Breaking News
Home / ਰਾਸ਼ਟਰੀ / ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ਰ ਕੰਟਰੋਲ ਹੁੰਦਾ- ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰਾਗਿਆ

ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ਰ ਕੰਟਰੋਲ ਹੁੰਦਾ- ਬੰਬ ਧਮਾਕਿਆਂ ਦੀ ਦੋਸ਼ੀ ਸਾਧਵੀ ਪ੍ਰਾਗਿਆ

ਹਿੰਦੂਤਵਾ ਅੱਤਵਾਦੀ ਅਤੇ ਮਾਲੇਗਾਂਓ ਬੰਬ ਧਮਾਕਿਆਂ ਦੀ ਦੋਸ਼ੀ RSS ਆਗੂਸਾਧਵੀ ਪ੍ਰਾਗਿਆ ਨੇ ਦਾਅਵਾ ਕੀਤਾ ਹੈ ਕਿ ਗਾਂ ਤੇ ਹੱਥ ਫੇਰਨ ਨਾਲ ਬਲੱਡ ਪ੍ਰਸ਼ੈਰ ਕੰਟਰੋਲ ਹੋ ਜਾਂਦਾ ਹੈ।ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਹੋਏ ਦੋ ਬੰਬ ਧਮਾਕਿਆਂ ਤੋਂ ਬਾਅਦ ਸਾਧਵੀ ਪ੍ਰਗਿਆ ਨੂੰ ਮੁਲਜ਼ਮ ਬਣਾਇਆ ਗਿਆ ਸੀ।ਇਸ ਧਮਾਕੇ ਵਿੱਚ 6 ਲੋਕਾਂ ਦੀ ਮੌਤ ਹੋਈ ਸੀ ਅਤੇ ਤਕਰੀਬਨ 101 ਲੋਕ ਜ਼ਖ਼ਮੀ ਹੋਏ ਸਨ। ਫਿਲਹਾਲ ਸਾਧਵੀ ਪ੍ਰਗਿਆ ਇਸ ਮਾਮਲੇ ਵਿੱਚ ਜ਼ਮਾਨਤ ’ਤੇ ਹੈ।

ਭੜਕਾਊ ਭਾਸ਼ਣਾਂ ਲਈ ਮਸ਼ਹੂਰ ਪ੍ਰਗਿਆ ਠਾਕੁਰ ਹਿੰਦੂਵਾਦੀ ਸੰਗਠਨ ਅਭਿਨਵ ਭਾਰਤ ਅਤੇ ਦੁਰਗਾ ਵਾਹਿਨੀ ਨਾਲ ਜੁੜੀ ਰਹੀ ਹੈ।ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਜਦੋਂ ਖ਼ਬਰਾਂ ਆ ਰਹੀਆਂ ਸਨ ਤਾਂ ਉਨ੍ਹਾਂ ਨੇ ਕਿਹਾ ਸੀ, “ਮੈਂ ਦੇਸ ਦੇ ਦੁਸ਼ਮਣਾਂ ਖਿਲਾਫ਼ ਲੜਾਈ ਲਈ ਤਿਆਰ ਹਾਂ।”

ਸਾਧਵੀ ਪ੍ਰਗਿਆ ਮੱਧ ਪ੍ਰਦੇਸ਼ ਦੇ ਭਿੰਡ ਦੀ ਰਹਿਣ ਵਾਲੀ ਹੈ। ਭੋਪਾਲ ਵਿੱਚ ਆਪਣੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਮੈਂ ਰਸਮੀ ਤੌਰ ’ਤੇ ਭਾਜਪਾ ਵਿੱਚ ਸ਼ਾਮਿਲ ਹੋ ਗਈ ਹਾਂ। ਮੈਂ ਚੋਣਾਂ ਲੜਾਂਗੀ ਅਤੇ ਜਿੱਤਾਂਗੀ ਵੀ ਜ਼ਰੂਰ। ਇਹ ਮੇਰੇ ਲਈ ਬਿਲਕੁਲ ਵੀ ਮੁਸ਼ਕਿਲ ਨਹੀਂ ਹੈ।”

ਸਾਧਵੀ ਪ੍ਰਗਿਆ ‘ਤੇ ਪਹਿਲਾਂ ਮਹਾਰਾਸ਼ਟਰ ਸੰਗਠਿਤ ਅਪਰਾਧ ਰੋਕੂ ਐਕਟ (ਮਕੋਕਾ) ਲਾਇਆ ਗਿਆ ਸੀ ਪਰ ਬਾਅਦ ਵਿੱਚ ਕੋਰਟ ਨੇ ਉਸ ਨੂੰ ਹਟਾ ਦਿੱਤਾ ਅਤੇ ਉਨ੍ਹਾਂ ‘ਤੇ ਗੈਰ-ਕਾਨੂੰਨੀ ਕਾਰਵਾਈਆਂ ਰੋਕਥਾਮ ਕਾਨੂੰਨ (ਯੂਏਪੀਏ) ਦੇ ਤਹਿਤ ਮਾਮਲਾ ਚੱਲਿਆ।ਸਾਧਵੀ ਪ੍ਰਗਿਆ ਮਾਲੇਗਾਓਂ ਬੰਬ ਧਮਾਕੇ ਦੇ ਮਾਮਲੇ ਵਿੱਚ 9 ਸਾਲ ਤੱਕ ਜੇਲ੍ਹ ਵਿੱਚ ਰਹੀ ਅਤੇ ਫਿਲਹਾਲ ਜ਼ਮਾਨਤ ‘ਤੇ ਬਾਹਰ ਹੈ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: