗ੍ਰਾਂਟ ਪੁਹੰਚਣਗੇ ਤੇ ਫਿਰ ਦਿੱਲੀ ਲਈ ਰਵਾਨਾ ਹੋ ਜਾਣਗੇ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: