Breaking News
Home / ਅੰਤਰ ਰਾਸ਼ਟਰੀ / ਜੇ ਕੈਨੇਡਾ ‘ਚ ਗੁਰਦੁਆਰਾ ਸਾਹਿਬ ਨਾ ਹੋਣ ਤਾਂ 90 ਫੀਸਦੀ ਵਿਦਿਆਰਥੀ ਮੁੜ ਜਾਣਗੇ

ਜੇ ਕੈਨੇਡਾ ‘ਚ ਗੁਰਦੁਆਰਾ ਸਾਹਿਬ ਨਾ ਹੋਣ ਤਾਂ 90 ਫੀਸਦੀ ਵਿਦਿਆਰਥੀ ਮੁੜ ਜਾਣਗੇ

ਕੈਨੇਡਾ ‘ਚ ਵਿਦਿਆਰਥੀਆਂ ਲਈ ਆਸਰਾ ਬਣੇ ਗੁਰਦੁਆਰਾ ਸਾਹਿਬ, ਕੰਮ ਤੋਂ ਆਉਂਦੇ ਤੇ ਲੰਗਰ ਛੱਕ ਘਰਾਂ ਨੂੰ ਚਲੇ ਜਾਂਦੇ


ਕਨੇਡਾ- ਸਟੂਡੈਂਟਸ ਤੇ ਪਏ ਛਾਪੇ …ਜਾਣੋ ਕੀ ਹੈ ਮਾਮਲਾ
ਸਰਕਾਰ ਵਲੋੰ ਮਨਜੂਰ ਘੰਟਿਆਂ ਤੋਂ ਵੱਧ ਕੰਮ ਕਰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਸਰੀ ਵਿੱਚ ਵੀ ਕਈ ਥਾਈਂ ਛਾਪੇ ਮਾਰੇ ਗਏ ਹਨ। ਫੜ ਕੇ ਛੱਡ ਦਿੱਤੇ ਜਾਂ ਨਹੀਂ, ਇਸ ਬਾਰੇ ਸਪੱਸ਼ਟ ਨਹੀਂ ਹੋ ਸਕਿਆ। ਕੋਸ਼ਿਸ਼ ਜਾਰੀ ਹੈ।

ਦੂਜੇ ਪਾਸੇ ਇਨ੍ਹਾਂ ਵਿਦਿਆਰਥੀਆਂ ਤੋਂ ਹਜ਼ਾਰਾਂ ਡਾਲਰ ਭੋਟ ਕੇ ਪੱਕੇ ਕਰਵਾਉਣ ਦੇ ਸਬਜ਼ਬਾਗ ਦਿਖਾਉਣ ਵਾਲੇ ਲੁਟੇਰੇ ਸਲਾਹਕਾਰ ਚੌੜੇ ਹੋ ਕੇ ਘੁੰਮਦੇ ਹਨ।

ਪੰਜਾਬ ਤੋਂ ਨਵੇਂ ਆਉਣ ਵਾਲੇ ਵਿਦਿਆਰਥੀ ਸਭ ਕੁਝ ਪਤਾ ਕਰਕੇ, ਵਿਚਾਰ ਕਰਕੇ ਹੀ ਕੈਨੇਡਾ ਆਉਣ। ਇਸ ਸੰਬੰਧੀ ਇੱਕ ਸਾਬਕਾ ਵਿਦਿਆਰਥੀ ਦੀ ਲਿਖਤ ਹੇਠਾਂ ‘ਚ ਸਾਂਝੀ ਕਰਦਾਂ।- ਗੁਰਪ੍ਰੀਤ ਸਿੰਘ ਸਹੋਤਾ

ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੁਝ ਮਨਜ਼ੂਰ ਘਮਟੇ ਕੰਮ ਕਰਨ ਦੀ ਇਜ਼ਾਜ਼ਤ ਹੁੰਦੀ। ਇਸ ਤੋਂ ਜ਼ਿਆਦਾ ਕੰਮ ਕਰਨਾ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ। ਪਰ ਸਬਜ਼ਬਾਗ ਦਿਖਾਉਣ ਵਾਲੇ ਏਜੰਟ ਹਜ਼ਾਰਾਂ ਡਾਲਰ ਕਮਾਉਣ ਦੇ ਲਾਲਚ ਵਿਚ ਇਹ ਗੱਲਾਂ ਨਹੀਂ ਦੱਸਦੇ।

ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਧਿਆਨ-ਹਿੱਤ :

ਮੈਂ ਬਹੁਤ ਵਾਰ ਸਲਾਹ ਦਿੰਦਾ ਹੁੰਨਾ ਵੀ ਜਿੰਨਾ ਸੌਖਾ ਤੁਸੀਂ ਇੱਥੇ ਸਮਝਦੇ ਹੋ ਅਜਿਹਾ ਹੈ ਨਹੀ । ਕੈਨੇਡਾ ਆਉਣ ਦਾ ਮਕਸਦ ਨਿਰਾ ਪੁਰਾ ਦਿਹਾੜੀਆਂ ਕਰਨਾ ਤੇ ਨਹੀਂ ?ਵਧੀਆ ਕਾਲਜ ਵਿੱਚ ਚੰਗੇ ਨੰਬਰਾਂ ਨਾਲ ਗ੍ਰੈਜੂਏਟ ਹੋਵੋਂਗੇ ਤਾਂ ਯਕੀਨਨ ਨੌਕਰੀ ਵੀ ਵਧੀਆ ਮਿਲੂਗੀ । ਗੱਲ ਕਰੀਏ ਖਬਰ ਦੀ, ਅੱਜ ਮੈਂ ਅਖਬਾਰ ਵਿੱਚ ਖਬਰ ਦੇਖੀ ਕਿ 13 ਦਸੰਬਰ 2017 ਨੂੰ 22 ਸਾਲ ਦਾ ਅੰਤਰ-ਰਾਸ਼ਟਰੀ ਵਿਦਿਆਰਥੀ ਜੋਬਨਜੀਤ ਸਿੰਘ ਸੰਧੂ, ਜਿਹੜਾ ਮੌੰਟਰੀਅਲ ਤੇ ਟੋਰਾਂਟੋ ਦੇ ਵਿਚਕਾਰ ਹਾਈਵੇ 401 ਉੱਤੇ ਟਰੱਕ ਲੈ ਕੇ ਜਾ ਰਿਹਾ ਸੀ । OPP (Ontario Provincial Police) ਵੱਲੋਂ ਰੁਟੀਨ ਵਜੋਂ ਉਸਦਾ ਟਰੱਕ ਪੁੱਲ ਓਵਰ ਕੀਤਾ ਗਿਆ । ਪੜਤਾਲ ਕਰਨ ਉੱਤੇ ਪਤਾ ਲੱਗਿਆ ਕਿ ਉਹ ਅੰਤਰ ਰਾਸ਼ਟਰੀ ਵਿਦਿਆਰਥੀ ਹੈ ਤੇ ਕੈਨਾਡੋਰ ਕਾਲਜ, ਮਿਸੀਸਾਗਾ ਵਿੱਚ ਪੜ੍ਹਦਾ ਹੈ । ਅਗਾਊਂ ਪੜਤਾਲ ਉੱਤੇ ਪੁਲਿਸ ਨੇ ਪਾਇਆ ਕੇ ਵਿਦਿਆਰਥੀ ਕੈਨੇਡਾ ਵਿੱਚ ਇੱਕ ਵਿਦਿਆਰਥੀਆਂ ਲਈ ਨਿਯਮਤ ਹਫਤੇ ਦੇ 20 ਘੰਟਿਆਂ ਤੋਂ ਵੱਧ ਕੰਮ ਰਿਹਾ ਹੈ । ਉਹਦੀ ਪੜ੍ਹਾਈ ਅਜੇ ਰਹਿੰਦੀ ਹੈ ਤੇ ਸਿਰਫ 10 ਦਿਨ ਦੀਆਂ ਕਲਾਸਾਂ ਬਾਕੀ ਸੀ ਤੇ ਉਸਤੋਂ ਬਾਅਦ ਉਹਨੂੰ Mechanical Engineering ਦੀ ਡਿਗਰੀ Canadore College, Mississauga ਤੋਂ ਮਿਲ ਜਾਣੀ ਸੀ । ਪੁਲਿਸ ਨੇ ਦੋਸ਼ੀ ਪਾਏ ਜਾਣ ਉੱਤੇ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ । ਅੱਗੇ ਮਾਮਲੇ ਵਿੱਚ CBSA (Canada Border Services Agency) ਨੂੰ ਇਸ ਵਿੱਚ ਆਪਣੀ ਰਾਏ ਦੇਣ ਲਈ ਕਿਹਾ ਗਿਆ ਤੇ ਉਹਨਾਂ ਨੇ ਵਿਦਿਆਰਥੀ ਨੂੰ ਵਾਪਿਸ ਭਾਰਤ ਭੇਜਣ ਦੀ ਰਾਇ ਦਿੱਤੀ । ਵਿਦਿਆਰਥੀ ਦੇ ਵਕੀਲ ਨੇ ਅਦਾਲਤ ਵਿੱਚ ਦਲੀਲਾਂ ਦਿੱਤੀਆਂ ਕਿ ਜੋਬਨਜੀਤ ਦਾ ਕੋਈ ਕਰੀਮੀਨਲ ਰਿਕਾਰਡ ਨਹੀਂ ਤੇ ਉਹ ਸਿਰਫ਼ ਆਪਣੀ ਫੀਸ ਭਰਣ ਲਈ ਜ਼ਿਆਦਾ ਕੰਮ ਕਰ ਰਿਹਾ ਸੀ । ਅਦਾਲਤ ਤੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਨੂੰ ਵੀਜ਼ੇ ਅਪਲਾਈ ਕਰਨ ਵੇਲੇ ਹੀ ਪੁੱਛਿਆ ਜਾਂਦਾ ਹੈ ਕਿ ਉਹ ਆਪਣੀ ਪੜ੍ਹਾਈ ਦੀ ਫੀਸ ਭਰਣ ਦੇ ਕਾਬਲ ਹੈ ਜਾਂ ਨਹੀਂ ? ਅਜਿਹੇ ਵਿੱਚ ਫੀਸ ਵਾਲੀ ਦਲੀਲ ਕੋਈ ਮਾਇਨੇ ਨਹੀਂ ਰੱਖਦੀ । ਹੁਣ ਜੋਬਨਜੀਤ ਨੇ ਆਖਰੀ ਉਮੀਦ ਵਿੱਚ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਅਪਲਾਈ ਕੀਤਾ ਹੈ, ਇਹ ਹੁਣ IRCC ਤੇ ਨਿਰਭਰ ਕਰਦਾ ਹੈ ਉਹ ਉਹਨੂੰ ਵੀਜ਼ਾ ਦਿੰਦੇ ਹਨ ਜਾਂ ਨਹੀਂ । ਜੇ ਨਹੀਂ ਤਾਂ ਵਿਦਿਆਰਥੀ ਨੂੰ 31 ਮਈ ਤੋਂ ਪਹਿਲਾ ਕੈਨੇਡਾ ਛੱਡ ਤੇ ਵਾਪਿਸ ਪੰਜਾਬ ਜਾਣਾ ਪੈਣਾ ਹੈ । (ਉਪਰੋਕਤ ਖਬਰ ਤੇ ਵਿਦਿਆਰਥੀ ਦੀ ਤਸਵੀਰ ਲੱਗੀ ਹੈ ਸੋ ਮੈਂ ਜਾਣ-ਬੁੱਝ ਕੇ ਸਾਂਝੀ ਨਹੀਂ ਕੀਤੀ, ਕੋਸ਼ਿਸ਼ ਕਰਿਉ ਤੁਸੀਂ ਵੀ ਨਾ ਕਰੋ)

ਬਹੁਤ ਇਸ ਮਸਲੇ ਨਾਲ ਮਿਲਦੀਆਂ-ਜੁਲਦੀਆਂ ਗੱਲਾਂ ਹਨ :
– ਪੜ੍ਹਾਈ ਦੌਰਾਨ ਟਰੱਕ ਡਰਾਇਵਰ ਬਣਨ ਦਾ ਚਾਅ, ਵਧੀਆ ਗੱਲ ਹੈ ਤੁਸੀਂ ਪੜ੍ਹਾਈ ਦੌਰਾਨ ਹੀ ਕਮਰਸ਼ੀਅਲ ਲਾਈਸੈਂਸ ਲੈਂਦੇ ਹੋੋ ਪਰ ਚਲਦੀ ਪੜ੍ਹਾਈ ਵਿੱਚ ਟਰੱਕ ਚਲਾਉਣਾ ਬੇਵਕੂਫੀ ਤੋਂ ਵੱਧ ਕੇ ਕੁਛ ਵੀ ਨਹੀਂ । ਫੀਸਾਂ ਦੇ ਖਰਚੇ ਤਾਂ ਬਾਕੀ ਵੀ ਕੱਢ ਦੇ ਹੀ ਆ ।
– ਮੰਨਿਆ ਸਾਡੀਆਂ ਫੀਸਾਂ ਇੱਥੋਂ ਦੇ ਪੱਕੇ ਵਸਨੀਕਾਂ ਨਾਲੋਂ 4 ਗੁਣਾ ਜ਼ਿਆਦਾ ਹਨ ਪਰ ਸਾਡੇ ਕੋਲ ਪੜ੍ਹਾਈ ਤੋਂ ਬਿਨਾ ਕੋਈ ਚਾਰਾ ਵੀ ਨਹੀਂ ਹੈ । ਪੜ੍ਹਾਈ ਸਾਡਾ ਮੁੱਖ ਮਨੋਰਥ ਹੋਣੀ ਚਾਹੀਦੀ ਹੈ ਨਾ ਕਿ ਕੰਮ । ਤੁਹਾਡੇ ਘਰ ਦੇ ਹਾਲਾਤਾਂ ਤੇ ਮਜ਼ਬੂਰੀਆਂ ਦੀ ਮੈਂ ਕਦਰ ਕਰਦਾ ਪਰ ਜੋ ਹੈ ਉਹ ਸਾਹਮਣੇ ਹੈ । ਬਾਅਦ ਵਿੱਚ ਪਛਤਾਉਣ ਦਾ ਫਾਇਦਾ ਵੀ ਕੋਈ ਨਹੀਂ ਹੋਣਾ ।

– ਕੰਮ ਕਰੋ ਰੱਜ ਕੇ ਕਰੋ ਪਰ ਕਿਸੇ ਤਰੀਕੇ ਨਾਲ ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ । ਸਿੱਧਾ ਈ ਅਮੀਰ ਹੋਣ ਦੇ ਚੱਕਰ ਵਿੱਚ ਮੂਰਖਤਾ ਨਾ ਕਰੋ ਬਸ ।
– ਪੰਜ ਲੱਖ ਤੋਂ ਜ਼ਿਆਦਾ ਅੰਦਰ ਰਾਸ਼ਟਰੀ ਵਿਦਿਆਰਥੀ ਪਿਛਲੇ ਸਾਲ ਕੈਨੇਡਾ ਵਿੱਚ ਆਏ ਸੀ ਜੀਹਦੇ ਤੋਂ ਸਰਕਾਰ ਨੂੰ $15.5 ਬਿਲੀਅਨ ਡਾਲਰ ਦਾ ਰੈਵੇਨਿਊ ਇਕੱਠਾ ਹੋਇਆ । ਬਾਕੀ ਕੈਨੇਡਾ ਵਿੱਚ 1,70,000 ਨੌਕਰੀਆਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਤੇ ਨਿਰਭਰ ਕਰਦੀਆਂ ਹਨ । ਅਸੀਂ ਆਪਣੀ ਪਛਾਣ ਕਾਇਮ ਰੱਖਣੀ ਹੈ ਨਾ ਕਿ ਮਿਟਾਉਣੀ ਹੈ ।
– ਅਖੀਰਲੀ ਗੱਲ, ਪੜ੍ਹਾਈ ਛੱਡ ਕੇ ਧੱਕੇ ਖਾਣ ਵਾਲੇ ਵੀਰਾਂ ਲਈ । ਕਈਆਂ ਨੂੰ ਚਾਅ ਪੈਂਦਾ LMIA ਦਾ, ਭਰਾਵੋ ਜੋ ਸੁਣਿਆ ਹੈ ਨਾ ਉਹ ਉਵੇਂ ਦਾ ਨਹੀਂ । ਤੁਹਾਡਾ ਸੌਖਾ ਪਾਰ ਉਤਾਰਾ ਪੜ੍ਹਾਈ ਹੀ ਕਰ ਸਕਦੀ ਹੈ । ਕੋਈ ਪਹਾੜ ਨਹੀਂ ਬਸ 15-20 ਮਹੀਨੇ ਦੀ ਗੱਲ ਹੈ ।

ਸਾਰੇ ਸਾਡੇ ਆਪਣੇ ਹੋ, ਕੈਨੇਡਾ ਵਿੱਚ ਵਸਦਾ ਹਰ ਇੱਕ ਵਿਦਿਆਰਥੀ ਮੇਰੇ ਦਿਲ ਵਿੱਚ ਇੱਕ ਵੱਖਰੀ ਇੱਜ਼ਤ ਦਾ ਹੱਕਦਾਰ ਹੈ । ਪਰ ਆਦਤਾਂ ਸੁਧਾਰੋ । ਸਾਨੂੰ ਬਹੁਤ ਸੁਧਾਰ ਦੀ ਜ਼ਰੂਰਤ ਹੈ । ਦੁਨੀਆ ਵੱਲ ਨਾ ਵੇਖੋ ਖੁਦ ਨੂੰ ਦੇਖੋ । ਬੇਬੇ-ਬਾਪੂ ਦੇ ਸੁਪਨੇ ਗੱਡੀਆਂ ਦੀਆਂ ਛੱਤਾਂ ਤੇ ਬਹਿ ਕੇ (20-22 ਪਹਿਲਾਂ ਸੈਨਟੇਨੀਅਲ ਕਾਲਜ, ਸਕਾਰਬੋਅ ਦੀ ਤਾਜੀ ਘਟਨਾ ਹੈ, ਸ਼ੁਕਰ ਕਰੋ ਵੀਡਿਉ ਵਾਇਰਲ ਨਹੀਂ ਹੋਈ) ਪੂਰੇ ਨਹੀਂ ਹੋਣੇ । ਵੇਅਰਹਾਊਸ ਜਾ ਕੇ ਹੋਣੇ ਆ । ਅੱਜ ਵਾਲੀ ਖਬਰ ਪੜ੍ਹ ਕੇ ਮੈਨੂੰ ਪੰਜਾਬ ਤੋਂ ਆਏ ਹਰ ਇੱਕ ਉਸ ਵਿਦਿਆਰਥੀ ਦੀ ਚਿੰਤਾ ਹੋਈ ਹੈ ਜੀਹਦੀ ਮਾਂ ਨੇ ਪਿੰਡੋਂ ਇਹ ਸੋਚ ਕੇ ਤੋਰਿਆ ਸੀ ਕਿ ਪੱਕਾ ਹੋ ਕੇ ਜਾਂ ਪੜ੍ਹਾਈ ਪੂਰੀ ਕਰਕੇ ਆਊਗਾ ਮੇਰਾ ਪੁੱਤ ਨਾ ਕਿ ਡਿਪੋਰਟ ਹੋ ਕੇ ।
ਹਰਜਿੰਦਰ ਸਿੰਘ ਧਾਲੀਵਾਲ ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: