ਇਹ ਤਸਵੀਰ ਅੱਜ ਦੇ ਕੈਲਗਰੀ ਨਗਰ ਕੀਰਤਨ ਦੀ ਹੈ । ਕੲੀ ਬਾਰ ਆਖ ਦਿੱਤਾ ਜਾਂਦਾ ਹੈ ਕਿ ਇਹ ਸਿਰਫ ਸਿੱਖਾਂ ਦਾ ਪ੍ਰੋਗਰਾਮ ਹੈ ਪਰ ਇਸ ਵਿੱਚ ਹੋਰ ਭਾਈਚਾਰੇਆਂ ਨੂੰ ਵੀ ਜੋੜਨ ਦੀ ਲੋੜ ਹੈ ਤੇ ਲੋਕ ਜੁੜ ਵੀ ਰਹੇ ਹਨ ।
ਕੈਨੇਡਾ ਭਰ ਵਿੱਚ ਹਾਲੇ ਤੱਕ ਚਾਰ ਵੱਡੇ ਪੱਧਰ ਤੇ ਨਗਰ ਕੀਰਤਨ ਸਜਾਏ ਜਾ ਚੁੱਕੇ ਹਨ ਜੋਂ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਸਨ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਸਾਡੇ ਆਪਸੀ ਤਲਖ਼ ਭਰੇ ਰਿਸ਼ਤਿਆਂ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਕੋਈ ਵੀ ਯਾਦਗਾਰ ਜਾਂ ਡਾਕ ਟਿਕਟ ਜਾਰੀ ਕਰਾਉਣ ਵਿੱਚ ਸਫਲ ਨਹੀਂ ਹੋਏ ਜਿਸਦੀ ਬੇਹੱਦ ਲੋੜ ਸੀ ।
ਕੈਨੇਡਾ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਵੀ ਸਾਡੇ ਰਿਸ਼ਤੇ ਮਜ਼ਬੂਤ ਹੋਣ ਦੀ ਜਗ੍ਹਾ ਕਮਜ਼ੋਰ ਹੋ ਰਹੇ ਹਨ ਕਾਰਨ ਬਹੁਤ ਹਨ ਫਿਰ ਕਿਉਂ ਨਾ ਕੋਸ਼ਿਸ਼ਾਂ ਕੀਤੀਆਂ ਜਾਣ ਇਕਜੁੱਟ ਹੋਣ ਦੀਆਂ ਤੇ ਕੌਮੀ ਪ੍ਰਾਪਤੀਆਂ ਹਾਸਲ ਕਰਨ ਦੀਆਂ ਨਹੀਂ ਤੇ ਨਿੱਜੀ ਪ੍ਰਾਪਤੀਆਂ ਤੱਕ ਹੀ ਆਪਾ ਸੀਮਤ ਰਹਿ ਜਾਵਾਂਗੇ। ਵਿਚਾਰਨ ਦਾ ਸਮਾਂ ਹੈ ਵਿਸ਼ਾ ਗੰਭੀਰ ਹੈ।
ਕੁਲਤਰਨ ਸਿੰਘ ਪਧਿਆਣਾ।।
