Breaking News
Home / ਰਾਸ਼ਟਰੀ / ਦੇਖੋ ਕੀ ਹੋਇਆ ਜਦੋਂ ਅੰਬਾਲਾ ‘ਚ ਪੰਛੀ ਨਾਲ ਟਕਰਾਇਆ ਏਅਰਫੋਰਸ ਦਾ ਲੜਾਕੂ ਜਹਾਜ਼

ਦੇਖੋ ਕੀ ਹੋਇਆ ਜਦੋਂ ਅੰਬਾਲਾ ‘ਚ ਪੰਛੀ ਨਾਲ ਟਕਰਾਇਆ ਏਅਰਫੋਰਸ ਦਾ ਲੜਾਕੂ ਜਹਾਜ਼

ਹਰਿਆਣਾ ‘ਚ ਅੱਜ ਸਵੇਰੇ ਹਵਾਈ ਸੈਨਾ ਦੇ ਜਗੂਆਰ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਹ ਲੜਾਕੂ ਜਹਾਜ਼ ਅੰਬਾਲਾ ਏਅਰਫੋਰਸ ਸਟੇਸ਼ਨ ਤੋਂ ਉੱਡਿਆ ਸੀ ਤੇ ਇਕ ਪੰਛੀ ਦੇ ਟਕਰਾਉਣ ਤੋਂ ਬਾਅਦ ਇਸ ਦੀ ਐਮਰਜੈਂਸੀ ਲੈਡਿੰਗ ਕਰਾਈ ਗਈ। ਇਸ ਦੌਰਾਨ ਜਹਾਜ਼ ਦਾ ਮਲਬਾ ਰਿਹਾਇਸ਼ੀ ਇਲਾਕਿਆਂ ਵਿਚ ਡਿੱਗਿਆ ਹੈ।

ਇਸ ਹਾਦਸੇ ਵਿਚ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਆਈ.ਏ.ਐਫ. ਸੂਤਰਾਂ ਮੁਤਾਬਿਕ ਪੰਛੀ ਟਕਰਾਉਣ ਮਗਰੋਂ ਜਗੂਆਰ ਪਾਈਲਟ ਨੇ ਤੇਲ ਵਾਲਾ ਟੈਂਕ ਲੜਾਕੂ ਜਹਾਜ਼ ਤੋਂ ਸੁੱਟ ਦਿੱਤਾ ਅਤੇ ਸੁੱਟੇ ਗਏ ਛੋਟੇ ਅਭਿਆਸੀ ਬੰਬ ਵੀ ਬਰਾਮਦ ਕਰ ਲਏ ਗਏ ਹਨ।

ਔਰਤ ਅਤੇ ਮਰਦ ਪਾਇਲਟ ਦੇ ਝਗੜੇ ਵਿਚ ਜ਼ਹਾਜ਼ ਨਾਲੇ ਚ ਡਿੱਗਿਆ
ਜਹਾਜ਼ ਵਿਚ ਪਾਇਲਟ ਅਤੇ ਕੋ–ਪਾਇਲਟ ਵਿਚਕਾਰ ਹੋਇਆ ਝਗੜਾ ਕਈ ਵਾਰ ਹਾਦਸੇ ਦਾ ਵੱਡਾ ਕਾਰਨ ਬਣ ਜਾਂਦਾ ਹੈ। 4 ਸਤੰਬਰ 2017 ਨੂੰ ਅਜਿਹਾ ਕੁਝ ਹੋਇਆ, ਜਦੋਂ ਸੀਨੀਅਰ ਪਾਇਲਟ ਨੇ ਮਹਿਲਾ ਕੋ ਪਾਇਲਟ ਦੇ ਸੁਝਾਅ ਨੂੰ ਨਾ ਮੰਨਿਆ ਅਤੇ ਭਾਰੀ ਮੀਂਹ ਕਾਰਨ ਏਅਰ ਇੰਡੀਆ ਐਕਸਪ੍ਰੈਸ ਦਾ ਜਹਾਜ਼ ਕੋਚੀ ਵਿਚ ਨਾਲੇ ਵਿਚ ਜਾ ਡਿੱਗਿਆ।

ਜਹਾਜ਼ 102 ਸਵਾਰੀਆਂ ਨੂੰ ਲੈ ਕੇ ਅਬੁਧਾਬੀ ਤੋਂਕੋਚੀ ਜਾ ਰਿਹਾ ਸੀ। ਇਸ ਹਾਦਸੇ ਵਿਚ ਤਿੰਨ ਯਾਤਰੀ ਜ਼ਖਮੀ ਹੋ ਗਏ ਸਨ। ਜਹਾਜ਼ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਹਾਦਸਾ ਗ੍ਰਸਿਤ ਹੋ ਗਿਆ ਸੀ। ਇਸ ਘਟਨਾ ਦੇ ਬਾਅਦ ਹੁਣ ਸ਼ਹਿਰੀ ਹਵਾਬਾਜੀ ਅਧਿਕਾਰੀਆਂ ਨੇ ਆਦੇਸ਼ ਜਾਰੀ ਕਰਕੇ ਏਅਰ ਇੰਡੀਆ ਐਕਸਪ੍ਰੈਸ ਦੇ ਜਹਾਜ਼ਾਂ ਵਿਚ ਜ਼ਿਆਦਾ ਉਮਰ ਦੇ ਅੰਤਰ ਵਾਲੇ ਪਾਇਲਟ ਅਤੇ ਕੋ ਪਾਇਲਟ ਨੂੰ ਇਕੱਠੇ ਭੇਜਣ ਤੋਂ ਬੱਚਣ ਦਾ ਨਿਰਦੇਸ਼ ਦਿੱਤਾ ਹੈ।

ਡੀਜੀਸੀਏ ਅਧਿਕਾਰੀਆਂ ਨੇ ਰਿਪੋਰਟ ਵਿਚ ਉਸ ਸਮੇਂ ਹਾਦਸੇ ਦੇ ਕਾਰਨ ਸੀਨੀਅਰ ਪਾਇਲਟ ਦੇ ਗਲਤ ਫੈਸਲੇ ਸਮੇਤ ਭਾਰੀ ਮੀਂਹ ਅਤੇ ਘੱਟ ਦ੍ਰਿਸਤਾ ਨੂੰ ਦੱਸਿਆ ਸੀ। ਰਿਪੋਰਟ ਮੁਤਾਬਕ, ਮਹਿਲਾ ਕੋ ਪਾਇਲਟ ਨੇ ਜਹਾਜ਼ ਉਤਾਰਦੇ ਸਮੇਂ ਸੀਨੀਅਰ ਪਾਇਲਟ ਨੂੰ ਕਿਹਾ ਸੀ ਕਿ ਉਹ ਰਣਵੇ ਨਹੀਂ ਦੇਖ ਪਾ ਰਹੀ ਅਤੇ ਜਹਾਜ਼ ਨੂੰ ਕਾਫੀ ਹੌਲੀ ਉਤਾਰੇ। ਪ੍ਰੰਤੂ ਸੀਨੀਅਰ ਪਾਇਲਟ ਨੇ ਉਸਦੀ ਗੱਲ ਨੂੰ ਨਹੀਂ ਸੁਣਿਆ। ਜਹਾਜ਼ ਰਣਵੇ ਉਤੇ ਉਤਰਦੇ ਸਮੇਂ 80 ਮੀਟਰ ਪਹਿਲਾਂ ਟੈਕਸੀ ਵੇ ਅਫ ਵੱਲੋਂ ਮੁੜਕੇ ਖੁੱਲ੍ਹੇ ਨਾਲੇ ਵਿਚ ਜਾ ਡਿੱਗਿਆ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: