Breaking News
Home / ਅੰਤਰ ਰਾਸ਼ਟਰੀ / ਵਿਸ਼ਾ ਬਹੁਤ ਗੰਭੀਰ ਹੈ!ਬੱਚਿਆਂ ਦੇ ਮਾਂ ਬਾਪ ਜ਼ਰੂਰ ਪੜਨ ਤੇ ਸ਼ੇਅਰ ਜ਼ਰੂਰ ਕਰਨ

ਵਿਸ਼ਾ ਬਹੁਤ ਗੰਭੀਰ ਹੈ!ਬੱਚਿਆਂ ਦੇ ਮਾਂ ਬਾਪ ਜ਼ਰੂਰ ਪੜਨ ਤੇ ਸ਼ੇਅਰ ਜ਼ਰੂਰ ਕਰਨ

Canadian ਬੱਚੇ ਸੈਕਸ ਚੇਂਜ ਕਰਾ ਰਹੇ ਹਨ! ਕੀ ਤੁਸੀਂ ਆਪਣੇ ਬੱਚਿਆਂ ਨੂੰ Allow ਕਰੋਗੇ?
ਇਹ ਕੰਮ ਇਕੱਲੇ ਵਿਨੀਪੈਗ ਨਹੀ ਸਾਰੇ ਕੈਨੇਡਾ ਵਿੱਚ ਹੋ ਰਿਹਾ ਹੈ! ਸਾਰੇ ਭੈਣਾ ਭਰਾਵਾ ਨੂੰ ਬੇਨਤੀ ਹੈ please Share ਕਰ ਦਿਉ ਤਾਂ ਕੇ ਹਰ ਇੱਕ ਮਾਪੇ ਕੋਲ ਪਹੁੰਚ ਜਾਵੇ!ਕੈਨੇਡਾ ਇੱਕ ਅਜ਼ਾਦ Multicultural ਦੇਸ਼ ਹੈ! 150 ਦੇ ਕਰੀਬ ਦੇਸ਼ਾਂ ਦੇ ਲੋਕ ਇੱਥੇ ਵਸਦੇ ਹਨ! ਪਰ ਇਸ ਧਰਤੀ ਤੇ ਵਸਣ ਵਾਲਾ ਹਰ ਵਿਅਕਤੀ ਸੰਪੂਰਨ ਅਜ਼ਾਦ ਹੈ! ਭਾਵ ਤਨੋ,ਮਨੋ,ਧਾਰਮਿਕ, ਸਮਾਜਿਕ ਅਤੇ ਕਲਚਰ ਪੱਖੋਂ ਸਭ ਅਜ਼ਾਦ ਹਨ! ਭਾਵੇਂ ਕੋਈ ਕੱਲ ਆਇਆ ਹੋਵੇ ਜਾਂ ਇੱਥੋ ਦਾ Born ਹੋਵੇ! ਮਨੁੱਖੀ ਹੱਕ ਸਭ ਦੇ ਬਰਾਬਰ ਹਨ!

ਕੈਨੇਡਾ ਵਿੱਚ ਹਰ ਮਨੁੱਖ ਦੀ ਇੱਕੋ ਜਿੰਨੀ ਕਦਰ ਹੈ we are all humans. ਕਿਸੇ ਨਾਲ ਵੀ ਵਿਤਕਰਾ ਨਹੀ ਕੀਤਾ ਜਾ ਸਕਦਾ! ਤੁਹਾਡਾ ਰੰਗ ਗੋਰਾ ਹੈ ਕਾਲਾ ਹੈ! ਕਿਹੜਾ ਧਰਮ ਹੈ! ਕਿਹੜੀ Nationality ਹੈ! ਤੁਸੀ ਔਰਤ ਹੋ ਜਾਂ ਬੰਦਾ ਹੋ ਭਾਵ Gender. ਤੁਸੀ ਸਰੀਰਕ ਰੋਗੀ ਹੋ ਜਾਂ ਪਹਿਲਵਾਨ ਤੁਸੀ ਪੜੇ ਲਿਖੇ ਹੋ ਜਾਂ ਅਨਪੜ੍ਹ ਇੱਥੋ ਤੱਕ ਕੇ ਕੋਈ Gay ਵੀ ਹੈ! ਕੋਈ ਵੀ ਉਸਨੂੰ ਇਹ ਨਹੀ ਕਹਿ ਸਕਦਾ ਕੇ ਤੂੰ Gay ਹੈਂ ਤੈਨੂੰ ਕੰਮ ਨਹੀ ਦੇਣਾ ਜਾਂ ਘਰ ਨਹੀ ਕਰਾਏ ਤੇ ਦੇਣਾ ਜਾਂ ਤੂੰ ਕਿਸੇ ਪਾਰਟੀ ਜਾਂ ਸੰਸਥਾ ਦਾ ਮੈਂਬਰ ਨਹੀ ਬਣ ਸਕਦਾ !! ਕੋਈ ਵੀ ਉਸ gay ਨਾਲ ਟਿੱਚਰ ਮਖੌਲ ਨਹੀ ਕਰ ਸਕਦਾ ਕੋਈ ਗਲਤ ਨਹੀ ਬੋਲ ਸਕਦਾ!
ਤੁਹਾਨੂੰ ਆਪਣਾ ਧਰਮ ਅਪਨਾਉਣ ਤੇ ਧਰਮ ਦਾ ਪ੍ਰਚਾਰ ਕਰਨ ਦਾ ਆਪਣੀ ਬੋਲੀ ਬੋਲਣ ਦਾ ਆਪਣਾ ਪਹਿਰਾਵਾ ਪਾਉਣ ਦਾ ਪੂਰਾ ਹੱਕ ਹੈ! ਕੋਈ ਵੀ ਤੁਹਾਨੂ ਮਜਬੂਰ ਕਰਕੇ ਇਹ ਨਹੀ ਕਹਿ ਸਕਦਾ ਕੇ ਤੂੰ ਇਹ ਨਹੀ ਕਰ ਸਕਦਾ! ਕੈਨੇਡਾ ਦਾ ਇੱਕ ਸਿਧਾਂਤ ਹੈ! ਕਦੇ ਵੀ ਕੋਈ ਕਿਸੇ ਦੀ ਜਿੰਦਗੀ ਵਿੱਚ ਦਖ਼ਲ ਅੰਦਾਜ਼ੀ ਨਹੀ ਕਰ ਸਕਦਾ ਕਿਉਂਕਿ ਕੈਨੈਡਾ ਵਸਦਾ ਹਰ ਵਿਅਕਤੀ ਸੰਪੂਰਨ ਅਜ਼ਾਦ ਹੈ!

ਤਨ ਦੀ ਅਜ਼ਾਦੀ- ਆਪਣੇ ਸਰੀਰ ਨੂੰ ਕੋਈ ਕਿਸ ਤਰਾਂ ਰਖਦਾ ਹੈ ਆਪਣੇ ਸਰੀਰ ਉੱਪਰ ਕੀ ਲਿਖੀ ਫਿਰਦਾ ਹੈ ਵਾਲ ਕੱਟਦਾ ਹੈ! ਮਨੁੱਖ ਦਾ ਆਪਣਾ ਸਰੀਰ ਹੈ ਉਹ ਆਪ ਮਾਲਕ ਹੈ ਉਸਨੂ ਕਿਹੋ ਜਿਹਾ ਰੱਖਦਾ ਹੈ ਉਹ ਲੋਕਾਂ ਨੂੰ ਵੇਖਣ ਨੂੰ ਕਿਹੋ ਜਿਹਾ ਲੱਗੇ ਇਹ ਉਸਦੀ ਮੌਜ ਹੈ! ਸਰੀਰ ਉੱਪਰ ਕੱਪੜੇ ਪਾਉਂਦਾ ਹੈ ਜਾਂ ਕੋਈ ਸ਼ੜਕ ਉੱਪਰ ਬਿਲਕੁੱਲ ਨਗਨ ਫਿਰਦਾ ਜਾਂ ਫਿਰਦੀ ਹੈ! ਕੋਈ ਵੀ ਬੰਦਾ ਬੁੜੀ ਉਸ ਵੱਲ ਵੇਖੇਗਾ ਨਹੀ! ਕਿਉਂਕਿ ਇਹ ਉਸਦੀ ਅਜ਼ਾਦੀ ਹੈ! ਕੋਈ ਵੀ Male or female ਕੋਈ ਗਲਤ ਕੰਮ ਕਰਦਾ ਹੈ! ਉਸਨੂੰ ਰੋਕਣਾ ਸਾਡਾ ਹੱਕ ਨਹੀ ਸਾਡਾ ਫਰਜ ਨਹੀ ਅਗਰ ਕੋਈ ਗਲਤ ਕੰਮ ਕਰ ਰਿਹਾ ਹੈ ਤਾਂ ਉਸਨੂੰ ਪੁਲੀਸ ਰੋਕੇਗੀ ਉਹ ਵੀ ਕਨੂੰਨ ਅਧੀਨ ਨਾਂ ਕੇ ਨਾਜਾਇਜ਼ ਤੰਗ ਕਰ ਸਕਦਾ ਹੈ!

!!ਹੁਣ ਨਵੀਂ ਗੱਲ ਕੀ ਹੋ ਰਹੀ ਹੈ!
ਕੈਨੇਡਾ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਕੈਨੇਡੀਅਨ ਨੌਜਵਾਨ ਬੱਚੇ ਆਪਣਾ Sex Gender Change ਕਰਾਉਣ ਦੇ ਰਝਾਨ ਵੱਲ ਵੱਧ ਰਹੀ ਹੈ! ਇਹ ਕੰਮ ਦਿਨੋ ਦਿਨ ਵੱਧ ਰਿਹਾ ਹੈ! ਨੌਂ ਜਵਾਨ ਮੁੰਡੇ ਕੁੜੀਆਂ ਆਪਣੇ ਅਪਰੇਸ਼ਨ ਕਰਾਕੇ ਮੁੰਡਿਆਂ ਤੋਂ ਕੁੜੀਆਂ ਬਣ ਰਹੀਆਂ ਹਨ ਤੇ ਕੁੜੀਆਂ ਤੋਂ ਮੁੰਡੇ ਬਣ ਰਹੇ ਹਨ! ਆਪਣੇ ਨਾਮ ਬਦਲ ਰਹੇ ਹਨ! ਆਪਣਾ ਪਹਿਰਾਵਾ ਬਦਲ ਰਹੇ ਹਨ! ਇਹ ਕੁੱਝ ਕਿਉਂ ਕਰ ਰਹੇ ਹਨ ਇਹ ਤਾਂ ਉਹ ਦੱਸ ਸਕਦੇ ਹਨ!
ਚਲੋ ਸਾਨੂੰ ਇਸ ਗੱਲ ਨਾਲ ਕੋਈ ਗੱਲ ਨਹੀ ਕੌਣ ਆਪਣੇ ਸਰੀਰ ਨਾਲ ਕੀ ਕਰਦਾ ਸਾਨੂੰ ਕੋਈ ਮਤਲਬ ਨਹੀ!! ਜੋ ਮਰਜ਼ੀ ਕਰੇ ਕਿਉਂਕਿ ਉਹ ਕੈਨੇਡਾ ਵਿੱਚ ਰਹਿ ਰਹੇ ਹਨ!ਪਰ ਜੋ ਇਸ ਤੋਂ ਅਗਲੀ ਗੱਲ ਹੈ ਉਹ ਵਿਚਾਰਨ ਵਾਲੀ ਹੈ!ਜੋ ਬੱਚੇ ਆਪਣਾ Sex Change ਕਰਾਉਂਦੇ ਹਨ ਉਹਨਾਂ ਨੂੰ ਸਕੂਲਾਂ ਵਿੱਚ ਲਿਆਕੇ ਕਲਾਸਾਂ ਵਿੱਚ ਬਲਾਇਆ ਜਾਂਦਾ ਹੈ!! ਪੁੱਛਿਆਂ ਜਾਂਦਾ ਹੈ ਹੁਣ ਤੁਸੀ ਕਿਵੇਂ ਮਹਿਸੂਸ ਕਰਦੇ ਹੋ ਕੀ ਮੁਸ਼ਕਲਾਂ ਆਈਆਂ ਤੁਹਾਨੂ ਸਮਾਜ ਨੇ ਕਿਵੇਂ ਮਨਜ਼ੂਰ ਕੀਤਾ ਜਾਂ ਨਹੀ ਕੀਤਾ ਇਹੋ ਜਿਹੀਆ ਗੱਲਾਂ ਪੁੱਛਦੇ ਹਨ! ਦੂਸਰੀ ਗੱਲ ਇਸ ਵਿਸ਼ੇ ਤੇ ਸਕੂਲਾਂ ਵਿੱਚ ਕਿਤਾਬਾਂ ਵੀ ਆਉਣ ਲੱਗੀਆਂ ਹਨ! ਮੈ Friday ਸ਼ਾਮ ਸਕੂਲ ਪਰਿੰਸੀਪਲ ਨੂੰ ਘਰ ਫ਼ੋਨ ਕੀਤਾ ਤੇ ਮੇਰੇ ਸਿਰਫ ਦੋ ਸੁਆਲ ਸਨ!! ਮੈ ਸਮਝਦਾ ਹਾਂ ਕੈਨੇਡਾ ਵਿੱਚ ਅਜ਼ਾਦੀ ਹੈ! ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ! ਬੱਚੇ ਅਪਰੇਸ਼ਨ ਕਰਾਕੇ ਆਪਣਾ Sex Gender change ਕਰ ਰਹੇ ਹਨ! ਮੈਨੂੰ ਉਹਨਾਂ ਨਾਲ ਕੋਈ ਲੈਣ ਦੇਣ ਨਹੀ ਪਰ ਉਹਨਾ ਨੂੰ ਸਕੂਲ ਵਿੱਚ ਸੱਦਕੇ ਦੂਜੇ ਬੱਚਿਆਂ ਨੂੰ ਕਿਉ ਦੱਸਦੇ ਹਨ ਕੇ ਇਹਨਾਂ ਬੱਚਿਆ ਆਪਣਾ Sex Change ਕੀਤਾ ਹੈ????????

ਤਾਂ ਪਰਿੰਸੀਪਲ ਦਾ ਜਵਾਬ ਸੀ ਕੇ ਇਹਨਾਂ ਬੱਚਿਆ ਨੂੰ ਸਿਰਫ Educate ਕਰਨ ਲਈ ਤਾਂ ਕੇ ਇਹਨਾਂ ਨੂੰ ਪਤਾ ਲੱਗੇ ਸਮਾਜ ਵਿੱਚ ਕੀ ਵਾਪਰ ਰਿਹਾ ਹੈ! ਤਾਂ ਕੇ ਇਹ ਬੱਚੇ ਉਹਨਾਂ ਨੂੰ Accept ਕਰ ਲੈਣ ਕੱਲ ਨੂੰ ਉਹਨਾਂ ਨੂੰ Bully ਨਾਂ ਕਰਨ ਕਮਿਉਨਟੀ ਵਿੱਚ ਲੜਾਈ ਦਾ ਕਾਰਨ ਨਾਂ ਬਣੇ ਸਾਡਾ ਸਮਾਜ ਸੁਰੱਖਿਅਤ ਰਹੇ!!ਮੇਰਾ ਦੂਸਰਾ ਸੁਆਲ ਸੀ ਅਗਰ ਮੈ ਨਹੀ ਚਾਹੁੰਦਾ ਕੇ ਮੇਰੇ ਬੱਚਿਆ ਨੂੰ ਮੇਰੇ ਪੋਤੇ ਪੋਤੀਆਂ ਨੂੰ ਇਹੋ ਜਿਹਾ ਗਿਆਨ ਦਿੱਤਾ ਜਾਵੇ ਜਿਸ ਨਾਲ ਉਹ ਕੁਦਰਤ ਦੀ ਦਿੱਤੀ ਦਾਤ ਨੂੰ ਬਦਲਣ ਦਾ ਚੈਲੰਜ ਕਰਨ??? ??? ਪਰਿੰਸੀਪਲ ਦਾ ਜਵਾਬ ਸੀ ਬਿਲਕੁੱਲ ਤੁਸੀ ਨਾਂਹ ਕਰ ਸਕਦੇ ਹੋ ਤੁਸੀ ਆਪਣੇ ਸਕੂਲ ਦੇ ਪਰਿੰਸੀਪਲ ਨੂੰ ਮਿਲਕੇ ਪਹਿਲਾਂ ਉਸਦੀ ਗੱਲ ਉਸਦਾ ਪੱਖ ਸੁਣੋ ਫਿਰ ਆਪਣਾ ਪੱਖ ਰੱਖੋ ਕੇ ਤੁਸੀ ਕਿਉ ਨਹੀ ਚਾਹੁੰਦੇ ਤੁਹਾਡੇ ਬੱਚੇ ਇਹ ਪੜਨ ਪਰ ਚੰਗੀ ਗੱਲ ਇਹ ਹੈ ਕੇ ਤੁਸੀ ਸਕੂਲ ਪਰਿੰਸੀਪਲ ਨੂੰ ਕਹਿ ਸਕਦੇ ਹੋ ਕੇ ਮੇਰੇ ਬੱਚਿਆ ਨੂੰ ਇਸ ਵਿੱਦਿਆ ਤੋਂ ਬਾਹਰ ਰੱਖਿਆਂ ਜਾਵੇ !! ਭਾਵ ਜਦੋਂ ਇਹੋ ਜਿਹੇ ਗੱਲ ਬਾਤ ਹੋਵੇ ਸਾਡੇ ਬੱਚਿਆ ਨੂੰ ਬਾਹਰ ਭੇਜ ਦਿਓ!

ਮੈ ਕਿਉਂ ਨਹੀ ਚਾਹੁੰਦਾ ਕੇ ਮੇਰੇ ਪੋਤੇ ਪੋਤੀਆਂ ਇਹ ਕੁੱਝ ਸਿੱਖਣ ?? ਇਹ ਵਿੱਦਿਆ ਪੜਨ ???ਮੈ ਕਿਸੇ ਵੀ ਧਰਮ ਦੀ ਵਿਰੋਧਤਾ ਨਹੀ ਕਰਦਾ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹਾਂ! ਪਰ ਆਪਣੇ ਧਰਮ ਵਿੱਚ ਪੱਕਾ ਰਹਿਣ ਦੀ ਕੋਸ਼ਿਸ ਕਰਦਾ ਹਾਂ ਸਿੱਖ ਧਰਮ ਕਦੇ ਪਰਮਾਤਮਾ ਦੀ ਦੇਣ ਨੂੰ ਚੈਲੰਜ ਨਹੀ ਕਰਦਾ ਜੋ ਕੁੱਝ ਵੀ ਪਰਮਾਤਮਾ ਨੇ ਸਾਨੂੰ ਬਣਾਕੇ ਦੇਕੇ ਭੇਜਿਆ ਹੈ ਉਸ ਦਾ ਸਤਿਕਾਰ ਕਰਨਾ ਚਾਹੀਦਾ ਹੈ! ਸਾਨੂੰ ਕੋਈ ਹੱਕ ਨਹੀ ਕੇ ਸਾਡੇ ਬੱਚੇ ਗਲਤ ਰਾਹ ਪੈਣ ਭਾਵ ਆਪਣੇ Gender ਬਦਲਣ!! ਤੇ ਅਸੀਂ ਨਾਂ ਰੋਕੀਏ ਅਗਰ ਤੁਸੀ ਆਪਣੇ ਤੇ ਆਪਣੇ ਬੱਚਿਆ ਦੇ ਭਵਿੱਖ ਬਾਰੇ ਸੋਚਦੇ ਹੋ ਤਾਂ please Share
ਅਗਰ ਤੁਸੀ ਮੇਰੀ ਗੱਲ ਨਾਲ ਨਹੀ ਸਹਿਮਤ ਤੁਹਾਨੂੰ ਪੂਰੀ ਅਜ਼ਾਦੀ ਹੈ! ਸ਼ੇਅਰ ਨਾਂ ਕਰਿਓ ਪਰ ਬਹਿਸ ਨਾਂ ਛੇੜਿਓ

ਗਲਤੀਆਂ ਲਈ ਮੁਆਫ਼ੀ – ਹਰਬੰਸ ਸਿੰਘ ਬਰਾੜ ਵਿਨੀਪੈਗ ਮੈਨੀਟਬਾ ਕੈਨੇਡਾ

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: