Breaking News
Home / ਅੰਤਰ ਰਾਸ਼ਟਰੀ / ਮੋਦੀ ਰਾਜ ਵਿਚ ਘੱਟ ਗਿਣਤੀਆਂ ਦਾ ਜਿਊਣਾ ਦੁੱਬਰ ਹੋਇਆ-ਅਮਰੀਕਾ

ਮੋਦੀ ਰਾਜ ਵਿਚ ਘੱਟ ਗਿਣਤੀਆਂ ਦਾ ਜਿਊਣਾ ਦੁੱਬਰ ਹੋਇਆ-ਅਮਰੀਕਾ

ਅਮਰੀਕਾ ਦੀ ਰਿਪੋਰਟ ਆਈ ਆ ਕਿ ਮੋਦੀ ਸਰਕਾਰ ਚ ਘੱਟ ਗਿਣਤੀਆਂ ਦਾ ਜਿਓਣਾਂ ਦੁੱਭਰ ਹੋਇਆ ਪਿਆ ਆ ਤੇ ਘੱਟ ਗਿਣਤੀਆਂ ਖ਼ਤਰੇ ਚ ਹਨ..
ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ‘ਤੇ ਆਧਾਰਿਤ ਇਕ ਅਮਰੀਕੀ ਰਿਪੋਰਟ ‘ਚ ਮੰਗਲਵਾਰ ਨੂੰ ਕਿਹਾ ਗਿਆ ਕਿ ਭਾਰਤ ‘ਚ 2017 ‘ਚ ਹਿੰਦੂ ਰਾਸ਼ਟਰਵਾਦੀ ਸਮੂਹਾਂ ਦੀ ਹਿੰਸਾ ਕਾਰਨ ਘੱਟ ਗਿਣਤੀ ਵਾਲੇ ਭਾਈਚਾਰਿਆਂ ਨੇ ਖੁਦ ਨੂੰ ‘ਬੇਹੱਦ ਅਸੁਰੱਖਿਅਤ ਮਹਿਸੂਸ ਕੀਤਾ। ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਅਮਰੀਕੀ ਕਾਂਗਰਸ ਵੱਲੋਂ 2017 ਦੀ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਦੀ ਸਾਲਾਨਾ ਰਿਪੋਰਟ ਜਾਰੀ ਕੀਤੀ।

ਰਿਪੋਰਟ ਮੁਤਾਬਕ ਧਾਰਮਿਕ ਘਟ ਗਿਣਤੀ ਵਾਲੇ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜਿੱਥੇ ਰਾਸ਼ਟਰੀ ਸਰਕਾਰ ਨੇ ਕੁਝ ਹੀ ਵਾਰ ਹਿੰਸਾ ਦੀਆਂ ਘਟਨਾਵਾਂ ਖਿਲਾਫ ਬੋਲਿਆ, ਸਥਾਨਕ ਨੇਤਾਵਾਂ ਨੇ ਸ਼ਾਇਦ ਹੀ ਅਜਿਹਾ ਕੀਤਾ ਅਕੇ ਕਈ ਵਾਰ ਅਜਿਹੀਆਂ ਜਨਤਕ ਟਿੱਪਣੀਆਂ ਕੀਤੀਆਂ ਜਿਨ੍ਹਾਂ ਦਾ ਮਤਲਬ ਹਿੰਸਾ ਦੀ ਅਣਦੇਖੀ ਕਰਨ ਤੋਂ ਕੱਢਿਆ ਜਾ ਸਕਦਾ ਹੈ। ਇਸ ‘ਚ ਕਿਹਾ ਗਿਆ, ‘ਸਿਵਲ ਸੋਸਾਇਟੀ ਦੇ ਲੋਕਾਂ ਅਤੇ ਧਾਰਮਿਕ ਘੱਟ ਗਿਣਤੀ ਵਾਲਿਆਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਅਧੀਨ ਧਾਰਮਿਕ ਘੱਟ ਗਿਣਤੀ ਵਾਲੇ ਭਾਈਚਾਰੇ ਨੇ ਗੈਰ-ਹਿੰਦੂਆਂ ਅਤੇ ਉਨ੍ਹਾਂ ਦੇ ਪੂਜਾ ਕਰਨ ਵਾਲੀਆਂ ਥਾਂਵਾਂ ਖਿਲਾਫ ਹਿੰਸਾ ‘ਚ ਸ਼ਾਮਲ ਹਿੰਦੂ ਰਾਸ਼ਟਰਵਾਦੀ ਸਮੂਹਾਂ ਕਾਰਨ ਖੁਦ ਨੂੰ ਕਾਫੀ ਅਸੁਰੱਖਿਅਤ ਮਹਿਸੂਸ ਕੀਤਾ।’

ਰਿਪੋਰਟ ਮੁਤਾਬਕ, ‘ਅਧਿਕਾਰੀਆਂ ਨੇ ਅਕਸਰ ਹੀ ਗਊਆਂ ਦੀ ਹੱਤਿਆ ਜਾਂ ਗੈਰ-ਕਾਨੂੰਨੀ ਤਸਕਰੀ ਜਾਂ ਗਊ ਮਾਸ ਦੇ ਸੇਵਨ ਦੇ ਸ਼ੱਕੀ ਲੋਕਾਂ, ਜ਼ਿਆਦਾਤਰ ਮੁਸਲਮਾਨਾਂ ਦੇ ਪ੍ਰਤੀ ਗੌ-ਰੱਖਿਅਕਾਂ ਖਿਲਾਫ ਮਾਮਲੇ ਨਹੀਂ ਦਰਜ ਕੀਤੇ।’ ਇਸ ‘ਚ ਕਿਹਾ ਗਿਆ,’ਸਰਕਾਰ ਨੇ ਉੱਚ ਕੋਰਟ ‘ਚ ਮੁਸਲਿਮ ਸਿੱਖਿਆ ਸੰਸਥਾਨਾਂ ਦੇ ਘੱਟ ਗਿਣਤੀ ਦਰਜੇ ਦੀ ਚੁਣੌਤੀ ਦੇਣਾ ਜਾਰੀ ਰੱਖਿਆ। ਘੱਟ ਗਿਣਤੀ ਦਰਜੇ ਤੋਂ ਇਨ੍ਹਾਂ ਸੰਸਥਾਨਾਂ ਨੂੰ ਕਰਮਚਾਰੀਆਂ ਦੀ ਨਿਯੁਕਤੀ ਅਤੇ ਸਲੈਬਸ ਸਬੰਧੀ ਫੈਸਲਿਆਂ ‘ਚ ਸੁਤੰਤਰਤਾ ਮਿਲੀ ਹੋਈ ਹੈ।’
ਰਿਪੋਰਟ ‘ਚ ਕਿਹਾ ਗਿਆ ਕਿ 13 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋ-ਮਾਸ ਵਪਾਰੀਆਂ ਅਤੇ ਡੇਅਰੀ ਕਿਸਾਨਾਂ ‘ਤੇ ਭੀੜ ਵੱਲੋਂ ਕੀਤੇ ਗਏ ਜਾਨੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਸੀ ਕਿ ਗੌ-ਰੱਖਿਆ ਦੇ ਨਾਂ ‘ਤੇ ਲੋਕਾਂ ਦੀ ਜਾਨ ਲੈਣਾ ਅਸਵੀਕਾਰਨ ਯੋਗ ਹੈ।

ਇਸ ‘ਚ ਕਿਹਾ ਗਿਆ ਕਿ 7 ਅਗਸਤ ਨੂੰ ਉਪ ਰਾਸ਼ਟਰਪਤੀ ਨੇ ਕਿਹਾ ਸੀ ਕਿ ਦੇਸ਼ ‘ਚ ਦਲਿਤ, ਮੁਸਲਮਾਨ ਅਤੇ ਈਸਾਈ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ 10 ਅਗਸਤ ਨੂੰ ਇਕ ਬਿਆਨ ‘ਚ ਵੀ ਕਿਹਾ ਕਿ ਦੇਸ਼ ‘ਚ ਮੁਸਲਮਾਨ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੀਆਂ ਟਿੱਪਣੀਆਂ ਲਈ ਭਾਜਪਾ ਅਤੇ ਹਿੰਦੂ ਰਾਸ਼ਟਰਵਾਦੀ ਸਮੂਹਾਂ ਨੇ ਉਨ੍ਹਾਂ ਦੀ ਨਿੰਦਾ ਕੀਤੀ।

ਰਿਪੋਰਟ ‘ਚ ਕਿਹਾ ਗਿਆ ਕਿ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ ‘ਓਪਨ ਡੋਰਸ’ ਦੇ ਸਥਾਨਕ ਹਿੱਸੇਦਾਰਾਂ ਵੱਲੋਂ ਜੁਟਾਏ ਗਏ ਅੰਕੜਿਆਂ ਮੁਤਾਬਕ ਸਾਲ ਪਹਿਲੇ 6 ਮਹੀਨੇ ‘ਚ ਸਾਹਮਣੇ ਆਈਆਂ 410 ਘਟਨਾਵਾਂ ‘ਚ ਈਸਾਈਆਂ ਨੂੰ ਡਰਾਇਆ-ਧਮਕਾਇਆ ਗਿਆ ਜਾਂ ਧਰਮ ਨੂੰ ਲੈ ਕੇ ਉਨ੍ਹਾਂ ‘ਤੇ ਹਮਲੇ ਕੀਤੇ ਗਏ। 2016 ‘ਚ ਇਸ ਤਰ੍ਹਾਂ ਦੀਆਂ 441 ਘਟਨਾਵਾਂ ਹੋਈਆਂ ਸਨ। ਇਸ ‘ਚ ਕਿਹਾ ਗਿਆ ਕਿ 2017 ‘ਚ ਜਨਵਰੀ ਤੋਂ ਲੈ ਕੇ ਮਈ ਵਿਚਾਲੇ ਗ੍ਰਹਿ ਮੰਤਰਾਲੇ ਨੇ ਧਾਰਮਿਕ ਭਾਈਚਾਰਿਆਂ ਵਿਚਾਲੇ 296 ਸੰਘਰਸ਼ ਹੋਣ ਦੀ ਜਾਣਕਾਰੀ ਦਿੱਤੀ। ਸੰਘਰਸ਼ਾਂ ‘ਚ 44 ਲੋਕ ਮਾਰੇ ਦਏ ਅਤੇ 892 ਜ਼ਖਮੀ ਹੋਏ।

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: