Breaking News
Home / ਰਾਸ਼ਟਰੀ / ਇਸ ਕਿਰਲੀ ਦੀ ਕੀਮਤ ਹੈ 40 ਲੱਖ – ਜਾਣੋ ਕਿਉਂ

ਇਸ ਕਿਰਲੀ ਦੀ ਕੀਮਤ ਹੈ 40 ਲੱਖ – ਜਾਣੋ ਕਿਉਂ

ਨਵੀਂ ਦਿੱਲੀ : ਭਾਰਤ ‘ਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ, ਜਿੱਥੇ ਛਿਪਕਲੀ ਨਹੀਂ ਹੁੰਦੀ। ਜੇਕਰ ਅਸੀਂ ਤੁਹਾਨੂੰ ਕਹੀਏ ਕਿ ਇਸ ਛਿਪਕਲੀ ਦੀ ਕੀਮਤ 40 ਲੱਖ ਰੁਪਏ ਹੋ ਸਕਦੀ ਹੈ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਗੀਕੋ ਨਾਮੀ ਇੱਕ ਅਜਿਹੀ ਹੀ ਛਿਪਕਲੀ ਹੈ, ਜਿਸ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।

ਜਾਣਕਾਰੀ ਮੁਤਾਬਕ ਇਸ ਦੁਰਲੱਭ ਛਿਪਕਲੀ ਦਾ ਨਾਂ ਗੀਕੋ ਹੈ ਅਤੇ ਇਹ ਛਿਪਕਲੀ ‘ਟਾਕ ਕੇ’ ਜਿਹੇ ਸ਼ਬਦ ਦੀ ਆਵਾਜ਼ ਕੱਢਦੀ ਹੈ। ਇਸ ਕਾਰਨ ਇਸ ਛਿਪਕਲੀ ਦੀ ਕੀਮਤ 40 ਲੱਖ ਰੁਪਏ ਹੈ। ਦੱਸਣਯੋਗ ਹੈ ਕਿ ਗੀਕੋ ਨਾਮੀ ਇਸ ਛਿਪਕਲੀ ਦਾ ਮਾਸ ਦਵਾਈਆਂ ਬਣਾਉਣ ‘ਚ ਵਰਤਿਆ ਜਾਂਦਾ ਹੈ।


ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ‘ਚ ਸ਼ੂਗਰ, ਏਡਜ਼ ਅਤੇ ਕੈਂਸਰ ਜਿਹੀਆਂ ਬਿਮਾਰੀਆਂ ਦੀ ਦਵਾਈ ਬਣਾਉਣ ‘ਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਮਰਦਾਨਗੀ ਨੂੰ ਵਧਾਉਣ ਲਈ ਵੀ ਇਸ ਛਿਪਕਲੀ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਹ ਛਿਪਕਲੀ ਦੱਖਣੀ-ਪੂਰਬੀ ਏਸ਼ੀਆ, ਬਿਹਾਰ, ਇੰਡੋਨੇਸ਼ੀਆ, ਬੰਗਲਾਦੇਸ਼ ਅਤੇ ਫਿਲੀਪੀਨਜ਼ ‘ਚ ਪਾਈ ਜਾਂਦੀ ਹੈ।

Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: